ਲੁਧਿਆਣਾ: ਮਾਨਸਾ ਦੇ ਵਿੱਚ ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਕਤਲ (Assassination of Sidhu Musewala) ਕੀਤਾ ਗਿਆ ਸੀ। ਇਸ ਮਾਮਲੇ ‘ਚ ਉਸ ਦੇ 2 ਸਾਥੀ ਵੀ ਜ਼ਖਮੀ ਹੋ ਗਏ ਸਨ, ਜਿੰਨਾ ਨੂੰ ਬੀਤੇ ਦਿਨ ਹੀ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ (DMC of Ludhiana The hospital) ‘ਚ ਇਲਾਜ਼ ਲਈ ਲਿਆਂਦਾ ਗਿਆ ਸੀ, ਇਨ੍ਹਾਂ ਦੋਵਾਂ ‘ਚੋਂ ਇੱਕ ਗੁਰਵਿੰਦਰ ਦੀ ਗੋਲੀ ਕੱਢ ਦਿੱਤੀ ਗਈ ਹੈ ਉਸ ਦਾ ਆਪਰੇਸ਼ਨ ਕੀਤਾ ਗਿਆ ਜਦੋਂ ਕੇ ਦੂਜਾ ਸਾਥੀ ਨੂੰ 3 ਗੋਲੀਆਂ ਲੱਗੀਆਂ ਸਨ। ਜਿਸ ਨੂੰ ਲੈਕੇ ਉਸ ਦਾ ਇਲਾਜ਼ ਜਾਰੀ ਹੈ। ਇਸ ਮਾਮਲੇ ‘ਚ ਡਾਕਟਰ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕੇ ਇੱਕ ਨੂੰ ਕੂਹਣੀ ਅਤੇ ਪੱਟ ‘ਚ ਗੋਲੀ ਵੱਜੀ ਹੈ ਜਦੋਂ ਕੇ ਇੱਕ ਨੂੰ ਬਾਂਹ ‘ਚ ਗੋਲੀ ਲੱਗੀ ਹੈ।
ਇਸ ਮੌਕੇ ਡਾਕਟਰ ਨੇ ਇਹ ਵੀ ਦੱਸਿਆ ਕਿ ਗੋਲੀਆਂ ਇਨ੍ਹੀਂ ਜੋਰ ਨਾਲ ਲੱਗੀਆਂ ਕੇ ਦੋਵਾਂ ਨੀ ਮਲਟੀਪਲ ਇਨਜਰੀ ਹੋਈ ਹੈ। ਉਨ੍ਹਾਂ ਨੂੰ ਕਈ ਫੇਕਚਰ ਹੋਏ ਹਨ। ਉਨ੍ਹਾਂ ਦੱਸਿਆ ਕਿ ਇੱਕ ਦੀ ਤਾਂ ਪੂਰੀ ਬਾਂਹ ਹੀ ਖੁੱਲ੍ਹ ਗਈ, ਡਾਕਟਰ ਨੇ ਦੱਸਿਆ ਕਿ ਰਾਤ ਨੂੰ ਦੋਵਾਂ ਨੂੰ ਜਦੋਂ ਲਿਆਂਦਾ ਗਿਆ ਸੀ, ਹਾਲਤ ਕਾਫ਼ੀ ਖ਼ਰਾਬ ਸੀ, ਪਰ ਹੁਣ ਉਨ੍ਹਾਂ ਦੀ ਹਾਲਤ ਖ਼ਤਰੇ ‘ਚੋਂ ਬਾਹਰ ਹੈ। ਉਧਰ ਦੋਵਾਂ ਨੂੰ ਪੁਲਿਸ ਦੇ ਅਫ਼ਸਰਾਂ ‘ਤੇ ਪਰਿਵਾਰਿਕ ਮੈਬਰਾਂ ਨੂੰ ਮਿਲਣ ਦੀ ਹੀ ਇਜਾਜ਼ਤ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਕਈ ਵਾਰ ਆ ਕੇ ਉਸ ਦੇ ਸਾਥੀਆਂ ਦੇ ਬਿਆਨ ਲਏ ਜਾ ਰਹੇ ਹਨ।
ਉਨ੍ਹਾਂ ਨੂੰ ਮਿਲਣ ਲੁਧਿਆਣਾ ਪੁਲਿਸ ਕਮਿਸ਼ਨਰ (Ludhiana Police Commissioner) ਵੀ ਪੁੱਜੇ, ਪਰ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ, ਉਧਰ ਇਹ ਵੀ ਖ਼ਬਰ ਹੈ ਕੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੀ ਮਾਸੀ ਦੀ ਖ਼ਬਰ ਲੈਣ ਜਾ ਰਹੇ ਸਨ, ਜਦੋਂ ਇਹ ਹਮਲਾ ਉਨ੍ਹਾਂ ‘ਤੇ ਹੋਇਆ।
ਇਹ ਵੀ ਪੜ੍ਹੋ: CM ਦੇ ਆਦੇਸ਼ਾਂ ਤੋਂ ਬਾਅਦ ਡੀਜੀਪੀ ਭਵਰਾ ਨੇ ਦਿੱਤਾ ਸਪਸ਼ਟੀਕਰਨ, ਕਿਹਾ...