ਲੁਧਿਆਣਾ: ਵਿਸ਼ਵ ਭਰ ਦੇ ਵਿਚ ਹੁਣ ਆਨਲਾਈਨ ਸ਼ੌਪਿੰਗ, ਸਿੰਗਲ ਵਿੰਡੋ ਸ਼ੌਪਿੰਗ (Single window shopping) , ਵੱਡੇ ਵੱਡੇ ਸ਼ੌਪਿੰਗ ਕੰਪਲੈਕਸ ਸਿਰਫ ਸ਼ਹਿਰਾਂ ਵਿਚ ਹੀ ਨਹੀਂ ਸਗੋਂ ਕਸਬਿਆਂ ਦੇ ਵਿੱਚ ਵੀ ਖੁੱਲ੍ਹਣ ਲੱਗ ਪਏ ਹਨ, ਸ਼ਹਿਰੀਕਰਨ ਵਧਣ ਦੇ ਨਾਲ ਵਿਕਾਸ ਵੀ ਵਿਕਾਸ ਵੀ ਵਧਿਆ ਹੈ ਪਰ ਆਧੁਨਿਕਤਾ ਦੀ ਦੌੜ ਦੇ ਵਿਚ ਕਿਤੇ ਨਾ ਕਿਤੇ ਛੋਟੇ ਅਤੇ ਮੱਧਮ ਵਰਗ ਦੇ ਦੁਕਾਨਦਾਰ ਹੁਣ ਇਸ ਦਾ ਸ਼ਿਕਾਰ ਬਣਦੇ ਜਾ ਰਹੇ ਹਨ। ਗਲੀਆਂ ਮੁਹੱਲਿਆਂ ਦੇ ਵਿਚ ਦੁਕਾਨਾਂ ਚਲਾਉਣ ਵਾਲੇ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹਨ, ਆਨਲਾਈਨ ਸ਼ੌਪਿੰਗ, ਵੱਡੇ ਮਾਲ FDI ਨੇ ਆਮ ਦੁਕਾਨਦਾਰਾਂ ਦਾ ਲੱਕ ਤੋੜ ਦਿੱਤਾ ਹੈ। ਇਹ ਹਾਲਾਤ ਪਿਛਲੇ 10 ਸਾਲਾਂ ਦੇ ਵਿੱਚ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਆਨਲਾਈਨ ਸ਼ਾਪਿੰਗ ਸਾਈਟਾਂ ਦੀ ਆਮਦਨ ਹਰ ਸਾਲ ਦੁੱਗਣੀ ਤਿੱਗਣੀ ਹੁੰਦੀ ਜਾ ਰਹੀ ਹੈ ਜਦੋਂਕਿ ਛੋਟੇ ਦੁਕਾਨਦਾਰ ਲਗਾਤਾਰ ਘਾਟੇ ਵੱਲ ਜਾ ਰਹੇ ਹਨ। ਹਾਲਾਕਿ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਇਹਨਾਂ ਸ਼ੌਪਿੰਗ ਸਾਈਟਾਂ ਦੇ ਨਾਲ ਛੋਟੇ ਵਪਾਰੀਆਂ ਨੂੰ ਜੋੜਨ ਦੇ ਉਪਰਾਲੇ ਤਾਂ ਕੀਤੇ ਗਏ ਪਰ ਉਹਨਾਂ ਦੀਆਂ ਸ਼ਰਤਾਂ ਅਤੇ ਵਪਾਰ ਦੀ ਗੁੰਝਲਤਾ ਕਾਰਨ ਇਹ ਕੰਮ ਕਾਰ ਨਹੀਂ ਚੱਲ ਸਕਿਆ।
Online ਸ਼ੋਪਿੰਗ ਦਾ ਟ੍ਰੈਂਡ ਭਾਰਤ ਦੇ ਵਿੱਚ ਵੀ ਵਧਦਾ ਜਾ ਰਿਹਾ ਹੈ। ਲੋਕ ਵੱਡੀ ਤਦਾਦ ਅੰਦਰ online ਸ਼ੋਪਿੰਗ ਕਰਦੇ ਨਹੀਂ ਕਿਉਂਕਿ ਉਨ੍ਹਾਂ ਨੂੰ ਭਰਮਾਉਣ ਲਈ ਵੱਡੇ-ਵੱਡੇ ਅਫ਼ਸਰ ਦਿੱਤੇ ਜਾਂਦੇ ਹਨ। ਲੁਧਿਆਣਾ ਵਿੱਚ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਇਕ ਨੌਜਵਾਨ ਨੇ ਦੱਸਿਆ ਕਿ ਜਿਸ ਕੀਮਤ ਤੇ ਆਨਲਾਈਨ ਮੋਬਾਈਲ ਹੀ ਦਿੱਤੇ ਜਾਂਦੇ ਹਨ ਉਸ ਕੀਮਤ ਤੇ ਸਾਨੂੰ ਵੀ ਨਹੀਂ ਪੈਂਦੇ। ਜਿਸ ਕਰਕੇ ਹੁਣ ਸਾਡਾ ਕੰਮ ਕਰ ਪੂਰੀ ਤਰ੍ਹਾਂ ਠੱਪ ਹੁੰਦਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਵੱਡੀਆਂ ਕੰਪਨੀਆਂ ਬਲਕ ਦੇ ਵਿਚ ਸਮਾਨ ਖਰੀਦ ਦੀਆਂ ਏਸ ਕਰਕੇ ਉਨ੍ਹਾਂ ਨੂੰ ਘੱਟ ਦਰਾਂ ਤੇ ਕੰਪਨੀਆਂ ਸਾਡਾ ਮਾਲ ਮੁਕਿਆ ਕਰਵਾਉਂਦੀਆਂ ਹਨ। ਉਹਨਾਂ ਨਾਲ ਮੁਕਾਬਲਾ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ।
ਆਨਲਾਈਨ ਸ਼ਾਪਿੰਗ ਸਾਈਟਾਂ ਦੀ ਗ੍ਰੋਥ: ਆਨਲਾਈਨ ਸ਼ਾਪਿੰਗ ਸਾਈਟਾਂ ਦੀ ਗਰੋਥ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਭਾਰਤ ਤੋਂ ਚੱਲਣ ਵਾਲੀ ਇੱਕ online shopping ਸਾਹਿਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਦੀ ਗਰੋਥ ਪਿਛਲੇ ਅੱਠ ਸਾਲਾਂ ਦੇ ਵਿੱਚ ਕਈ ਗੁਣਾ ਵਧ ਚੁੱਕੀ ਹੈ, ਆਨਲਾਈਨ ਸਾਈਟ ਵੱਲੋਂ ਪਾਏ ਗਏ ਡਾਟੇ ਦੇ ਮੁਤਾਬਿਕ ਸਾਲ 2014 ਦੇ ਵਿੱਚ ਜਿਸ ਦਾ ਕੁੱਲ ਰੇਵਿਨਿਊ 28.4 ਕਰੋੜ ਰੁਪਏ ਸੀ ਉਹ ਸਾਲ 2021 ਦੇ ਵਿਚ 433.57 ਕਰੋੜ ਹੋ ਚੁੱਕੀ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕਾਂ ਦਾ ਰੁਝਾਨ ਹਨ ਪਿਛਲੇ ਕੁਝ ਸਾਲਾਂ ਦੇ ਵਿੱਚ ਆਨਲਾਈਨ ਸ਼ਾਪਿੰਗ ਸਾਈਟਾਂ ਵੱਲ ਵਧਿਆ ਹੈ।
ਸ਼ਾਪਿੰਗ ਮਾਲ: ਭਾਰਤ ਵਿੱਚ FDI ਆਉਣ ਤੋਂ ਬਾਅਦ ਆਨਲਾਈਨ ਦੇ ਨਾਲ ਵੱਡੀ ਤਦਾਦ ਦੇ ਵਿਚ ਸ਼ਹਿਰਾਂ ਦੇ ਅੰਦਰ ਘੁਲ ਰਹੇ mall ਸ਼ੌਪਿੰਗ ਕੰਪਲੈਕਸ ਕਾਰਨ ਵੀ ਛੋਟੇ ਦੁਕਾਨਦਾਰਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਸਿੰਗਲ ਵਿੰਡੋ ਸ਼ਾਪਿੰਗ ਦੇ ਟਰੈਂਡ ਨੇ ਗਲੀ ਮੁਹੱਲੇ ਦੇ ਵਿਚ ਦੁਕਾਨਾਂ ਚਲਾਉਣ ਵਾਲੇ ਛੋਟੇ ਦੁਕਾਨਦਾਰਾਂ ਦਾ ਕੰਮ ਖਤਮ ਕਰ ਦਿੱਤਾ ਹੈ। ਸ਼ਾਪਿੰਗ ਮਾਲਾਂ ਦੇ ਵਿਚ ਰੋਜਮਰਾਂ ਦਾ ਸਮਾਨ ਇਕ ਛੱਤ ਹੇਠ ਵਾਜਿਬ ਕੀਮਤਾਂ ਤੇ ਮਿਲਦਾ ਹੈ। ਇਸ ਦਾ ਗਾਹਕਾਂ ਨੂੰ ਕਾਫੀ ਫਾਈਦਾ ਹੁੰਦਾ ਹੈ, ਉਹਨਾਂ ਨੂੰ ਇਕੋ ਛੱਤ ਹੇਠ ਸਾਰੀ ਵੀ ਘਰ ਦੀ ਵਰਾਇਟੀ ਮਿਲ ਜਾਂਦੀ ਹੈ ਪਰ ਇਸ ਦਾ ਨੁਕਸਾਨ ਗਲੀ ਮਹੱਲੇ ਵਿੱਚ ਛੋਟੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਹੋ ਰਿਹਾ ਹੈ। ਲੁਧਿਆਨਾ ਦੇ ਵਿੱਚ 76 ਸਾਲ ਦੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਬਜ਼ੁਰਗ ਨੇ ਦੱਸਿਆ ਕਿ ਉਨਾਂ ਨੇ 3.5 ਲੱਖ ਰੁਪਏ ਦਾ ਮਾਲ ਪਾਇਆ ਸੀ ਪਰ ਹੁਣ ਦੁਕਾਨ ਬਹੁਤ ਘੱਟ ਚਲਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ 500 ਜਾਂ 700 ਦੀ ਵਿਕਰੀ ਹੁੰਦੀ ਹੈ। ਜਿਸ ਵਿੱਚੋਂ 100-200 ਦੀ ਬੱਚਤ ਹੁੰਦੀ ਹੈ, ਜਿਸ ਨਾਲ ਕੁਝ ਨਹੀਂ ਬਣਦਾ, ਉਨ੍ਹਾਂ ਕਿਹਾ ਕਿ ਸਾਡੇ ਕੰਮ ਕਾਜ ਠੱਪ ਨੇ ਵੱਡੇ ਮਾਲ ਤੇ ਲੋਕ ਸਮਾਨ ਖਰੀਦਦੇ ਹਨ।
ਕਰੋਨਾ ਕਾਲ: ਆਮ ਲੋਕਾਂ ਦੇ ਕੁਝ ਦੁਕਾਨਦਾਰਾਂ ਨੇ ਕਿਹਾ ਹੈ ਕਿ ਜਦੋਂ ਕਰੋਨਾ ਮਹਾਂਮਾਰੀ ਦਾ ਸਮਾਂ ਚੱਲ ਰਿਹਾ ਸੀ ਉਸ ਵਕਤ ਸਿਰਫ ਨੇੜਲਾ ਦੁਕਾਨਦਾਰ ਹੀ ਲੋਕਾਂ ਦੀ ਮਦਦ ਕਰ ਰਹੇ ਸਨ। ਉਨ੍ਹਾਂ ਤੱਕ ਸਮਾਨ ਪਹੁੰਚਾ ਰਹੇ ਸਨ ਓਦੋਂ ਇਹ ਸ਼ੋਪਿੰਗ ਮੌਲ online site ਆਦਿ ਸਭ ਬੰਦ ਸੀ। ਲੋਕਾਂ ਨੇ ਕਿਹਾ ਕਿ ਜੇਕਰ ਬਾਜ਼ਾਰ ਦੇ ਵਿੱਚ ਦੁਕਾਨਦਾਰ ਕੋਲ ਪੈਸਾ ਨਹੀਂ ਆਵੇਗਾ ਤਾਂ ਉਹ ਅੱਗੇ ਕਿਵੇਂ ਖਰਚੇਗਾ, ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੇ ਦੱਸਿਆ ਕਿ ਇਹ ਇੱਕ ਸਰਕਲ ਹੈ ਜੇਕਰ ਸਾਡੇ ਕੋਲ ਪੈਸੇ ਨਹੀਂ ਆਉਣਗੇ ਤਾਂ ਸੀ ਕਿੱਥੇ ਖਰਚਣਗੇ ਉਨਾਂ ਕਿਹਾ ਕਿ ਔਨਲਾਈਨ ਸਾਈਟਾਂ ਰਾਹੀਂ ਸਾਰਾ ਪੈਸਾ ਬਾਹਰਲੇ ਮੁਲਕਾਂ ਵਿੱਚ ਜਾਂਦਾ ਹੈ।
ਇਹ ਵੀ ਪੜ੍ਹੋ: ਕਹਿੰਦੇ ਹਨ ਰੋਗਾਂ ਵਿੱਚੋਂ ਰੋਗ ਬੁਰਾ, ਰੋਗ ਬੁਰਾ ਗ਼ਰੀਬੀ ਮੁਸੀਬਤ 'ਚ ਸਾਥ ਛੱਡ ਜਾਂਦੇ ਰਿਸ਼ਤੇਦਾਰ ਕਰੀਬੀ