ETV Bharat / state

ਜ਼ਮੀਨੀ ਵਿਵਾਦ ਭਰਾ ਨੇ ਭਰਾਵਾਂ 'ਤੇ ਚਲਾਈਆਂ ਗੋਲੀਆਂ, ਦੋ ਜ਼ਖ਼ਮੀ

ਲੁਧਿਆਣਾ ਦੇ ਪਿੰਡ ਜਾਂਗਪੁਰ ਦੋ ਸਕੇ ਭਰਾਵਾਂ ਵਿਚ ਜ਼ਮੀਨ (Land) ਅਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।ਇਸ ਦੌਰਾਨ ਛੋਟੇ ਭਰਾ ਨੇ ਵੱਡੇ ਭਰਾ ਅਤੇ ਚਚੇਰੇ ਭਰਾ ਉਤੇ ਗੋਲੀਆਂ ਚਲਾ ਦਿੱਤੀਆ।ਦੋਵੇਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

ਸਕੇ ਭਰਾ ਅਤੇ ਚਚੇਰੇ ਭਰਾ 'ਤੇ ਚਲਾਈਆਂ ਗੋਲੀਆਂ
ਸਕੇ ਭਰਾ ਅਤੇ ਚਚੇਰੇ ਭਰਾ 'ਤੇ ਚਲਾਈਆਂ ਗੋਲੀਆਂ
author img

By

Published : Aug 1, 2021, 6:12 PM IST

ਲੁਧਿਆਣਾ:ਜਗਰਾਓ ਦੇ ਪਿੰਡ ਜਾਂਗਪੁਰ ਵਿਚ ਦੋ ਸਕੇ ਭਰਾਵਾਂ ਦਾ ਜਮੀਨ (Land) ਅਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।ਜਿਸ ਨੂੰ ਲੈ ਕੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਅਤੇ ਚਚੇਰੇ ਭਰਾ ’ਤੇ ਗੋਲੀਆਂ ਚਲਾ ਦਿੱਤੀਆਂ।ਇਸ ਦੌਰਾਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਪਿੰਡ ਵਾਸੀਆਂ ਨੇ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ।

ਸਕੇ ਭਰਾ ਅਤੇ ਚਚੇਰੇ ਭਰਾ 'ਤੇ ਚਲਾਈਆਂ ਗੋਲੀਆਂ

ਮਿਲੀ ਜਾਣਕਾਰੀ ਅਨੁਸਾਰ ਜਦੋਂ ਅਮਰੀਕ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਘਰ ਪੁੱਜਾ ਤਾਂ ਪਹਿਲਾਂ ਹੀ ਤਿਆਰੀ ਵਿੱਚ ਬੈਠੇ ਉਸਦੇ ਛੋਟੇ ਭਰਾ ਸ਼ੇਰ ਸਿੰਘ ਨੇ ਆਪਣੇ ਪਿਸਤੌਲ ਨਾਲ ਉਸ ’ਤੇ ਤਾਬੜ ਤੌਰ ਗੋਲੀਆਂ ਚਲਾ ਦਿੱਤੀਆਂ ਅਤੇ ਫਿਰ ਮੋਟਰ ’ਤੇ ਚਲਾ ਗਿਆ। ਜਿੱਥੇ ਉਸਨੇ ਪੱਠੇ ਵੱਢ ਰਹੇ ਆਪਣੇ ਚਚੇਰੇ ਭਰਾ ਹਾਕਮ ਸਿੰਘ ’ਤੇ ਵੀ ਫਾਇਰ ਕਰ ਦਿੱਤਾ।ਜਿਹੜਾ ਉਸਦੇ ਕੰਨ ਕੋਲ ਦੀ ਨਿਕਲ ਗਿਆ ਤਾਂ ਇੰਨੇ ਵਿੱਚ ਹਾਕਮ ਸਿੰਘ ਨੇ ਸ਼ੇਰ ਸਿੰਘ ਨੂੰ ਫੜ ਲਿਆ।

ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਅਤੇ ਮੁਲਜ਼ਮ ਨੂੰ ਕਾਬੂ ਕੀਤਾ ਜਾਵੇਗਾ।ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਕਾਬੂ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:ਬਿਜਲੀ ਵਿਭਾਗ ਦੀ ਟੀਮ ਨੇ ਚੁੱਕੇ ਬਿਜਲੀ ਚੋਰ

ETV Bharat Logo

Copyright © 2024 Ushodaya Enterprises Pvt. Ltd., All Rights Reserved.