ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਦੋਂ ਸਥਾਪਨਾ ਕੀਤੀ ਗਈ ਤਾਂ ਉਸ ਵੇਲੇ ਤੋਂ ਹੀ ਮਧੂ ਮੱਖੀ ਪਾਲਣ ਸਹਾਇਕ ਧੰਦੇ ਦਾ ਕੇਂਦਰ ਚਲਾਇਆ ਜਾਂਦਾ ਰਿਹਾ ਹੈ। ਕੀਟ ਵਿਗਿਆਨ ਵਿਭਾਗ ਨਾਲ ਸਬੰਧਤ ਮਾਹਿਰਾਂ ਦੀ ਮਿਹਨਤ ਸਦਕਾ ਅੱਜ ਲੁਧਿਆਣਾ ਦਾ ਪੀ ਏ ਯੂ ਮਧੂ ਮੱਖੀ ਪਾਲਣ ਕੇਂਦਰ ਭਾਰਤ (The Italian bee made Punjab a pioneer in honey production) ’ਚੋਂ ਅੱਵਲ ਰਹਿ ਚੁੱਕਾ ਹੈ, ਕੀਟ ਵਿਗਿਆਨ ਦੇ ਮਾਹਰ ਡਾਕਟਰ ਜਸਪਾਲ ਸਿੰਘ ਨੇ ਦੱਸਿਆ ਹੈ ਕਿ 1962-63 ਵਿਚ ਹੀ ਇਸ ਦੀ ਸ਼ੁਰੂਆਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਇਟਾਲੀਅਨ ਮਧੂਮੱਖੀ ਨੂੰ ਲਿਆਉਣ ਵਾਲਾ ਸਭ ਤੋਂ ਪਹਿਲਾਂ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦਾ ਹੀ ਹੈ ਜਿਸ ਨੇ ਪੰਜਾਬੀਆਂ ਨੂੰ ਮਧੂ ਮੱਖੀ ਪਾਲਣ ਦੇ ਸਹਾਇਕ ਧੰਦੇ ਵੱਲ ਲਗਾਇਆ ਸੀ। ਅੱਜ ਪੰਜਾਬ ਵਿੱਚ 18 ਹਜ਼ਾਰ 500 ਮੀਟ੍ਰਿਕ ਟਨ ਸ਼ਹਿਦ ਸਾਲਾਨਾ ਪੈਦਾ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਕਿਸਾਨ ਨਾ ਸਿਰਫ ਪੰਜਾਬ ਦੇ ਵਿੱਚ ਸਗੋਂ ਮਾਈਗ੍ਰੇਸ਼ਨ ਰਹੀ ਗੁਆਂਢੀ ਸੂਬਿਆਂ ਦੇ ਵਿਚ ਜਾ ਕੇ ਵੀ ਮਧੂ ਮੱਖੀ ਪਾਲਣ ਦਾ ਕੰਮ ਸਹਾਇਕ ਧੰਦੇ ਦੇ ਰੂਪ ਵਿੱਚ ਕਰਕੇ ਮੁਨਾਫਾ ਕਮਾ ਰਹੇ ਹਨ।
ਕਿੰਨਾਂ ਆਉਂਦਾ ਖਰਚਾ: ਕੀਟ ਵਿਗਿਆਨ ਵਿਭਾਗ (Department of Entomology) ਦੇ ਮਾਹਿਰ ਡਾਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮਧੂ ਮੱਖੀ ਪਾਲਣ ਦੀ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਇਸ ਤੇ ਖਰਚਾ ਸਭ ਤੋਂ ਘੱਟ ਹੁੰਦਾ ਹੈ। ਨਾ ਤਾਂ ਇਸ ਲਈ ਜ਼ਮੀਨ ਦੀ ਲੋੜ ਹੈ ਅਤੇ ਨਾ ਹੀ ਛੱਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤੇ ਸਬਸਿਡੀ ਵੀ ਦਿੰਦੀ ਹੈ ਅਤੇ ਛੋਟੇ ਜਿਹੇ ਬਕਸੇ ਤੋਂ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਬਕਸੇ ’ਤੇ 3 ਤੋਂ 4 ਹਜ਼ਾਰ ਰੁਪਏ ਦਾ ਹੀ ਖਰਚ ਆਉਂਦਾ ਹੈ ਅਤੇ ਪਹਿਲੇ ਸਾਲ ਹੀ ਇਹ ਪੈਦਾ ਹੋਣ ਵਾਲੇ ਸ਼ਹਿਦ ਤੋਂ ਆਪਣਾ ਖਰਚਾ ਪੂਰਾ ਕਰ ਲੈਂਦਾ ਹੈ। ਉਸ ਤੋਂ ਬਾਅਦ ਜਿੰਨਾ ਵੀ ਸ਼ਹਿਦ ਮਿਲਦਾ ਹੈ ਉਹ ਸਾਰਾ ਮੁਨਾਫਾ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਬਕਸੇ ਦੇ ਵਿਚੋ ਔਸਤਨ ਇਕ ਥਾਂ ਤੇ ਰਖ ਕੇ 10 ਤੋਂ 15 ਕਿਲੋ ਸ਼ਹਿਦ ਪ੍ਰਾਪਤ ਕੀਤਾ ਜਾ ਸਕਦਾ ਹੈ ਜਦ ਕਿ ਮਾਈਗ੍ਰੇਸ਼ਨ ਰਹੀ ਯਾਨੀ ਇੱਕ ਥਾਂ ਤੋਂ ਦੂਜੀ ਥਾਂ ਤੇ ਬਕਸਾ ਲੈ ਜਾ ਕੇ ਵੱਖਰਾ ਮਹੌਲ ਤੇ ਵਾਤਾਵਰਨ ਦੇਣ ਦੇ ਨਾਲ 35 ਕਿੱਲੋ ਤੱਕ ਸ਼ਹਿਦ ਵੀ ਕੱਢਿਆ ਜਾ ਸਕਦਾ ਹੈ।
ਇਟਾਲੀਅਨ ਮਧੂ ਮੱਖੀ ਦੀ ਵਿਸ਼ੇਸ਼ਤਾ : ਇਟਾਲੀਅਨ ਮਧੂ ਮੱਖੀ ਦੀ ਵਿਸ਼ੇਸ਼ਤਾ ਬਾਰੇ ਡਾਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਿਹੜੀ ਮਧੂਮੱਖੀ ਪਾਈ ਜਾਂਦੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਉਹ ਮਧੂ ਮੱਖੀ ਹੁੰਦੀ ਹੈ ਜੋ ਝਾੜੀਆਂ ਦੇ ਵਿਚ ਪਾਈ ਜਾਂਦੀ ਹੈ, ਦੂਜੀ ਮਧੂਮੱਖੀ ਉਹ ਹੁੰਦੀ ਹੈ ਜਿਸ ਨੂੰ ਡੂਮਣਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਧੂਮੱਖੀ ਦੀਆਂ ਇਹ ਦੋਵੇਂ ਕਿਸਮਾਂ ਜੰਗਲੀ ਹਨ ਇਹਨਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਜਦੋਂ ਕਿ ਇਟਾਲੀਅਨ ਮੱਖੀਆ ਨੂੰ ਕੰਟਰੋਲ ਕੀਤਾ (Italian flies can be controlled) ਜਾ ਸਕਦਾ ਹੈ।
ਇੰਨਾ ਹੀ ਨਹੀਂ ਇਹ ਮੱਖੀ ਜ਼ਿਆਦਾ ਗੁੱਸੇ ਵਾਲੀ ਵੀ ਨਹੀਂ (The Italian fly is not very angry) ਹੁੰਦੀ। ਡੰਗ ਮਾਰਨ ਦੇ ਮਾਮਲੇ ਕਾਫੀ ਘੱਟ ਹੁੰਦੇ ਨੇ। ਇਸ ਦੀ ਇਹ ਵੀ ਵਿਸ਼ੇਸ਼ਤਾ ਹੈ ਤੇ ਆਪਣਾ ਭੋਜਨ ਲੱਭਣ ਲਈ ਇਹ 3 ਕਿਲੋਮੀਟਰ ਦੂਰ ਤੱਕ ਚਲੀ ਜਾਂਦੀ ਹੈ ਫਿਰ ਆਪਣੇ ਪਰਿਵਾਰ ਵਿਚ ਵਾਪਸ ਆ ਜਾਂਦੀ ਹੈ। ਉਹਨਾਂ ਦੱਸਿਆ ਕਿ ਇਹਨਾਂ ਦੇ ਪਰਿਵਾਰ ਦੀ ਲਿਮਿਟ ਵੀ ਨਹੀਂ ਹੈ। 10 ਹਜ਼ਾਰ ਤੱਕ ਮਧੂ-ਮੱਖੀਆਂ ਮਿਲ ਕੇ ਆਪਣਾ ਘਰ ਅਤੇ ਕਲੋਨੀ ਵਸਾ ਲੈਂਦਿਆਂ ਨੇ। ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਖੁਰਾਕ ਦੇਣ ਦੀ ਵੀ ਲੋੜ ਨਹੀਂ ਪੈਂਦੀ ਸਗੋਂ, ਇਹ ਆਪਣਾ ਭੋਜਨ ਖੁਦ ਹੀ ਤਲਾਸ਼ ਲੈਂਦੀਆਂ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਤਿਆਰੀ, ਸਕੂਲਾਂ ਵਿੱਚ ਪੜਾਇਆ ਜਾਵੇਗਾ ਕਿਸਾਨ ਅੰਦੋਲਨ
ਸ਼ਹਿਦ ਦੇ ਫਾਇਦੇ ਅਤੇ ਅਸਲੀ ਨਕਲੀ ਦੀ ਪਰਖ: ਡਾਕਟਰ ਜਸਪਾਲ ਨੇ ਦਸਿਆ ਹੈ ਕਿ ਸ਼ਹਿਦ ਦੇ ਬਹੁਤ ਫ਼ਾਇਦੇ ਨੇ ਹਾਲਾਂਕਿ ਭਾਰਤ ਵਿਚ ਇਸ ਦੀ ਖਪਤ ਘੱਟ ਹੈ ਪਰ ਵਿਦੇਸ਼ਾਂ ਵਿੱਚ ਇਸਨੂੰ ਲੋਕ ਪਸੰਦ ਕਰਦੇ ਨੇ। ਉਨ੍ਹਾਂ ਕਿਹਾ ਕਿ ਆਮ ਖਾਣੇ ਦੇ ਨਾਲ ਇਸ ਨੂੰ ਦਵਾਈਆਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਖਾਸ ਕਰਕੇ ਆਯੁਰਵੈਦਿਕ ਦਵਾਈਆਂ ਵਿੱਚ ਇਸਦੀ ਵਿਸ਼ੇਸ਼ ਵਰਤੋਂ ਹੁੰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਸਲੀ-ਨਕਲੀ ਸ਼ਹਿਦ ਦੀ ਪਰਖ ਉਸ ਦੀ ਖੁਸ਼ਬੂ ਅਤੇ ਉਸ ਦੇ ਰੰਗ ਤੋਂ ਹੋ ਜਾਂਦੀ ਹੈ।
ਡਾ. ਜਸਪਾਲ ਸਿੰਘ ਨੇ ਦੱਸਿਆ ਹਾਲਾਂਕਿ ਜਿਹੜੇ ਇਸਦਾ ਕੰਮ ਕਰਦੇ ਨੇ ਉਹ ਆਪਣੇ ਸ਼ਹਿਦ ਦੀ ਪਰਖ ਲੈਬ 'ਚ (The Italian bee made Punjab a pioneer in honey production) ਕਰਵਾ ਸਕਦੇ ਨੇ ਪਰ ਆਮ ਖਪਤਕਾਰ ਕਿਸ ਸ੍ਰੋਤ ਤੋਂ ਹੀ ਸ਼ਹਿਦ ਖਰੀਦ ਰਹੇ ਨੇ, ਉਸ ਤੋ ਹੀ ਅਸਲੀ-ਨਕਲੀ ਦੀ ਪਛਾਣ ਹੋ ਜਾਂਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਰਦੀਆਂ ਦੇ ਵਿੱਚ ਅਕਸਰ ਹੀ ਸ਼ਹਿਦ ਜੰਮ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਜੇਕਰ ਉਹ ਨਕਲੀ ਹੈ ਤਾਂ ਹੀ ਸ਼ਹਿਦ ਜੰਮੇਗਾ। ਉਨ੍ਹਾਂ ਦੱਸਿਆ ਕਿ ਜਦੋਂ 14 ਡਿਗਰੀ ਤੋਂ temperature ਹੇਠਾਂ ਚਲਾ ਜਾਂਦਾ ਹੈ ਤਾਂ ਸ਼ਹਿਦ ਜੰਮਣਾ ਸ਼ੁਰੂ ਹੋ ਜਾਂਦਾ ਹੈ। ਅਸਲੀ ਸ਼ਹਿਦ ਵੀ ਜੰਮ ਜਾਂਦਾ ਹੈ। ਲੋਕਾਂ ’ਚ ਇਹ ਧਾਰਨਾ ਗਲਤ ਹੈ ਕਿ ਸਿਰਫ ਨਕਲੀ ਸ਼ਹਿਦ ਹੀ ਜੰਮਦਾ ਹੈ।