ETV Bharat / state

ਐਂਬੂਲੈਂਸ ਦੇ ਜਾਮ ਵਿੱਚ ਫਸਣ ਕਾਰਨ ਬੱਚੇ ਦੀ ਮੌਤ! - ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਖੰਨਾ ਚ ਧਰਨਾ

ਖੰਨਾ ਵਿਖੇ ਠੇਕਾ ਮੁਲਾਜ਼ਮ ਯੂਨੀਅਨ ਦੇ ਧਰਨੇ ਦੌਰਾਨ ਸੜਕ ’ਤੇ ਵੱਡਾ ਜਾਮ ਲੱਗ ਗਿਆ। ਇਸ ਜਾਮ ਵਿੱਚ ਐਂਬੂਲੈਂਸ ਫਸ ਗਈ ਜੋ ਕਿ ਇੱਕ ਬਿਮਾਰ ਬੱਚੇ ਨੂੰ ਹਸਪਤਾਲ ਲਿਜਾ ਰਹੀ ਸੀ। ਇਸ ਜਾਮ ਦੌਰਾਨ ਹੀ ਐਂਬੂਲੈਂਸ ਵਿੱਚ ਬੱਚੇ ਦੀ ਮੌਤ ਹੋ ਗਈ।

ਖੰਨਾ ਵਿਖੇ ਜਾਮ ਚ ਐਂਬੂਲੈਂਸ ਫਸਣ ਕਾਰਨ ਬੱਚੇ ਦੀ ਮੌਤ

author img

By

Published : Jan 3, 2022, 10:31 AM IST

ਲੁਧਿਆਣਾ: ਠੇਕਾ ਮੁਲਾਜ਼ਮਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ (Delhi Amritsar National Highway) ਖੰਨਾ ਵਿਖੇ ਜਾਮ ’ਚ ਐਤਵਾਰ ਨੂੰ ਇੱਕ ਐਬੂਲੈਂਸ ਫਸ ਗਈ। ਇਸ ਐਂਬੂਲੈਂਸ ਵਿੱਚ ਇੱਕ ਬਿਮਾਰ ਬੱਚੇ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਜਾਮ ਵਿੱਚ ਫਸਣ ਕਾਰਨ ਕਾਫੀ ਸਮਾਂ ਐਂਬੂਲੈਂਸ ਨੂੰ ਜਾਮ ਵਿੱਚੋਂ ਲੰਘਣ ਲਈ ਰੁਕਣ ਪਿਆ। ਐਂਬੂਲੈਂਸ ਦੇ ਰੁਕਣ ਕਾਰਨ ਪਿੰਡ ਮੋਹਨਪੁਰ ਤੋਂ ਇੱਕ ਬਿਮਾਰ ਬੱਚੇ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਜੀਟੀ ਰੋਡ ’ਤੇ ਲੱਗੇ ਧਰਨੇ ਕਾਰਨ ਹਾਈਵੇ ਦੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸਦੇ ਚੱਲਦੇ ਹੀ ਜੀਟੀ ਰੋਡ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਵਿਖਾਈ ਦਿੱਤੀਆਂ ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹੁੰਦੇ ਵਿਖਾਈ ਦਿੱਤੇ।

ਖੰਨਾ ਵਿਖੇ ਜਾਮ ਚ ਐਂਬੂਲੈਂਸ ਫਸਣ ਕਾਰਨ ਬੱਚੇ ਦੀ ਮੌਤ

ਜਾਣਕਾਰੀ ਅਨੁਸਾਰ ਧਰਨੇ ਦੌਰਾਨ ਐਮਰਜੇਂਸੀ ਸਮੇਂ ਵਾਹਨਾਂ ਦੇ ਨਿਕਲਣ ਲਈ ਵੀ ਕੋਈ ਰਸਤਾ ਨਹੀਂ ਸੀ। ਜਾਮ ’ਚ ਫਸੀ ਐਂਬੂਲੈਂਸ ਨੂੰ ਨਿਕਲਣ ਲਈ ਕੋਈ ਥਾਂ ਨਹੀਂ ਮਿਲੀ। ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇੜਲੇ ਪਿੰਡ ਮੋਹਨਪੁਰ ਦਾ ਰਹਿਣ ਵਾਲਾ ਹੈ। ਬੱਚੇ ਦੀ ਅਚਾਨਕ ਤਬੀਅਤ ਵਿਗੜਨ ਨਾਲ ਐਂਬੂਲੈਂਸ ਰਾਹੀਂ ਬੱਚੇ ਨੂੰ ਖੰਨਾ ਦੇ ਹਸਪਤਾਲ ’ਚ ਲਿਆਂਦਾ ਜਾ ਰਿਹਾ ਸੀ ਪਰ ਉਹ ਜਾਮ ’ਚ ਫਸ ਗਏ। ਅੱਗੇ ਜਾਣ ਲਈ ਕਿਸੇ ਪਾਸੇ ਤੋਂ ਰਸਤਾ ਨਾ ਮਿਲਣ ’ਤੇ ਬੱਚੇ ਦੀ ਐਂਬੂਲੈਂਸ ’ਚ ਮੌਤ ਹੋ ਗਈ।

ਬੱਚੇ ਦੇ ਪਿਤਾ ਸੋਨੀ ਤੇ ਮਾਤਾ ਕਾਜ਼ਲ ਨੇ ਦੱਸਿਆ ਕਿ ਉਨ੍ਹਾਂ ਨੇ ਧਰਨਕਾਰੀਆਂ ਦੀਆਂ ਬਹੁਤ ਮਿੰਨਤਾਂ ਵੀ ਕੀਤੀਆਂ ਜਦੋਂ ਉਹ ਜਾਮ ’ਚੋਂ ਨਿਕਲੇ ਉਸ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਗਈ ਸੀ। ਬੱਚੇ ਦੀ ਮੌਤ ਤੋਂ ਬਾਅਦ ਉਹ ਬੇਵੱਸ ਹੋ ਕੇ ਵਾਪਸ ਪਰਤ ਗਏ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦਿਆਂ ਐਸ ਡੀ ਐਮ ਖੰਨਾ ਮਨਜੀਤ ਕੌਰ ਨੇ ਜਾਮ ਦੌਰਾਨ ਐਂਬੂਲੈਂਸ ’ਚ ਮੌਤ ਦੀ ਘਟਨਾ ਉਪਰ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਉਹ ਪਤਾ ਕਰਵਾ ਰਹੇ ਹਨ ਕਿ ਕਿੱਥੇ ਮੁਸ਼ਕਲ ਆਈ ਹੈ। ਇਸਤੋਂ ਇਲਾਵਾ ਸਰਕਾਰ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਟਾਂਡਾ ਦੋਹਰਾ ਕਤਲ ਕਾਂਡ: ਪ੍ਰੇਮੀ ਨਾਲ ਮਿਲ ਕੇ ਨੂੰਹ ਨੇ ਹੀ ਕੀਤਾ ਸੱਸ ਸਹੁਰੇ ਦਾ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.