ਲੁਧਿਆਣਾ: ਲੁਧਿਆਣਾ ਦੇ ਇਕ ਪਾਸੇ ਜਿੱਥੇ ਪੁਲਿਸ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਜੁਰਮ 'ਤੇ ਕਾਬੂ ਪਾਇਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਅੱਜ ਲੁਧਿਆਣਾ ਦੇ ਬਾਬਾ ਥਾਨ ਸਿੰਘ ਚੌਂਕ ਦੇ ਵਿੱਚ ਇਕ ਬਜ਼ੁਰਗ ਮਹਿਲਾ ਦੇ ਕੰਨਾਂ ਚੋਂ ਵਾਲੀਆਂ ਖਿੱਚਣ ਦੀ ਫਿਰਾਕ ਵਿੱਚ ਆਏ। ਸਨੈਚਰਾਂ ਵੱਲੋਂ ਮਹਿਲਾ ਦਾ ਕੰਨ ਵੀ ਜਖ਼ਮੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੌਕੇ, ਉੱਤੇ ਹੀ ਲੋਕਾਂ ਨੇ ਸਨੈਚਰ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ।
ਮਹਿਲਾ ਦਾ ਕੰਨ ਜਖ਼ਮੀ: ਲੋਕ ਸਨੈਚਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਤੋਂ ਇਸ ਕਦਰ ਅਕ ਚੁੱਕ ਹਨ ਕਿ ਹੁਣ ਖੁਦ ਹੀ ਕਾਰਵਾਈਆਂ ਉੱਤੇ ਉਤਾਰੂ ਹੋ ਗਏ ਹਨ। ਮੌਕੇ ਉੱਤੇ ਜਿਸ ਮਹਿਲਾ ਦੇ ਨਾਲ ਹੈ ਵਾਰਦਾਤ ਕੀਤੀ ਗਈ ਉਸ ਦੀਆਂ ਵੀ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਮਹਿਲਾਂ ਦੇ ਕੰਨ ਦਾ ਹੇਠਲਾ ਹਿੱਸਾ ਜਿਸ 'ਤੇ ਵਾਲੀਆਂ ਪਈਆਂ ਜਾਂਦੀਆਂ ਹਨ। ਉਹ ਪੂਰਾ ਹੀ ਗਾਇਬ ਹੈ। ਇਸ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਇਲਾਜ ਕਰਵਾਇਆ ਗਿਆ।
ਲੋਕਾਂ ਨੇ ਸਨੈਚਰ ਦਾ ਚਾੜ੍ਹਿਆ ਕੁਟਾਪਾ: ਤਸਵੀਰਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਹਾਲਾਕਿ ਇਹ ਵੀਡੀਓ ਅੱਜ ਦੀ ਹੈ ਜਾਂ ਇਕ ਦੋ ਦਿਨ ਪੁਰਾਣੀ ਹੈ। ਇਸ ਦੀ ਹਾਲੇ ਤੱਕ ਪੁਸ਼ਟੀ ਨਹੀ ਹੋ ਪਾਈ ਹੈ, ਪਰ ਇਲਾਕੇ ਦੇ ਲੋਕਾਂ ਨੇ ਜ਼ਰੂਰ ਆਪਣੀ ਭੜਾਸ ਸਨੈਚਰ ਉੱਤੇ ਕੱਢੀ ਹੈ। ਪਹਿਲਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਨੂੰ ਬੰਨ੍ਹ ਕੀਤਾ ਗਿਆ ਜਿਸ ਤੋਂ ਬਾਅਦ ਵੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।
ਇਹ ਵੀ ਪੜ੍ਹੋ: ਬੀਬੀ ਬਾਦਲ ਦਾ ਸੀਐਮ ਮਾਨ 'ਤੇ ਨਿਸ਼ਾਨਾ, ਕਿਹਾ- "ਇਹ ਤੁਹਾਡਾ ਕਾਮੇਡੀ ਸ਼ੋਅ ਨਹੀਂ, ਵੱਡੀ ਜ਼ਿੰਮੇਵਾਰੀ"