ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੁਫ਼ਤ ਬਿਜਲੀ ਦੀਆਂ 300 ਯੂਨਿਟਾਂ ਹਰ ਮਹੀਨੇ ਦੇਣ ਦਾ ਐਲਾਨ ਕੀਤਾ ਗਿਆ ਹੈ। ਆਮ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਹੈ। ਇਸ 'ਤੇ ਅਕਾਲੀ ਦਲ ਨੇ ਕਿਹਾ ਹੁਣ ਐਲਾਨਾਂ ਦਾ ਨਹੀਂ ਕੰਮ ਕਰਨ ਦਾ ਵਕਤ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 300 ਯੂਨਿਟ ਫ੍ਰੀ ਬਿਜਲੀ ਇੱਕ ਜੁਲਾਈ ਤੋਂ ਦੇਣ ਦਾ ਸੂਬਾ ਵਾਸੀਆਂ ਨੂੰ ਐਲਾਨ ਕੀਤਾ ਹੈ ਜਿਸ ਨੂੰ ਲੈ ਕੇ ਆਮ ਲੋਕਾਂ ਨੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਹੈ ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਹੁਣ ਸਮਾਂ ਐਲਾਨ ਕਰਨ ਦਾ ਨਹੀਂ ਸਗੋਂ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਹੈ।
ਉਨ੍ਹਾਂ ਕਿਹਾ ਕਿ ਇਹ ਵੀ ਸਰਕਾਰ ਪਹਿਲਾਂ ਸਾਫ ਕਰੇ ਕਿ ਜੋ ਮੁਫ਼ਤ ਬਿਜਲੀ ਦੀਆਂ ਯੂਨਿਟਾਂ ਦਿੱਤੀਆਂ ਜਾਣੀਆਂ ਹਨ ਉਹ ਕਿਸ ਪੈਟਰਨ 'ਤੇ ਦਿੱਤੀਆਂ ਜਾਣਗੀਆਂ ਕੀ ਸਾਰੀਆਂ ਯੂਨਿਟਾਂ ਮੁਫ਼ਤ ਹੋਣਗੀਆਂ ਜਾਂ ਫਿਰ ਇੱਕ ਵੀ ਯੂਨਿਟ ਉੱਪਰ ਹੋਣ 'ਤੇ ਉਸ ਦਾ ਬਿੱਲ ਆਮ ਲੋਕਾਂ ਨੂੰ ਪੂਰਾ ਦੇਣਾ ਪਵੇਗਾ।
ਇਸ ਸੰਬੰਧੀ ਜਦੋਂ ਅਸੀਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਇਸ ਨੂੰ ਚੰਗਾ ਕਦਮ ਦੱਸਿਆ ਅਤੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਉਨ੍ਹਾਂ ਨੇ ਕਿਹਾ ਕਿ 300 ਯੂਨਿਟ ਮਹੀਨੇ ਦੀ ਵੱਡੀ ਗੱਲ ਹੈ ਇਸ ਨਾਲ ਉਨ੍ਹਾਂ ਦਾ ਖਰਚਾ ਘਟੇਗਾ ਉੱਥੇ ਹੀ ਦੁਕਾਨਦਾਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਮਰਸ਼ਲ ਮੀਟਰ 'ਤੇ ਵੀ ਬਿਜਲੀ ਦਰਾਂ ਦੇ ਅੰਦਰ ਰਾਹਤ ਦੇਣੀ ਚਾਹੀਦੀ ਹੈ ਕਿਉਂਕਿ 12 ਰੁਪਏ ਪ੍ਰਤੀ ਯੂਨਿਟ ਉਨ੍ਹਾਂ ਨੂੰ ਬਿਜਲੀ ਪੈ ਰਹੀ ਹੈ ਇਸ ਕਰਕੇ ਉਨ੍ਹਾਂ ਨੂੰ ਵੀ ਰਾਹਤ ਦੇਣੀ ਚਾਹੀਦੀ ਹੈ।
ਉੱਥੇ ਦੂਜੇ ਪਾਸੇ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਹਾਲੇ ਵੀ ਭਗਵੰਤ ਮਾਨ ਐਲਾਨ ਕਰ ਰਹੇ ਹਨ ਜਦੋਂਕਿ ਉਨ੍ਹਾਂ ਨੂੰ ਹੁਣ ਇਸ ਫ਼ੈਸਲੇ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਸੀ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੇਲੇ ਦਾ ਭਗਵੰਤ ਮਾਨ ਰੌਲਾ ਪਾਉਂਦੇ ਸਨ ਕਿ ਬਿਜਲੀ ਮਹਿੰਗੀ ਹੈ ਅਤੇ ਹੁਣ ਉਹ ਦੱਸਣ ਕਿ ਵ੍ਹਾਈਟ ਪੇਪਰ ਜਾਰੀ ਕਰਕੇ ਬਾਹਰਲੇ ਸੂਬਿਆਂ ਤੋਂ ਉਹ ਕਿਸ ਕੀਮਤ 'ਤੇ ਬਿਜਲੀ ਖਰੀਦ ਰਹੇ ਹਨ।
ਇਹ ਵੀ ਪੜ੍ਹੋ:- ਰਾਜ ਸਭਾ ਤੋਂ ਮਿਲਣ ਵਾਲੀ ਤਨਖਾਹ ਨੂੰ ਲੈਕੇ ਹਰਭਜਨ ਸਿੰਘ ਦਾ ਵੱਡਾ ਬਿਆਨ, ਕਿਹਾ...