ਲੁਧਿਆਣਾ: ਕੋਰੋਨਾ ਦੇ ਸਮਾਜਿਕ ਫੈਲਾਅ ਦੇ ਡਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤੇ ਦੇ ਆਖਰੀ ਦਿਨਾਂ ਅਤੇ ਜਨਤਕ ਛੁੱਟੀ ਵਾਲੇ ਦਿਨ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨੇ ਟਰੱਕ ਡਰਾਈਵਰ ਅਤੇ ਟਰਾਂਸਪੋਰਟਰ ਦੇ ਮਨਾਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਹੈ ਕਿਉਕੀ ਪੰਜਾਬ ਦੇ ਬਹੁਤ ਟਰੱਕ ਡਰਾਈਵਰ ਹੋਰਨਾਂ ਸੂਬਿਆਂ ਵਿੱਚ ਗਏ ਹੋਏ ਹਨ ਅਤੇ ਬਹੁਤ ਹੋਰਨਾ ਸੂਬਿਆਂ ਦੇ ਟਰੱਕ ਡਰਾਈਵਰ ਪੰਜਾਬ ਆਏ ਹੋਏ ਹਨ। ਹੁਣ ਇਨ੍ਹਾਂ ਡਰਾਈਵਰਾਂ ਨੂੰ ਦੂਜਿਆਂ ਸੂਬਿਆਂ ਵਿੱਚ ਫਸਣ ਦਾ ਡਰ ਸਤਾਉਣ ਲੱਗ ਪਿਆ ਹੈ।
ਇਸ ਦੌਰਾਨ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਜਸਵਾਲ ਨੇ ਕਿਹਾ ਕਿ ਸਰਕਾਰ ਦਾ ਹਫ਼ਤੇ ਦੇ ਆਖਰੀ ਦਿਨਾਂ ਅਤੇ ਜਨਤਕ ਛੁੱਟੀ ਵਾਲੇ ਦਿਨ ਸਖ਼ਤੀ ਕਰਨ ਦਾ ਫੈਸਲਾ ਸਹੀ ਨਹੀਂ ਹੈ ਕਿਉਕੀ ਤਾਲਾਬੰਦੀ ਕਾਰਨ ਗੱਡੀਆਂ ਦੇ ਡਰਾਈਵਰ ਦੁਬਾਰਾਂ ਦੂਜਿਆਂ ਸੂਬਿਆਂ ਵਿੱਚ ਫਸ ਜਾਣਗੇ।
ਇਸ ਦੇ ਨਾਲ ਹੀ ਜਗਦੀਸ਼ ਸਿੰਘ ਨੇ ਕਿਹਾ ਟਰੱਕ ਡਰਾਈਵਰ ਅਤੇ ਟਰਾਂਸਪੋਰਟਰ ਵੀ ਡਾਕਟਰਾਂ ਅਤੇ ਪੁਲਿਸ ਦੇ ਵਾਂਗ ਕੋਰੋਨਾ ਨਾਲ ਫਰੰਟ ਲਾਈਨ 'ਤੇ ਲੜ੍ਹ ਰਹੇ ਹਨ। ਪਰ ਡਾਕਟਰਾਂ ਅਤੇ ਪੁਲਿਸ ਵਾਂਗ ਸਰਕਾਰ ਉਨ੍ਹਾਂ ਨੂੰ ਕੋਈ ਸਹੂਲਤ ਮੁਹੱਈਆ ਨਹੀਂ ਹੋ ਕਰਵਾ ਰਹੀ। ਉਨ੍ਹਾਂ ਕਿਹਾ ਕਿ ਜਦੋ ਟਰੱਕ ਡਰਾਈਵਰ ਵੱਖ-ਵੱਖ ਸ਼ਹਿਰਾਂ 'ਚ ਜਾਂਦੇ ਹਨ ਤਾਂ ਕੋਰੋਨਾ ਬਿਮਾਰੀ ਲੱਗਣ ਦਾ ਡਰ ਉਨ੍ਹਾਂ ਨੂੰ ਹਮੇਸ਼ਾ ਲੱਗਿਆ ਰਹਿੰਦਾ ਹੈ।
ਇਹ ਵੀ ਪੜੋ:ਕਿਸਾਨਾਂ ਦੀ ਨਵੇਕਲੀ ਪਹਿਲ, ਇੰਝ ਝੋਨਾ ਲਗਾ ਕੇ ਕਰ ਰਹੇ ਪਾਣੀ ਦੀ ਬੱਚਤ
ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਕੋਈ ਸੁਵਿਧਾਵਾਂ ਨਹੀਂ ਦੇ ਰਹੀ। ਖੜ੍ਹੀਆਂ ਗੱਡੀਆਂ ਦੀਆਂ ਕਿਸ਼ਤਾਂ ਦੇਣੀਆਂ ਪੈ ਰਹੀਆਂ ਹਨ ਅਤੇ ਵਿਆਜ ਲੱਗ ਰਿਹਾ ਹੈ। ਪਰਮਿਟ ਟੈਕਸ ਵੀ ਦੇਣਾ ਪੈ ਰਿਹਾ ਹੈ। ਇਸਦੇ ਇਲਾਵਾ ਉਨ੍ਹਾਂ ਦਾ ਬੀਮਾ ਤੱਕ ਨਹੀਂ ਹੈ।