ਲੁਧਿਆਣਾ : ਲੁਧਿਆਣਾ ਦੇ ਸਾਹਨੇਵਾਲ ਥਾਣੇ ਵਿੱਚ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਮਨਿੰਦਰ ਸੰਧੂ ਅਤੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਕਹੇ ਜਾਣ ਵਾਲੇ ਲੱਕੀ ਸੰਧੂ ਖਿਲਾਫ ਹਥਿਆਰਾਂ ਦੀ ਨੋਕ ਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰਕੇ ਸਾਹਨੇਵਾਲ ਪੁਲਿਸ ਨੇ ਲੱਕੀ ਸੰਧੂ ਨੂੰ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਚ ਅੱਜ ਲੱਕੀ ਸੰਧੂ ਦੇ ਸੋਸ਼ਲ ਮੀਡੀਆ ਪੇਜ ਤੇ ਇਕ ਨਿੱਜੀ ਹਸਪਤਾਲ ਦੀ ਰਿਪੋਰਟ ਸਾਂਝੀ ਕਰਕੇ ਕਿਹਾ ਕਿ ਪੁਲਿਸ ਦੀ ਗ੍ਰਿਫ਼ਤ 'ਚ ਲਕੀ ਸੰਧੂ ਨੂੰ ਜ਼ਹਿਰ ਦਿੱਤਾ ਗਿਆ ਹੈ, ਜਿਸ ਕਾਰਨ ਉਸਦੀ ਹਾਲਤ ਨਾਜ਼ੁਕ ਹੈ, ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਸੀਨੀਅਰ ਅਫ਼ਸਰਾਂ ਨੂੰ ਸਫਾਈ ਦੇਣੀ ਪੈ ਗਈ।
ਕੀ ਕਿਹਾ ਪੁਲਿਸ ਨੇ : ਮਾਮਲੇ ਨੂੰ ਲੈਕੇ ਜੁਆਇੰਟ ਕਮਿਸ਼ਨਰ ਦਿਹਾਤੀ ਜਸਕਿਰਨ ਜੀਤ ਸਿੰਘ ਤੇਜਾ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ, ਉਸਦੀ ਤਬੀਅਤ ਖਰਾਬ ਹੋ ਗਈ ਸੀ, ਜਿਸ ਕਰਕੇ ਉਸਦਾ ਮੈਡੀਕਲ ਕਰਵਾਇਆ ਗਿਆ ਹੈ। ਫਿਲਹਾਲ ਉਸਦੀ ਹਾਲਤ ਠੀਕ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਸੋਸ਼ਲ ਮੀਡੀਆ ਤੇ ਇਹ ਸਭ ਗਲਤ ਵਾਇਰਲ ਹੋ ਰਿਹਾ ਹੈ। ਜੁਆਇੰਟ ਕਮਿਸ਼ਨਰ ਨੇ ਕਿਹਾ ਕਿ ਉਸ ਨੇ ਕਿਹਾ ਸੀ ਕਿ ਉਸ ਦੀ ਤਬੀਅਤ ਖਰਾਬ ਹੈ, ਜਿਸ ਕਰਕੇ ਉਨ੍ਹਾਂ ਨੇ ਉਸ ਦਾ ਮੈਡੀਕਲ ਕਰਵਾਇਆ ਜੋਕਿ ਸਹੀ ਨਿਕਲਿਆ ਹੈ।
- Punjab Skill Development Mission: ਹੁਨਰ ਵਿਕਾਸ ਮਿਸ਼ਨ ਤਹਿਤ ਟ੍ਰੇਨਿੰਗ ਪਾਰਟਰਨਰਾਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਸ਼ੁਰੂ, ਸੰਸਥਾਵਾਂ 4 ਅਕਤੂਬਰ ਤੱਕ ਕਰ ਸਕਦੀਆਂ ਹਨ ਅਪਲਾਈ
- Lawrence bishnoi new jail viral video: ਲਾਰੈਂਸ ਦੀ ਵੀਡੀਓ ਕਾਲ ਨੂੰ ਲੈ ਕੇ IG ਦਾ ਵੱਡਾ ਬਿਆਨ, ਸੁਣੋ ਤਾਂ ਕੀ ਕਿਹਾ...
- Double murder case in Ludhiana: ਲੁਧਿਆਣਾ ਪੁਲਿਸ ਨੇ ਸੁਲਝਾਈ ਦੋਹਰੇ ਕਤਲ ਦੀ ਗੁੱਥੀ, ਦੋਸਤਾਂ ਵੱਲੋਂ ਹੀ ਕੀਤਾ ਗਿਆ ਆਪਣੇ ਦੋ ਦੋਸਤਾਂ ਦਾ ਕਤਲ
ਕਬੀਲੇਗ਼ੌਰ ਹੈ ਕਿ ਲੱਕੀ ਸੰਧੂ ਉੱਤੇ ਬੀਤੇ ਦਿਨੀਂ ਇਲਜ਼ਾਮ ਲਗਾਉਣ ਵਾਲੇ ਇਕ ਵਿਅਕਤੀਆਂ ਵੱਲੋਂ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਵਲੋਂ ਪੁਲਿਸ ਉਪਰ ਵੀ ਕਾਰਵਾਈ ਨਾ ਕਰਨ ਅਤੇ ਕੁਟਮਾਰ ਦੇ ਇਲਜ਼ਾਮ ਲਗਾਏ ਜਾ ਰਹੇ ਸਨ। ਨੌਜਵਾਨ ਨੇ ਕਿਹਾ ਸੀ ਕਿ ਲੱਕੀ ਸੰਧੂ ਨੇ ਉਸਦੀ ਕੁੱਟਮਾਰ ਕੀਤੀ ਸੀ ਅਤੇ ਉਸਦੇ ਸਿਰ ਉੱਤੇ ਪਿਸਤੌਲ ਵੀ ਤਾਣੀ ਸੀ, ਜਿਸਦੀ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਪੀੜਿਤ ਦੇ ਬਿਆਨ ਉੱਤੇ ਮਾਮਲਾ ਦਰਜ ਕੀਤਾ ਸੀ ਅਤੇ ਲੱਕੀ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਲੱਕੀ ਸੰਧੂ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਵੱਲੋਂ ਅੱਜ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਪਾਇਆ ਗਿਆ।