ਲੁਧਿਆਣਾ : ਸੋਸ਼ਲ ਮੀਡਿਆ 'ਤੇ ਕੀੜਿਆ ਵਾਲੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ ਵਿੱਚ ਮਠਿਆਈ ਦੀ ਦੁਕਾਨ ਉੱਤੇ ਇੱਕ ਗ੍ਰਾਹਕ ਮਠਿਆਈ ਵਿੱਚ ਕੀੜੇ ਹੋਣ ਦਾ ਦਾਅਵਾ ਕਰ ਰਿਹਾ ਹੈ। ਇਹ ਵੀਡੀਓ ਪੰਜਾਬ ਦੇ ਕਿਸੇ ਬਾਹਰੀ ਸੂਬੇ ਦੀ ਦੱਸੀ ਜਾ ਰਹੀ ਹੈ ਪਰ ਇਸ ਵੀਡੀਓ ਨੂੰ ਲੁਧਿਆਣਾ ਦੀ ਇੱਕ ਮਸ਼ਹੂਰ ਮਠਿਆਈ ਦੀ ਦੁਕਾਨ (Ludhiana's famous sweet shop) ਦੇ ਨਾਂ ਉੱਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਤੋਂ ਪਰੇਸ਼ਾਨ ਹੋ ਕੇ ਅੱਜ ਪੰਜਾਬ ਹਲਵਾਈ ਐਸੋਸੀਏਸ਼ਨ ਦੇ ਮੈਂਬਰ ਅਤੇ ਸਬੰਧਤ ਦੁਕਾਨਦਾਰ ਲੁਧਿਆਣਾ ਸਾਇਬਰ ਸੈੱਲ (Punjab Halwai Association complained to cyber cell) ਵਿੱਚ ਸ਼ਿਕਾਇਤ ਦੇਣ ਲਈ ਪਹੁੰਚੇ। ਉਹਨਾਂ ਨੇ ਕਿਹਾ ਕਿ ਉਹ ਵੀਡੀਓ ਐਡਿਟ ਕਰਕੇ ਅੱਗੇ ਭੇਜਣ ਵਾਲਿਆਂ ਦੇ ਖਿਲਾਫ ਕਾਰਵਾਈ ਚਾਹੁੰਦੇ ਹਨ ਅਤੇ ਨਾਲ ਹੀ ਉਸ ਉੱਤੇ ਮਾਣਹਾਨੀ ਦਾ ਦਾਅਵਾ ਵੀ ਕਰਨਗੇ।
ਲੁਧਿਆਣਾ ਦੀ ਦੁਕਾਨ ਨਹੀਂ : ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਭਾਸ਼ਾ ਅਤੇ ਦੁਕਾਨ ਦੀ ਡੇਕੋਰੇਸ਼ਨ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਜਿਸ ਦੁਕਾਨ ਦੀ ਇਹ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਸ ਨਾਲ ਸਬੰਧਿਤ ਕੋਈ ਵੀ ਹਲਵਾਈ ਦੀ ਦੁਕਾਨ ਲੁਧਿਆਣਾ (video of wormy sweets went viral) ਦੇ ਸਥਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀਡੀਓ ਜਾਣ-ਬੁੱਝ ਕੇ ਐਡੀਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਦੀ (Ludhiana Cyber Cell) ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਵੀਡੀਓ ਬਣਾਉਣ ਵਾਲੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਪੁਲਿਸ ਨੇ ਅਰੰਭੀ ਜਾਂਚ : ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ (Jatinder Singh in charge of Cyber Cell) ਨੇ ਕਿਹਾ ਕਿ ਪਵਨ ਕੁਮਾਰ ਵੱਲੋਂ ਸਾਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਦੀ ਦੁਕਾਨ ਦਾ ਨਾਂ ਜੋੜ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- Navjot Sidhu tweet on Alliance: ਪੰਜਾਬ 'ਚ 'AAP' ਨਾਲ ਗੱਠਜੋੜ 'ਤੇ ਸਹਿਮਤ ਹੋਏ ‘ਗੁਰੂ’, ਕਿਹਾ-ਪਾਰਟੀ ਹਾਈਕਮਾਂਡ ਦਾ ਫੈਸਲਾ ਸੁਪਰੀਮ
- Accused Arrest With Heroin: ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 15 ਕਿਲੋ ਹੈਰੋਇਨ ਨਾਲ ਤਸਕਰ ਕੀਤਾ ਕਾਬੂ
- Panjab University Election updates: ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਚੋਣਾਂ, ਥੋੜ੍ਹੀ ਦੇਰ ’ਚ ਨਤੀਜੇ ਆਉਣੇ ਸ਼ੁਰੂ
ਪਹਿਲਾਂ ਵੀ ਹੋਈਆਂ ਵੀਡੀਓ ਵਾਇਰਲ : ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਕਈ ਨਾਮੀ ਰੈਸਟੋਰੈਂਟ ਤੋਂ ਖਰਾਬ ਖਾਣੇ ਦੀਆਂ ਵੀਡੀਓ ਵਾਇਰਲ (Video of bad food from famous restaurant goes viral) ਹੋਈਆਂ ਸਨ। ਇਸ ਤੋਂ ਬਾਅਦ ਦੁਕਾਨਾਂ ਦੀ ਸੇਲ ਉੱਤੇ ਕਾਫੀ ਅਸਰ ਪਿਆ ਸੀ। ਇਸ ਕਰਕੇ ਇਸ ਕਥਿਤ ਵੀਡੀਓ ਨੂੰ ਲੈ ਕੇ ਹਲਵਾਈ ਐਸੋਸੀਏਸ਼ਨ ਨੇ ਇਤਰਾਜ਼ ਜਤਾਇਆ ਹੈ।