ਲੁਧਿਆਣਾ: ਦੇਸ਼ ਭਰ ਦੇ ਇੱਟ ਭੱਠਾ ਮਾਲਕਾਂ ਵੱਲੋਂ ਜਿੱਥੇ ਜੀ.ਐੱਸ.ਟੀ. ਸਲੈਬ ਵਧਾਏ ਜਾਣ ਨੂੰ ਲੈ ਕੇ ਅਤੇ ਕੋਲੇ ਦੀਆਂ ਕੀਮਤਾਂ (Coal prices) ਤਿੰਨ ਗੁਣਾ ਵਧਾਏ ਜਾਣ ਕਰਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਭਰ ਦੇ ਭੱਠਾ ਮਾਲਕਾਂ (Kiln owners across Punjab) ਦੀ ਲੁਧਿਆਣਾ ਦੇ ਮੁੱਲਾਂਪੁਰ (Mullanpur of Ludhiana) ਵਿਖੇ ਇੱਕ ਅਹਿਮ ਬੈਠਕ ਹੋਈ ਹੈ, ਜਿਸ ਵਿੱਚ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ (President of the Kiln Association) ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਵੀ ਹੁਣ ਅਣਮਿੱਥੇ ਸਮੇਂ ਲਈ ਭੱਠੇ ਬੰਦ ਕਰ ਦਿੱਤੇ ਜਾਣਗੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ (Central Government) ਕੋਲੇ ਦੀਆਂ ਕੀਮਤਾਂ (Coal prices) ਪਹਿਲਾਂ ਵਾਂਗ ਨਹੀਂ ਕਰਦੀ ਅਤੇ ਪੰਜਾਬ ਦੇ ਭੱਠਾ ਮਾਲਕਾਂ ਨੂੰ ਕੋਟੇ ਮੁਤਾਬਕ ਕੋਲਾ ਸਪਲਾਈ ਨਹੀਂ ਕਰਦੀ ਉਦੋਂ ਤੱਕ ਭੱਠੇ ਬੰਦ ਰਹਿਣਗੇ। ਪੰਜਾਬ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ (President of the Punjab Kiln Association) ਨੇ ਕਿਹਾ ਕਿ ਸਾਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦੱਸਿਆ ਕਿ ਅਣਮਿੱਥੇ ਸਮੇਂ ਲਈ ਭੱਠੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਭੱਠਾ ਮਾਲਕ ਪਹਿਲਾਂ ਹੀ ਘਾਟੇ ਨਾਲ ਜੂਝ ਰਹੇ ਹਨ, ਉੱਥੇ ਹੀ ਕੇਂਦਰ ਸਰਕਾਰ ਭਾਰਤ ਦਾ ਕੋਲਾ ਨਾ ਵਰਤ ਕੇ ਅਮਰੀਕਾ (USA) ਤੋਂ ਮਹਿੰਗਾ ਕੋਲਾ ਮੰਗਾ ਰਹੀ ਹੈ ਅਤੇ ਜੋ ਕੋਲਾ ਪਹਿਲਾਂ 8 ਹਜ਼ਾਰ ਰੁਪਏ ਟਨ ਮਿਲ ਰਿਹਾ ਸੀ ਉਹ ਹੁਣ 25 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਮਾਰੂ ਨੀਤੀ ਦਾ ਉਹ ਸਖ਼ਤ ਵਿਰੋਧ ਕਰਦੇ ਹਨ।
ਉਨ੍ਹਾਂ ਕਿਹਾ ਇਸ ਤਰ੍ਹਾਂ ਸਾਡਾ ਨੁਕਸਾਨ ਹੋ ਰਿਹਾ ਹੈ, ਇਸ ਕੀਮਤ ‘ਤੇ ਅਸੀਂ ਭੱਠੇ ਚਲਾ ਹੀ ਨਹੀਂ ਸਕਦੇ। ਇਸ ਕਰਕੇ ਭੱਠੇ ਬੰਦ ਕਰਨ ਦਾ ਪੰਜਾਬ ਭੱਠਾ ਐਸੋਸੀਏਸ਼ਨ ਨੇ ਫੈਸਲਾ ਲਿਆ ਹੈ। ਉਨ੍ਹਾਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਸਾਡੀ ਗੱਲ ਹੋਈ ਹੈ, ਉਨ੍ਹਾਂ ਨੇ ਜੀ.ਐੱਸ.ਟੀ. ਸਲੈਬ ਸਬੰਧੀ ਕੇਂਦਰ ਸਰਕਾਰ ਤੱਕ ਉਨ੍ਹਾਂ ਦੀ ਗੱਲ ਪਹੁੰਚਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਅੱਗੇ ਦੀ ਰਣਨੀਤੀ ਦੇਸ਼ ਦੀ ਸਮੁੱਚੀ ਭੱਠਾ ਐਸੋਸੀਏਸ਼ਨਾਂ ਦੇ ਨਾਲ ਸਲਾਹ ਕਰਕੇ ਉਹ ਅਖ਼ਤਿਆਰ ਕਰਨਗੇ ਪਰ ਉਦੋਂ ਤੱਕ ਭੱਠੇ ਬੰਦ ਰਹਿਣਗੇ।
ਇਹ ਵੀ ਪੜ੍ਹੋ: ਗਲਤੀ ਨਾਲ ਭਾਰਤ ਪਹੁੰਚਿਆ ਛੋਟਾ ਬੱਚਾ, ਜਵਾਨਾਂ ਨੇ ਪਰਿਵਾਰ ਨਾਲ ਮਿਲਾਇਆ ਵਿਛੜਿਆ ਬੱਚਾ