ਲੁਧਿਆਣਾ: ਦੇਸ਼ ਵਿੱਚ ਕੋਰੋਨਾ ਦਾ ਖਤਰਾ ਵਧਦਾ ਜਾ ਰਿਹਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਗਾਤਾਰ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਵੱਡਾ ਫੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਨਾਈਟ ਕਰਿਫਊ, ਸਿੱਖਿਅਕ ਅਦਾਰੇ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸਦੇ ਨਾਲ ਹੀ ਹੋਟਲ ਕਾਰੋਬਾਰ ਨੂੰ ਲੈਕੇ ਵੀ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।
ਸਰਕਾਰ ਵੱਲੋਂ ਹੋਟਲ ਰੈਸਟੋਰੈਂਟ ਅੰਦਰ 50 ਫੀਸਦੀ ਗੈਦਰਿੰਗ ਦੀ ਕਟੌਤੀ ਕੀਤੀ ਗਈ ਹੈ ਉੱਥੇ ਹੀ ਲੋਹੜੀ ਨੂੰ ਲੈ ਕੇ ਪਹਿਲਾਂ ਸਿਰਫ ਲੁਧਿਆਣਾ ਸਗੋਂ ਪੰਜਾਬ ਭਰ ਦੇ ਹੋਟਲਾਂ ਦੇ ਵਿੱਚ ਵੱਡੀ ਤਦਾਦ ਅੰਦਰ ਬੁਕਿੰਗਜ਼ ਹੋ ਰੱਖੀਆਂ ਸਨ ਅਜਿਹੇ ’ਚ ਹੁਣ ਸਾਰੀਆਂ ਬੁਕਿੰਗ ਰੱਦ ਕਰਨ ਲਈ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੂੰ ਫੋਨ ਆ ਰਹੇ ਹਨ।
ਹੋਟਲ ਕਾਰੋਬਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਪਿਛਲੀ ਵਾਰ ਕੋਰੋਨਾ ਵਾਇਰਸ ਕਰਕੇ ਸਖ਼ਤੀ ਵਧਾਈ ਗਈ ਸੀ ਤਾਂ ਹੋਟਲ ਇੰਡਸਟਰੀ ਨੂੰ ਲਗਪਗ 170 ਕਰੋੜ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ 100 ਕਰੋੜ ਦਾ ਮੁੜ ਤੋਂ ਪੰਜਾਬ ਦੀ ਹੋਟਲ ਅਤੇ ਰੈਸਟੋਰੈਂਟ ਇੰਡਸਟਰੀ ਨੂੰ ਨੁਕਸਾਨ ਹੋਵੇਗਾ।
ਇਸ ਮੌਕੇ ਹੋਟਲ ਮਾਲਕਾਂ ਵੱਲੋਂ ਸਕਰਾਰ ਨੂੰ ਅਪੀਲ ਕੀਤੀ ਗਈ ਹੈ। ਹੋਟਲਾਂ ਮਾਲਕਾਂ ਦਾ ਕਹਿਣੈ ਕਿ ਇੰਨ੍ਹਾਂ ਪਾਬੰਦੀਆਂ ਨਾਲ ਇਸ ਇੰਡਸਟਰੀ ਨੂੰ ਕਾਫੀ ਨੁਕਸਾਨ ਹੋਵੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇੰਨ੍ਹਾਂ ਪਾਬੰਦੀਆਂ ਵਿੱਚ ਉਨ੍ਹਾਂ ਨੂੰ ਕੋਈ ਰਾਹਤ ਦਿੱਤੀ ਜਾਵੇ ਤਾਂ ਕਿ ਨੁਕਸਾਨ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਨਾਈਟ ਕਰਫਿਊ ਦੌਰਾਨ ਪੁਲਿਸ ਦਾ ਐਕਸ਼ਨ !