ETV Bharat / state

KLF ਦੇ 4 ਕਾਰਕੁਨ ਕਾਬੂ, ਵੱਡੀ ਸਾਜਿਸ਼ ਦੀ ਸੀ ਤਿਆਰੀ - SSP

ਖੰਨਾ ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਨਾਲ ਸੰਬੰਧ ਰੱਖਣ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੈਂਗ ਦਾ ਲੀਡਰ ਜਰਮਨੀ 'ਚ ਬੈਠੇ ਹੈਂਡਲਰ ਦੇ ਨਾਲ ਸਬੰਧ ਰੱਖਦਾ ਸੀ ਅਤੇ ਬਾਹਰੋਂ ਫੰਡਿੰਗ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ KLF ਨਾਲ ਸੰਬੰਧੀਤ ਚਾਰ ਕਾਰਕੁਨਾਂ ਨੂੰ ਕੀਤਾ ਕਾਬੂ

author img

By

Published : Jul 6, 2021, 5:35 PM IST

ਲੁਧਿਆਣਾ : ਖੰਨਾ ਪੁਲਿਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧ ਰੱਖਣ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੈਂਗ ਦਾ ਲੀਡਰ ਜਰਮਨੀ 'ਚ ਬੈਠੇ ਹੈਂਡਲਰ ਦੇ ਨਾਲ ਸਬੰਧ ਰੱਖਦਾ ਸੀ ਅਤੇ ਬਾਹਰੋਂ ਫੰਡਿੰਗ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਿਸ ਨੇ ਚਾਰ ਕਾਰਕੁਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ, ਇਹਨਾਂ ਚੋਂ ਇੱਕ ਅਪਰਾਧੀ 28 ਅਪ੍ਰੈਲ ਨੂੰ ਆਪਣੇ ਦੋ ਸਾਥੀਆਂ ਸਣੇ ਪਟਿਆਲਾ ਜੇਲ੍ਹ 'ਚੋਂ ਫਰਾਰ ਹੋਇਆ ਸੀ।

ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ KLF ਨਾਲ ਸੰਬੰਧੀਤ ਚਾਰ ਕਾਰਕੁਨਾਂ ਨੂੰ ਕੀਤਾ ਕਾਬੂ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋ ਪ੍ਰਿਸਟਾਇਨ ਮਾਲ ਜੀ.ਟੀ ਰੋਡ ਖੰਨਾ ਪਾਸ ਪੁਖਤਾ ਉੱਤੇ ਗੁਪਤ ਸੁਚਨਾ ਦੇ ਆਧਾਰ ਉੱਤੋੇ ਨਾਕਾਬੰਦੀ ਕੀਤੀ ਗਈ ਸੀ। ਨਾਕਾਬੰਦੀ ਦੌਰਾਨਾ ਉਨ੍ਹਾਂ ਵੇਖਿਆ ਕਿ ਮਾਰਕਾ ਇਟੀਓਸ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ। ਪੁਲਿਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ। ਪੁਲਿਸ ਵੱਲੋਂ ਰੋਕਣ ਉਨ੍ਹਾਂ ਨੇ ਪੁਲਿਸ ਪਾਰਟੀ ਤੇ ਇੱਕ ਰੌਂਦ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ।

ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆ ਦੋ ਵਿਅਕਤੀਆ ਨੂੰ ਕਾਬੂ ਕਰ ਅਤੇ ਇੱਕ ਭੱਜਣ ਵਿੱਚ ਕਾਮਯਾਬ ਰਿਹਾ ਸੀ। ਜਿਸ ਨੂੰ ਬਾਅਦ ਵਿੱਚ ਤਕਨੀਕੀ ਮਦਦ ਨਾਲ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਨੇ ਆਪਣਾ ਨਾਮ ਜਸਵਿੰਦਰ ਸਿੰਘ ਵਾਸੀ ਫਤਿਹਪੁਰ ਬੂੰਗਾ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਅਤੇ ਗੌਰਵ ਜੈਨ ਉਰਫ ਮਿੰਕੂ ਵਾਸੀ ਨੇੜੇ ਰੇਲਵੇ ਫਾਟਕ, ਕਾਲਿਆਵਾਲਾ ਥਾਣਾ ਕਾਲਿਆਵਾਲਾ ਜਿਲ੍ਹਾ ਸਿਰਸਾ ਦੱਸਿਆ ਹੈ। ਤੀਸਰੇ ਸਾਥੀ ਅਤੇ ਗੈਂਗ ਮੁੱਖੀ ਦਾ ਨਾਮ ਜਸਪ੍ਰੀਤ ਸਿੰਘ ਉਰਫ ਨੂਪੀ ਵਾਸੀ ਡਾਡੀ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਹੈ।

ਕਾਰ ਮਾਰਕਾ ਇਟੀਓਸ ਪਰ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ, ਜੋ ਦੋਸ਼ੀਆਨ ਨੇ ਇਹ ਕਾਰ ਹਥਿਆਰਾਂ ਦੀ ਨੋਕ ਉੱਤੇ ਏਅਰਪੋਰਟ ਰੋਡ ਜੀਰਕਪੁਰ ਤੋਂ ਖੋਹ ਕੀਤੀ ਸੀ। ਪੁੱਛਗਿੱਛ ਦੌਰਾਨ ਗੈਂਗ ਮੁਖੀ ਜਸਪ੍ਰੀਤ ਸਿੰਘ ਉਰਫ ਨੂਪੀ ਨੇ ਦੱਸਿਆ ਕਿ ਉਹ ਕਤਲ ਕੇਸ ਤਹਿਤ ਪਟਿਆਲਾ ਜੇਲ ਵਿੱਚ ਬੰਦ ਸੀ, ਜੋ ਆਪਣੇ ਦੋ ਸਾਥੀਆ ਸਮੇਤ 28 ਅਪ੍ਰੈਲ ਨੂੰ ਪਟਿਆਲਾ ਜੇਲ ਵਿੱਚੋਂ ਫਰਾਰ ਹੋ ਗਿਆ ਸੀ। ਨੂਪੀ ਨੇ ਮੰਨਿਆ ਕਿ ਉਸਨੇ ਪਟਿਆਲਾ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਕਾਰ ਇਟੀਓਸ ਹਥਿਆਰਾ ਦੀ ਨੋਕ ਉੱਤੇ ਏਅਰਪੋਰਟ ਰੋਡ ਜੀਰਕਪੁਰ ਤੋਂ ਖੋਹ ਕੀਤੀ ਸੀ। ਖਰੜ ਵਿਖੇ ਇੱਕ ਪੈਟਰੋਲ ਪੰਪ ਤੋਂ ਆਪਣੇ ਸਾਥੀਆ ਦੀ ਮਦਦ ਨਾਲ 50 ਹਜਾਰ ਰੂਪੈ ਦੀ ਲੁੱਟ ਕੀਤੀ ਸੀ।

ਇਸੇ ਦੌਰਾਨ ਉਸਦੇ ਕੇ.ਐੱਲ.ਐੱਫ ਸੰਗਠਨ ਦੇ ਹੈਂਡਲਰ (ਜਰਮਨੀ) ਨਾਲ ਗਹਿਰੇ ਸਬੰਧ ਸਥਾਪਤ ਹੋ ਗਏ, ਜੋ ਉਸਨੂੰ ਆਰਥਿਕ ਤੌਰ ਉੱਤੇ ਮਦਦ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ " ਟਾਰਗੇਟ ਕਿਲਿੰਗ " ਲਈ ਤਿਆਰ ਕਰ ਰਿਹਾ ਸੀ। ਜਿਸ ਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ ਉਰਫ ਨੂਪੀ ਨੇ ਪੰਜਾਬ ਦੇ ਕਈ ਸੰਵੇਦਨਸ਼ੀਲ/ਮਹੱਤਵਪੂਰਨ ਵਿਅਕਤੀਆ ਦੀ ਰੈਕੀ ਵੀ ਕੀਤੀ। ਕੇ.ਐੱਲ.ਐੱਫ ਸੰਗਠਨ ਨੇ ਉਸਨੂੰ ਵੈਸਟਰਨ ਯੂਨੀਅਨ ਅਤੇ ਪੇ.ਟੀ.ਐੱਮ ਰਾਹੀਂ ਕਾਫੀ ਵਾਰ ਫੰਡਿੰਗ ਕੀਤੀ ਅਤੇ ਉਸਨੂੰ ਟਾਰਗੇਟ ਕਿਲਿੰਗ ਲਈ ਹਥਿਆਰ ਸ਼ਹਿਰ ਰੂਦਰਪੁਰ, ਉੱਤਰਾਖੰਡ ਤੋਂ ਮੁਹੱਈਆ ਕਰਵਾਏ।

ਇਹ ਵੀ ਪੜ੍ਹੋਂ : ਕੋਟਕਪੂਰਾ ਗੋਲੀਕਾਂਡ:ਉਮਰਾਨੰਗਲ ਲਾਈ ਡਿਟੈਕਟਿਵ ਲਈ ਰਾਜੀ

ETV Bharat Logo

Copyright © 2024 Ushodaya Enterprises Pvt. Ltd., All Rights Reserved.