ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ ਦਰਅਸਲ ਪੁਲਿਸ ਨੇ ਮੋਬਾਇਲ ਸਨੈਚਰ (Mobile Snatcher) ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਿਕ ਇਹ ਲੁਟੇਰਾ ਵੱਖਰੇ ਤਰੀਕਿਆਂ ਨਾਲ ਮੋਬਾਇਲ ਦੀ ਲੁੱਟ (Robbery of mobile) ਕਰਦਾ ਸੀ। ਖਾਸਤੌਰ ਉੱਤੇ ਬਜ਼ੁਰਗ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ । ਪੁਲਿਸ ਮੁਤਾਬਿਕ ਲੁਟੇਰਾ ਬੁਜ਼ੁਰਗ ਵਿਅਕਤੀਆਂ ਨੂੰ ਕਹਿੰਦਾ ਸੀ ਕਿ ਬਜੁਰਗ ਉਹਨਾਂ ਨੂੰ ਪਹਿਲਾਂ ਤੋਂ ਹੀ ਜਾਣਦੇ ਹਨ ਅਤੇ ਉਹਨਾਂ ਦੇ ਮੋਬਾਇਲ ਵਿੱਚ ਪਹਿਲਾਂ ਹੀ ਉਸ ਦਾ ਨੰਬਰ ਦਰਜ ਹੈ । ਅਤੇ ਮੋਬਾਇਲ ਦਿਖਾਉਣਾ ਨੂੰ ਕਹਿ ਕੇ ਮੋਬਾਇਲ ਲੈ ਕੇ ਫ਼ਰਾਰ (Run away with mobile) ਹੋ ਜਾਂਦਾ ਸੀ ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਪੁਲਿਸ ਕਮਿਸ਼ਨਰ (Joint Commissioner of Police) ਨਰਿੰਦਰ ਭਾਰਗਵ ਨੇ ਦੱਸਿਆ ਕਿ ਅਜੀਬੋ ਗਰੀਬ ਤਰੀਕੇ ਨਾਲ ਲੁੱਟ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਜ਼ੁਰਗਾਂ ਨੂੰ ਨਿਸ਼ਾਨਾਂ ਬਣਾਉਂਦਾ ਸੀ। ਅਤੇ ਉਸ ਕੋਲੋਂ 13 ਮੋਬਾਈਲ ਫੋਨ ਬਰਾਮਦ (13 mobile phones recovered) ਕੀਤੇ ਹਨ।
ਉਥੇ ਹੀ ਦੂਜੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜੁਆਇੰਟ ਪੁਲਿਸ ਕਮਿਸ਼ਨਰ (Joint Commissioner of Police) ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ ਮਹਿਲਾ ਤੋਂ ਲੁੱਟ ਕੀਤੀ ਗਈ ਸੀ। ਜਿਸ ਮਾਮਲੇ ਵਿੱਚ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਅਤੇ ਉਨ੍ਹਾਂ ਕੋਲੋਂ ਲੁੱਟ ਦੀ ਰਕਮ ਵੀ ਬਰਾਮਦ (Loot amount recovered) ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਪੁਲਸ ਦੇ ਨਾਲ ਨਾਲ ਸੈਲਫੀ ਕੈਮਰਾ ਵਾਲਿਆਂ ਨੇ ਵੀ ਬਹੁਤ ਮਿਹਨਤ ਕੀਤੀ ਹੈ । ਪੁਲਿਸ ਨੇ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸੁੰਦਰ ਲੜਕੀਆਂ ਦੇ ਮੁਕਾਬਲੇ ’ਤੇ ਭਖਿਆ ਮਾਮਲਾ, ਪੰਜਾਬ ਪੁਲਿਸ ਨੇ ਦਰਜ ਕੀਤੀ FIR