ਲੁਧਿਆਣਾ : ਰੌਸ਼ਨ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿੱਚ ਕੈਨੇਡਾ ਵਰਗੇ ਵਿਦੇਸ਼ੀ ਮੁਲਕਾਂ ਦੀ ਧਰਤੀ 'ਤੇ ਗਏ ਨੌਜਵਾਨਾਂ ਨਾਲ ਵਾਪਰ ਰਹੀ ਅਣਹੋਣੀਆ ਘਟਨਾਵਾਂ ਕਾਰਨ ਸਮੁੱਚੇ ਪੰਜਾਬ ਦੇ ਲੋਕ ਸਦਮੇ ਵਿਚ ਹਨ। ਅਜਿਹੀ ਹੀ ਇੱਕ ਹੋਰ ਦੁੱਖਦਾਈ ਘਟਨਾ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਤੋਂ ਸਾਹਮਣੇ ਆਈ ਹੈ, ਜਿੱਥੇ 15 ਨਵੰਬਰ ਦੀ ਰਾਤ ਨੂੰ ਟਰਾਂਸਪੋਰਟ ਯਾਰਡ ਵਿਖੇ ਸਿਕਿਉਰਟੀ ਗਾਰਡ ਵਜੋਂ ਨੌਕਰੀ ਕਰਦੇ ਰਾਏਕੋਟ ਦੇ ਪਿੰਡ ਨੱਥੋਵਾਲ ਦੇ ਵਸਨੀਕ 28 ਸਾਲਾਂ ਨੌਜਵਾਨ ਦੀ ਬਾਈਕ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਗੋਲੀਆਂ ਮਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਜੁਗਰਾਜ ਸਿੰਘ ਰਾਜਾ ਤਿੰਨ ਮਹੀਨੇ ਪਹਿਲਾਂ ਹੀ ਸਟੱਡੀ ਵੀਜੇ ਤੇ ਕੈਨੇਡਾ ਗਿਆ ਸੀ। ਮ੍ਰਿਤਕ ਜੁਗਰਾਜ ਮਾਪਿਆਂ ਦਾ ਹੋਣਹਾਰ ਪੁੱਤਰ ਸੀ।
ਪਿਤਾ ਦੀ ਹੋ ਚੁੱਕੀ ਹੈ ਮੌਤ : ਜਾਣਕਾਰੀ ਮੁਤਾਬਿਕ ਨੌਜਵਾਨ ਐੱਮ ਐੱਸ ਸੀ ਮੈਥ ਤੱਕ ਦੀ ਪੜ੍ਹਿਆ ਮ੍ਰਿਤਕ ਨੌਜਵਾਨ ਕਾਫ਼ੀ ਮਿਹਨਤੀ ਤੇ ਸਾਊ ਸੁਭਾਅ ਦਾ ਮਾਲਕ ਸੀ ਤੇ ਪਿਤਾ ਦੀ ਮੌਤ ਤੋਂ ਬਾਅਦ ਦੁਬਈ ਵਿਖੇ ਕੰਮ ਕਰਦੇ ਵੱਡੇ ਭਰਾ ਸਮੇਤ ਆਪਣੀ ਬਿਰਧ ਮਾਂ ਲਈ ਵੱਡਾ ਸਹਾਰਾ ਸੀ। ਮ੍ਰਿਤਕ ਦੀ ਭਾਬੀ ਨੇ ਧਾਹਾਂ ਮਾਰ ਕੇ ਵਿਲਕਦਿਆਂ ਦੱਸਿਆ ਕਿ ਹਾਲੇ ਜੁਗਰਾਜ ਸਿੰਘ ਨੂੰ ਗਏ ਤਿੰਨ ਮਹੀਨੇ ਹੋਏ ਅੱਜ ਆਹ ਭਾਣਾ ਵਾਪਰ ਗਿਆ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਜਸਵੀਰ ਸਿੰਘ ਬੁੱਟਰ ਨੰਬਰਦਾਰ ਜਗਜੀਤ ਸਿੰਘ ਅਤੇ ਮਾਤਾ ਸਮੇਤ ਹੋਰਨਾਂ ਪਰਵਾਰਿਕ ਮੈਂਬਰ ਨੇ ਕੈਨੇਡਾ, ਭਾਰਤ ਅਤੇ ਪੰਜਾਬ ਸਰਕਾਰ ਸਮੇਤ ਕਨੇਡਾ ਵਸਦੇ ਸਮੂਹ ਪੰਜਾਬੀਆਂ ਨੂੰ ਮ੍ਰਿਤਕ ਜਗਜੀਤ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਅਪੀਲ ਕੀਤੀ ਹੈ।
- Road Accident: ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ ਗੰਭੀਰ ਜ਼ਖ਼ਮੀ, ਕਾਰ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ
- ਮਨਪ੍ਰੀਤ ਬਾਦਲ ਦੀ ਕਰੀਬੀ ਮੇਅਰ ਰਮਨ ਗੋਇਲ ਖਿਲਾਫ਼ ਬੇਭਰੋਸਗੀ ਮਤਾ ਪਾਸ ਕਰਨ ਤੋਂ ਬਾਅਦ ਨਵੇਂ ਮੇਅਰ ਦੀ ਚੋਣ ਕਾਂਗਰਸ ਲਈ ਚੁਣੌਤੀ
- ਸਰਕਾਰੀ ਮੈਡੀਕਲ ਕਾਲਜ ਦੀ ਸ਼ਤਾਬਦੀ ਸਮਾਗਮ ਮੌਕੇ ਅੰਮ੍ਰਿਤਸਰ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਸੇਵਾਵਾਂ ਨੂੰ ਲੈਕੇ ਕਰ ਸਕਦੇ ਨੇ ਵੱਡਾ ਐਲਾਨ
ਨੌਜਵਾਨ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਭਾਰਤ ਅਤੇ ਪੰਜਾਬ ਸਰਕਾਰ ਵੀ ਇਸ ਮਾਮਲੇ ਵਿੱਚ ਦਾਖਲ ਦੇਵੇ। ਉਨ੍ਹਾ ਨੇ ਕਿਹਾ ਕਿ ਸਾਡੀ ਕੁਝ ਸਮੇਂ ਪਹਿਲਾਂ ਹੀ ਉਸ ਨਾਲ ਗੱਲਬਾਤ ਹੋਈ ਸੀ ਸਭ ਕੁਝ ਠੀਕ ਸੀ ਪਰ ਉਸ ਦਾ ਕਤਲ ਕਿਸ ਨੇ ਕਿਉਂ ਕੀਤਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ।