ਲੁਧਿਆਣਾ:ਸ਼ਹਿਰ ਦੇ ਦਰੇਸੀ ਚਾਰਜ ਇਕ ਧਾਰਮਿਕ ਸਮਾਗਮ 'ਚ ਭਾਜਪਾ ਦੇ ਸੀਨੀਅਰ ਆਗੂ ਸਾਕਸ਼ੀ ਮਹਾਰਾਜ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਸ਼ਿਵ ਸੈਨਾ ਅਤੇ ਭਾਜਪਾ ਨੂੰ ਆਪਣਾ ਫਤਵਾ ਦਿੱਤਾ ਸੀ ਪਰ ਸ਼ਿਵ ਸੈਨਾ ਦੀਆਂ ਅੜਚਨਾਂ ਕਾਰਨ ਭਾਜਪਾ ਨੂੰ ਸਰਕਾਰ ਬਣਾਉਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸਾਕਸ਼ੀ ਮਹਾਰਾਜ ਨੇ ਅਯੁੱਧਿਆ ਫੈਸਲੇ ਨੂੰ ਲੈ ਕੇ ਇਕ ਪਾਸੇ ਜਿੱਥੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਉੱਥੇ ਹੀ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੀ ਏਕਤਾ ਨੂੰ ਲੈ ਕੇ ਵੀ ਕੇਂਦਰ ਸਰਕਾਰ ਦੀ ਪਿੱਠ ਥਪਥਪਾਈ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਪਹਿਲੀ ਵਾਰ 370 ਧਾਰਾ ਹਟਾਏ ਜਾਣ ਤੋਂ ਬਾਅਦ ਵੀ ਅਮਨ ਤੇ ਕਾਨੂੰਨ ਵਿਵਸਥਾ ਕਾਇਮ ਹੈ।
ਇਹ ਵੀ ਪੜੋ: ਭਾਜਪਾ ਦਾ ਸਮਰਥਨ ਕਰਨਾ NCP ਦਾ ਫੈਸਲਾ ਨਹੀਂ: ਸ਼ਰਦ ਪਵਾਰ
ਹਾਲਾਂਕਿ ਇਸ ਦੌਰਾਨ ਨਵਜੋਤ ਸਿੰਘ ਸਿੱਧੂ 'ਤੇ ਪੁੱਛੇ ਗਏ ਸਵਾਲ ਬਾਰੇ ਉਨ੍ਹਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਪੁਰਾਣੇ ਮਿੱਤਰ ਹਨ।