ਲੁਧਿਆਣਾ: ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀਂ ਲੁਧਿਆਣਾ ਪਹੁੰਚ ਕੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਫੋਰਟਿਸ ਹਸਪਤਾਲ ਜਾ ਕੇ ਕਾਂਗਰਸੀ ਵਿਧਾਇਕ ਸੰਜੇ ਤਲਵਾਰ ਦੀ ਮਾਤਾ ਦਾ ਹਾਲ ਚਾਲ ਜਾਣਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ‘ਚ ਆਪਣੇ ਪੈਰ ਦਾ ਇਲਾਜ ਵੀ ਕਰਵਾਇਆ।
ਸਿੱਧੂ ਵੱਲੋਂ ਆਸ਼ੂ ਨਾਲ ਮੁਲਾਕਾਤ
ਇਸ ਦੌਰਾਨ ਸਿੱਧੂ ਲੁਧਿਆਣਾ ਦੇ ਵਿਧਾਇਕ ਅਤੇ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਰਿਹਾਇਸ਼ ਪਹੁੰਚੇ। ਭਾਰਤ ਭੂਸ਼ਣ ਆਸ਼ੂ ਦੀ ਰਿਹਾਇਸ਼ ‘ਤੇ ਪਹਿਲਾਂ ਹੀ ਲੁਧਿਆਣਾ ਦੀ ਕਾਂਗਰਸੀ ਲੀਡਰਸ਼ਿਪ ਮੌਜੂਦ ਸੀ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਕਾਂਗਰਸੀ ਆਗੂਆਂ, ਵਿਧਾਇਕਾਂ ਅਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਮੰਤਰੀ ਆਸ਼ੂ ਅਤੇ ਹੋਰਨਾਂ ਕਾਂਗਰਸੀ ਆਗੂਆਂ ਨਾਲ ਚਲਦੀ ਰਹੀ। ਇਸ ਮੌਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਕੁਲਜੀਤ ਸਿੰਘ ਨਾਗਰਾ ਅਤੇ ਰਾਜਾ ਵੜਿੰਗ ਵੀ ਮੌਜੂਦ ਰਹੇ।
ਇਸ ਮੁਲਾਕਾਤ ਤੋਂ ਬਾਅਦ ਸਿੱਧੂ ਸੁਰਿੰਦਰ ਡਾਵਰ, ਰਾਕੇਸ਼ ਪਾਂਡੇ ਅਤੇ ਅੰਤ ਵਿੱਚ ਕੁਲਦੀਪ ਵੈਦ ਵੀ ਘਰ ਪਹੁੰਚੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਮੌਜੂਦ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੁਧਿਆਣਾ ਤੋਂ ਵਿਧਾਇਕ ਸੰਜੇ ਤਲਵਾੜ ਦੀ ਮਾਤਾ ਦਾ ਹਾਲ ਜਾਨਣ ਲਈ ਪਹੁੰਚੇ ਸਨ ਜਿਸ ਤੋਂ ਬਾਅਦ ਬਾਕੀ ਵਿਧਾਇਕਾਂ ਨਾਲ ਵੀ ਜ਼ਰੂਰ ਮੁਲਾਕਾਤ ਹੋਈ ਹੈ ਪਰ ਇਹ ਆਮ ਮਿਲਣੀ ਸੀ।
ਨਾਗਰਾ ਨੇ ਮੁਲਾਕਾਤਾਂ ਨੂੰ ਦੱਸਿਆ ਆਮ ਮਿਲਣੀ
ਇਸਦੇ ਨਾਲ ਹੀ ਨਾਗਰਾ ਨੇ ਕਿਹਾ ਕਿ ਪ੍ਰਧਾਨ ਦਾ ਟੀਚਾ ਹੈ ਕਿ ਵਰਕਰ ਦੀ ਤਾਕਰ ਵਰਕਰ ਤੱਕ ਪਹੁੰਚਾਈ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਕਿਸੇ ਨੂੰ ਉਨ੍ਹਾਂ ਕੋਲ ਆਉਣ ਦੀ ਲੋੜ ਨਹੀਂ ਸਗੋਂ ਹੁਣ ਜਥੇਬੰਦੀ ਤੇ ਜਥੇਬੰਦੀ ਦੇ ਪ੍ਰਧਾਨ ਉਨ੍ਹਾਂ ਦੇ ਕੋਲ ਜਾਣਗੇ। ਉਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਪਹਿਲਾਂ ਜ਼ਰੂਰ ਜੋ ਆਪਸ ਵਿੱਚ ਦੂਰੀਆਂ ਸਨ ਪਰ ਸਾਰੇ ਇੱਕ ਬੈਨਰ ਹੇਠ ਇਕੱਠੇ ਹਾਂ ਅਤੇ ਕਾਂਗਰਸ ਹੁਣ ਇਕਜੁੱਟ ਹੈ।
ਮਨ ਮਟਾਵ ਹੋਏ ਦੂਰ-ਕੁਲਦੀਪ ਵੈਦ
ਇਹ ਵੀ ਪੜ੍ਹੋ:ਕਾਂਗਰਸੀ ਵਿਧਾਇਕ ਦੇ ਦਫ਼ਤਰ ’ਚ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ