ਲੁਧਿਆਣਾ: ਜ਼ਿਲ੍ਹੇ ਦੀ ਰਮਨੀਕ ਕੌਰ ਨੇ ਜੁਡੀਸ਼ਰੀ ਦੀ ਪ੍ਰੀਖਿਆ ਦੇ ਵਿਚ ਪਾਸ ਹੋ ਕੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ ਹੁਣ ਉਹ ਹਰਿਆਣਾ ਦੇ ਵਿੱਚ ਜੱਜ ਬਣੇਗੀ ਅਤੇ ਉਸ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਉਸ ਦੀ ਇਕ ਸਾਲ ਤੱਕ ਸਿਖ਼ਲਾਈ ਹੋਵੇਗੀ।
ਦੱਸ ਦਈਏ ਕਿ ਰਮਨੀਕ ਦਾ ਪੂਰਾ ਪਰਿਵਾਰ ਵਕੀਲ ਹੈ ਉਸ ਦੇ ਦਾਦਾ ਪਿੰਡ ਦੇ ਪਹਿਲੇ ਵਕੀਲ ਬਣੇ ਸਨ ਉਸ ਤੋਂ ਬਾਅਦ ਉਨ੍ਹਾਂ ਦੇ ਪਿਤਾ, ਉਹਨਾਂ ਦੇ ਤਾਇਆ ਜੀ ਅਤੇ ਉਸ ਦਾ ਭਰਾ ਨਾਲ ਉਸ ਦਾ ਚਚੇਰੇ ਵੀ ਵਕੀਲ ਹਨ। ਰਮਨੀਕ ਜਦੋਂ ਚੌਥੀ ਕਲਾਸ ’ਚ ਪੜਦੀ ਸੀ ਉਦੋਂ ਵੀ ਉਸ ਨੇ ਠਾਨ ਲਿਆ ਸੀ ਕਿ ਉਹ ਵੱਡੀ ਹੋ ਕੇ ਜੱਜ ਦੀ ਬਣੇਗੀ ਜਿਸ ਤੋਂ ਬਾਅਦ ਉਸ ਨੇ ਸਖ਼ਤ ਮਿਹਨਤ ਦੇ ਨਾਲ ਇਸ ਮੁਕਾਮ ਨੂੰ ਹਾਸਿਲ ਕੀਤਾ।
ਰਮਨੀਕ ਦੀ ਇਸ ਪ੍ਰਾਪਤੀ ਲਈ ਉਸ ਦਾ ਪਰਿਵਾਰ ਕਾਫੀ ਖੁਸ਼ ਹੈ ਅਤੇ ਆਪਣੀ ਬੇਟੀ ਤੇ ਮਾਣ ਮਹਿਸੂਸ ਕਰ ਰਿਹਾ ਹੈ, ਬੀਤੇ ਦਿਨ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਵੀ ਰਮਨੀਕ ਦੇ ਘਰ ਜਾ ਕੇ ਉਸ ਨੂੰ ਵਧਾਈ ਦਿੱਤੀ ਗਈ ਸੀ ਨਾਲ ਹੀ ਉਸ ਦੀ ਕਾਫੀ ਤਾਰੀਫ ਵੀ ਕੀਤੀ ਸੀ।
ਇਸ ਸਬੰਧੀ ਰਮਨੀਕ ਨੇ ਦੱਸਿਆ ਕਿ ਉਸਨੇ ਪਹਿਲੀ ਹੀ ਵਾਰ ਦੇ ਵਿਚ ਜੁਡੀਸ਼ਰੀ ਦੀ ਇਹ ਪ੍ਰੀਖਿਆ ਪਾਸ ਕੀਤੀ ਹੈ। ਉਹ ਰੋਜ਼ਾਨਾ 8 ਘੰਟੇ ਪੜ੍ਹਾਈ ਕਰਦੀ ਸੀ, ਉਹ ਪਹਿਲਾਂ ਵਜ਼ੀਰ ਵੀ ਰਹਿ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਕਵਿਤਾਵਾਂ ਲਿਖਣ ਦਾ ਵੀ ਕਾਫੀ ਸ਼ੌਕ ਹੈ ਅਤੇ ਉਹ ਆਪਣੇ ਆਪ ਨੂੰ ਦਿਮਾਗੀ ਤੌਰ ਤੇ ਮਜਬੂਤ ਬਣਾਉਣ ਲਈ ਕਵਿਤਾਵਾਂ ਲਿਖਦੀ ਹੈ ਅਤੇ ਫਿਰ ਉਨ੍ਹਾਂ ਦੇ ਖੁਦ ਅਮਲ ਵੀ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਪੂਰੇ ਪਰਿਵਾਰ ਦੇ ਵਿੱਚ ਸਾਰੇ ਹੀ ਵਕੀਲ ਹਨ ਇਸ ਕਰਕੇ ਉਸ ਨੂੰ ਕਦੇ ਵੀ ਕਿਸੇ ਕਿਸਮ ਦੀ ਲੋੜ ਪੈਂਦੀ ਸੀ ਤਾਂ ਸਾਰੇ ਮਦਦ ਕਰਦੇ ਸਨ ਰਮਨੀਕ ਦੀ ਮਾਤਾ ਰਾਏਕੋਟ ਅਤੇ ਸੁਧਾਰ ਦੇ ਬਲਾਕ ਦੇ ਵਿੱਚ ਸੀਡੀਪੀਓ ਹੈ ਅਤੇ ਉਨ੍ਹਾਂ ਨੂੰ ਆਪਣੀ ਬੇਟੀ ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਆਪਣੀ ਬੇਟੀ ਨੂੰ ਉਸ ਦੇ ਮਨ ਦੀ ਕਰਨ ਦਿੱਤੀ ਹੈ ਕਦੇ ਉਸ ਨੂੰ ਰੋਕਿਆ ਟੋਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਬੇਟੀਆਂ ਦੇ ਬੇਟਿਆਂ ਦੇ ਬਰਾਬਰ ਨਹੀਂ ਸਗੋਂ ਉਨ੍ਹਾਂ ਤੋਂ ਵੀ ਅੱਗੇ ਹੈ।
ਰਮਨੀਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਲਾਅ ਦੇ ਖੇਤਰ ਵਿਚ ਵੀ ਕੰਮ ਕਰ ਰਿਹਾ ਹੈ। ਉਨਾਂ ਦੱਸਿਆ ਕਿ ਉਸ ਦੇ ਪਿਤਾ ਉਨ੍ਹਾਂ ਦੇ ਵੱਡੇ ਭਰਾ, ਉਹਨਾਂ ਦਾ ਬੇਟਾ ਉਨ੍ਹਾਂ ਦੇ ਭਤੀਜੇ ਉਨ੍ਹਾਂ ਦੀ ਧੀ ਸਭ ਪੇਸ਼ੇ ਵਜੋਂ ਵਕੀਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਬੇਟੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਜੱਜ ਨਹੀਂ ਬਣਵਾਇਆ ਸੀ ਪਰ ਉਨ੍ਹਾਂ ਦੀ ਬੇਟੀ ਇਹ ਮਾਣ ਵਧਾਇਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ ਹੈ।
ਇਹ ਵੀ ਪੜੋ: ਨੇਤਰਹੀਣ ਹੋਣ ਦੇ ਬਾਵਜੂਦ ਕਿਰਤ ਦੀ ਕਮਾਈ ਕਰਨ ਵਾਲਾ ਸੁਖਵਿੰਦਰ ਸਭ ਲਈ ਬਣਿਆ ਮਿਸਾਲ