ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਗੇਟ ਨੰਬਰ ਇੱਕ ਕੋਲ ਬਣੇ ਨਿੱਜੀ ਹੋਟਲ ਦੇ ਕਮਰੇ ਵਿੱਚੋਂ ਇੱਕ 22 ਸਾਲ ਦੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਅਰਸ਼ਦੀਪ ਸਿੰਘ ਵਾਸੀ ਕੂੰਮਕਲਾਂ ਵੱਜੋਂ ਹੋਈ ਹੈ। ਮ੍ਰਿਤਕ ਆਪਣੇ ਇੱਕ ਹੋਰ ਸਾਥੀ ਦੇ ਨਾਲ 6 ਜੁਲਾਈ ਨੂੰ ਹੋਟਲ ਵਿੱਚ ਆਇਆ ਸੀ ਅਤੇ ਸਵੇਰੇ ਟ੍ਰੇਨ ਹੋਣ ਦਾ ਹਵਾਲਾ ਦੇਕੇ ਕਮਰਾ ਲਿਆ ਸੀ, ਪਰ ਅਗਲੇ ਦਿਨ ਜਦੋਂ ਹੋਟਲ ਸਟਾਫ ਨੇ ਚੈੱਕ ਆਊਟ ਲਈ ਫੋਨ ਕੀਤਾ ਤਾਂ ਮ੍ਰਿਤਕ ਨੇ ਨਹੀਂ ਚੁੱਕਿਆ। ਸਟਾਫ ਨੇ ਜਦੋਂ ਕਮਰਾ ਖੋਲ੍ਹਿਆ ਤਾਂ ਉਸ ਦੀ ਲਾਸ਼ ਅੰਦਰ ਪਈ ਸੀ ਅਤੇ ਮੂੰਹ ਤੋਂ ਖੂਨ ਨਿਕਲਿਆ ਸੀ। ਵੇਖਣ ਨੂੰ ਨਸ਼ੇ ਦੀ ਓਵਰਡੋਜ਼ ਦਾ ਮਾਮਲਾ ਲੱਗ ਰਿਹਾ ਸੀ, ਪਰ ਫਿਲਹਾਲ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਨੌਜਵਾਨ ਦੀ ਮੌਤ ਤੋਂ ਬਾਅਦ ਦੋਸਤ ਫਰਾਰ: ਮ੍ਰਿਤਕ ਦੇ ਨਾਲ ਉਸ ਦਾ ਇਕ ਹੋਰ ਸਾਥੀ ਆਇਆ ਸੀ ਅਤੇ ਉਹ ਵੀ ਕੂਮਕਲਾਂ ਦਾ ਰਹਿਣ ਵਾਲਾ ਹੀ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਉਹ ਫਰਾਰ ਹੈ। ਉਸ ਦੀ ਪੁਲਿਸ ਭਾਲ ਕਰ ਰਹੀ ਹੈ। ਹੋਟਲ ਸਟਾਫ ਨੇ ਕਿਹਾ ਕਿ ਉਨ੍ਹਾ ਵੱਲੋਂ ਦੋਵਾਂ ਦੇ ਸ਼ਨਾਖ਼ਤੀ ਕਾਰਡ ਲਾਏ ਗਏ ਸਨ। ਜਿਨ੍ਹਾ ਤੋਂ ਉਨ੍ਹਾਂ ਦੀ ਸ਼ਨਾਖਤ ਪੁਲਿਸ ਕਰ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਲਾਸ਼ ਮਿਲਣ ਤੋਂ ਬਾਅਦ ਤੁਰੰਤ ਕੋਤਵਾਲੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਲਾਸ਼ ਨੂੰ ਆਕੇ ਕਬਜ਼ੇ ਵਿੱਚ ਲਿਆ।
- Triple murder in Ludhiana: ਲੁਧਿਆਣਾ ਦੇ ਸਲੇਮ ਟਾਬਰੀ 'ਚ ਟ੍ਰਿਪਲ ਮਰਡਰ, ਘਰ ਵਿੱਚੋਂ ਪਤੀ-ਪਤਨੀ ਅਤੇ ਮਾਂ ਦੀ ਲਾਸ਼ ਬਰਾਮਦ
- Partap Bajwa on Captain: ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਕੋਲੋਂ ਮੰਗਿਆ ਹੈਲੀਕਾਪਟਰ ਦਾ ਕਿਰਾਇਆ, ਕਿਹਾ- "ਜੇ ਨਹੀਂ ਦੇ ਸਕਦੇ ਤਾਂ..."
- Dalit student beaten for water: ਸਕੂਲ 'ਚ ਰੱਖੇ ਘੜੇ 'ਚੋਂ ਦਲਿਤ ਵਿਦਿਆਰਥੀ ਨੇ ਪੀਤਾ ਪਾਣੀ, ਅਧਿਆਪਕ ਨੇ ਬੇਰਹਿਮੀ ਨਾਲ ਕੀਤਾ ਕੁਟਾਪਾ
ਫੋਰੇਂਸਿਕ ਟੀਮਾਂ ਮੌਕੇ ਉੱਤੇ: ਮਾਮਲੇ ਵਿੱਚ ਐੱਸਐੱਚਓ ਕੋਤਵਾਲੀ ਨੇ ਕਿਹਾ ਕਿ ਉਨ੍ਹਾ ਨੂੰ ਹੋਟਲ ਸਟਾਫ ਨੇ ਹੀ ਫੋਨ ਕਰਕੇ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਮੌਕੇ ਉੱਤੇ ਆ ਕੇ ਜਾਂਚ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੌਜਵਾਨਾਂ ਦੀ ਸ਼ਨਾਖਤ ਹੋ ਗਈ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਪਰ ਨਸ਼ੇ ਨਾਲ ਮੌਤ ਦੀ ਉਨ੍ਹਾਂ ਕੋਈ ਪੁਸ਼ਟੀ ਨਹੀਂ ਕੀਤੀ ਹੈ। ਮ੍ਰਿਤਕ ਦੇ ਮੂੰਹ ਵਿੱਚੋਂ ਲਹੂ ਨਿਕਲਣ ਦੀ ਗੱਲ ਪੁਲਿਸ ਨੇ ਕਬੂਲੀ ਹੈ। ਫੋਰੇਂਸਿਕ ਟੀਮਾਂ ਨੂੰ ਮੌਕੇ ਉੱਤੇ ਸੱਦ ਕੇ ਪੁਲਿਸ ਨੇ ਸਬੂਤ ਜੁਟਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪੁਲਿਸ ਪਾਰਟੀਆਂ ਵੱਲੋਂ ਫਰਾਰ ਮੁਲਜ਼ਮ ਦੀ ਭਾਲ ਵੀ ਕੀਤੀ ਜਾ ਰਹੀ ਹੈ।