ਲੁਧਿਆਣਾ: ਹੰਬੜਾ ਰੋਡ 'ਤੇ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਕੁਝ ਨਕਾਬਪੋਸ਼ ਨੌਜਵਾਨ ਤੋਂ ਬੰਦੂਕ ਦੀ ਨੋਕ 'ਤੇ ਸਵਿਫ਼ਟ ਗੱਡੀ ਖੋਹ ਕੇ ਤੇ ਆਪਣੀ ਜਿੰਨ ਕਾਰ ਛੱਡ ਕੇ ਫ਼ਰਾਰ ਹੋ ਗਏ। ਇਸ ਬਾਰੇ ਪੀੜਤ ਨੌਜਵਾਨ ਵਿਕਾਸ ਕਪੂਰ ਨੇ ਦੱਸਿਆ ਕਿ ਜਦੋਂ ਹੰਬੜਾ ਰੋਡ 'ਤੇ ਦੁਪਹਿਰ ਲਗਭਗ 2 ਵਜੇ ਉਹ ਫੋਨ ਸੁਣ ਰਿਹਾ ਸੀ ਤਾਂ ਕੁਝ ਅਣਪਛਾਤੇ ਨਕਾਬਪੋਸ਼ਾਂ ਨੇ ਉਸ ਨੂੰ ਰਾਹ ਪੁੱਛਣ ਦੇ ਬਹਾਨੇ ਰੋਕਿਆ। ਇਸ ਤੋਂ ਬਾਅਦ ਰਿਵਾਲਵਰ ਕੱਢ ਕੇ ਉਸ ਨੂੰ ਗੱਡੀ ਤੋਂ ਬਾਹਰ ਕਰ ਦਿੱਤਾ ਤੇ ਆਪ ਗੱਡੀ ਲੈ ਕੇ ਫ਼ਰਾਰ ਹੋ ਗਏ।
ੜਤ ਨੇ ਦੱਸਿਆ ਕਿ ਉਹ ਕਿਸੇ ਨੂੰ ਵੀ ਪਛਾਣ ਨਹੀਂ ਸਕਿਆ ਕਿਉਂਕਿ ਉਨ੍ਹਾਂ ਨੇ ਮੂੰਹ 'ਤੇ ਨਕਾਬ ਬੰਨੇ ਹੋਏ ਸਨ। ਉਧਰ ਦੂਜੇ ਪਾਸੇ ਪੁਲਿਸ ਸਟੇਸ਼ਨ ਪੀਏਯੂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਐਸਐਚਓ ਪਰਮਦੀਪ ਨੇ ਦੱਸਿਆ ਕਿ ਲੁਟੇਰੇ ਆਪਣੀ ਕਾਰ ਛੱਡ ਕੇ ਫ਼ਰਾਰ ਹੋ ਗਏ ਹਨ ਤੇ ਪੁਲਿਸ ਹਰ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਦੱਸ ਦਈਏ, ਭੀੜ ਭਾੜ ਵਾਲੇ ਇਲਾਕੇ ਵਿੱਚ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਪਹਿਲਾਂ ਹੀ ਪੰਜਾਬ ਵਿੱਚ ਦਹਿਸ਼ਤਗਰਦੀ ਹਮਲੇ ਦਾ ਅਲਰਟ ਚੱਲ ਰਿਹਾ ਹੈ।
ਅਜਿਹੇ 'ਚ ਨਕਾਬਪੋਸ਼ਾਂ ਵੱਲੋਂ ਆਪਣੀ ਗੱਡੀ ਛੱਡ ਕੇ ਦੂਜੀ ਗੱਡੀ ਲੈ ਕੇ ਫ਼ਰਾਰ ਹੋਣਾ ਸੁਰੱਖਿਆ ਨੂੰ ਇੱਕ ਵੱਡੀ ਸੰਨ੍ਹ ਵੀ ਲੱਗ ਸਕਦੀ ਹੈ। ਹਾਲਾਂਕਿ ਇਲਾਕੇ ਵਿੱਚ ਨੇੜੇ-ਤੇੜੇ ਜਿੱਥੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉੱਥੇ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਚੋਰਾਂ ਦੇ ਹੌਂਸਲੇ ਬੁਲੰਦ ਰਹਿਣਗੇ ਜਾਂ ਫਿਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਧਾਈ ਜਾਵੇਗੀ?