ETV Bharat / state

PAU ਵਲੋਂ ਕਣਕ ਦੀ ਨਵੀਂ ਕਿਸਮ PBW RS 1 ਕੀਤੀ ਗਈ ਤਿਆਰ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਲਾਹੇਵੰਦ - ਵੇਖੋ ਖਾਸ ਰਿਪੋਰਟ - ਐਮਪੀ ਦੀ ਕਣਕ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ 10 ਸਾਲ ਦੀ ਖੋਜ ਰੰਗ ਲਿਆਈ ਹੈ। ਬਿਨਾਂ ਸ਼ੂਗਰ ਵਾਲੀ ਹਾਈ ਪ੍ਰੋਟੀਨ ਅਤੇ ਫਾਈਬਰ ਕਣਕ ਦੀ ਨਵੀਂ ਕਿਸਮ ਤਿਆਰ ਕੀਤੀ ਗਈ ਹੈ। ਸਤੰਬਰ 'ਚ ਕਿਸਾਨਾਂ ਨੂੰ ਇਸ ਦੀ ਸਿਫਾਰਿਸ਼ ਕੀਤੀ ਜਾਵੇਗੀ।

Punjab Agricultural University, New Wheat Variety Of PBW RS 1
PAU ਵਲੋਂ ਕਣਕ ਦੀ ਨਵੀਂ ਕਿਸਮ PBW RS 1 ਕੀਤੀ ਗਈ ਤਿਆਰ,
author img

By

Published : Jul 18, 2023, 2:17 PM IST

ਨਵੀਂ ਕਿਸਮ PBW RS 1 ਕੀਤੀ ਗਈ ਤਿਆਰ

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 10 ਸਾਲਾਂ ਦੀ ਖੋਜ ਤੋਂ ਬਾਅਦ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕਣਕ ਦੀ ਨਵੀਂ ਕਿਸਮ PBW RS 1 ਕੀਤੀ ਗਈ ਹੈ, ਜਿਸ ਨੂੰ ਮਾਹਿਰਾਂ ਨੇ ਪੋਸ਼ਟਿਕ ਤੱਤਾਂ ਦੇ ਨਾਲ ਭਰਪੂਰ ਬਣਾਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਲਾਂਟ ਬਰੀਡ ਵਿਭਾਗ ਦੀ ਮੁਖੀ ਡਾਕਟਰ ਅਚਲਾ ਮੁਤਾਬਕ 10 ਸਾਲ ਦੀ ਮਿਹਨਤ ਤੋਂ ਬਾਅਦ ਕਣਕ ਦੀ ਇਹ ਕਿਸਮ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਗੁਣਵੱਤਾ ਵਧਾਉਣ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਖੋਜ ਕੀਤੀ ਗਈ ਹੈ।

ਨਵੀਂ ਕਿਸਮ ਦੇ ਫਾਇਦੇ: ਇਸ ਸਬੰਧੀ ਡਾਕਟਰ ਅਚਲਾ ਸ਼ਰਮਾ, ਪ੍ਰਿੰਸੀਪਲ ਕਣਕ ਬ੍ਰਿਡਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕੇ ਇਸ ਕਿਸਮ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੈ। ਇਸ ਤੋਂ ਇਲਾਵਾ ਆਮ ਕਣਕ ਵਿੱਚ, ਜਿੱਥੇ 10 ਫ਼ੀਸਦੀ ਪ੍ਰੋਟੀਨ ਹੁੰਦਾ ਹੈ, ਇਸ ਵਿੱਚ 13 ਫੀਸਦੀ ਹੈ। ਇਸ ਕਣਕ ਦੇ ਆਟੇ ਦੀ ਰੋਟੀ ਖਾਣ ਨਾਲ ਇਕ ਦਮ ਖੂਨ ਵਿੱਚ ਗੁਲੂਕੋਜ਼ ਦੀ ਮਾਤਰਾ ਨਹੀਂ ਵਧਦੀ ਜਿਸ ਕਰਕੇ ਇਹ ਸ਼ੂਗਰ ਨੂੰ ਨਹੀਂ ਵਧਾਉਂਦਾ। ਸ਼ੂਗਰ ਮਰੀਜ਼ਾਂ ਲਈ ਇਹ ਕਾਫੀ ਲਾਹੇਵੰਦ ਹੈ। ਇਸ ਤੋਂ ਇਲਾਵਾ ਇਸ ਵਿੱਚ ਜ਼ਿੰਕ ਦੀ ਵੀ ਭਰਪੂਰ ਮਾਤਰਾ ਹੈ। ਇਸ ਕਣਕ ਦੀ ਕਿਸਮ ਦਾ ਝਾੜ ਔਸਤਨ ਪ੍ਰਤੀ ਏਕੜ 17.3 ਕੁਇੰਟਲ ਦੇ ਕਰੀਬ ਹੈ। ਇਸ ਤੋਂ ਇਲਾਵਾ 87 ਸੈਂਟੀਮੀਟਰ ਇਸ ਦਾ ਬੂਟਾ ਹੁੰਦਾ ਹੈ, 146 ਦਿਨਾਂ ਵਿੱਚ ਇਹ ਕਣਕ ਤਿਆਰ ਹੋ ਜਾਂਦੀ ਹੈ।

Punjab Agricultural University, New Wheat Variety Of PBW RS 1
PAU ਵਲੋਂ ਕਣਕ ਦੀ ਨਵੀਂ ਕਿਸਮ PBW RS 1 ਕੀਤੀ ਗਈ ਤਿਆਰ

ਸਤੰਬਰ ਵਿੱਚ ਹੋਵੇਗੀ ਸਿਫ਼ਾਰਿਸ਼: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਸ ਕਿਸਮ ਨੂੰ ਤਿਆਰ ਕੀਤਾ ਗਿਆ ਹੈ। ਇਹ ਕਿਸਮ ਕਿਸਾਨਾਂ ਨੂੰ ਇਸ ਸੀਜ਼ਨ ਦੇ ਦਿੱਤੀ ਜਾਵੇਗੀ। ਕਿਸਾਨਾਂ ਨੂੰ ਇਸ ਕਿਸਮ ਨੂੰ ਲਾਉਣ ਸਬੰਧੀ ਪੀਏਯੂ ਵੱਲੋਂ ਜਾਗਰੂਕ ਵੀ ਕੀਤਾ ਜਾਵੇਗਾ। ਸਤੰਬਰ ਮਹੀਨੇ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਤੱਕ ਇਹ ਕਣਕ ਦੀ ਕਿਸਮ ਪਹੁੰਚਾ ਦਿੱਤੀ ਜਾਵੇਗੀ। ਇਸ ਨਾਲ ਪੰਜਾਬ ਦੀ ਕਣਕ ਦੀ ਗੁਣਵਤਾ ਵਧੇਗੀ। ਇਸ ਕਣਕ ਨੂੰ ਆਮ ਨਾਲੋਂ ਘੱਟ ਪਾਣੀ ਹੀ ਲੱਗਦਾ ਹੈ।

Punjab Agricultural University, New Wheat Variety Of PBW RS 1
PAU ਵਲੋਂ ਕਣਕ ਦੀ ਨਵੀਂ ਕਿਸਮ PBW RS 1 ਕੀਤੀ ਗਈ ਤਿਆਰ,

ਐਮਪੀ ਦੀ ਕਣਕ ਤੋਂ ਬਿਹਤਰ: ਮਾਹਿਰਾਂ ਮੁਤਾਬਿਕ ਇਸ ਕਣਕ ਦੀ ਕਿਸਮ ਦੇ ਨਾਲ ਭਾਰ ਘਟਾਉਣ ਵਾਲਿਆਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਐਮਪੀ ਦੀ ਕਣਕ ਵੱਲ ਲੋਕਾਂ ਦਾ ਰੁਝਾਨ ਵਧਿਆ ਸੀ ਕਿਉਂਕਿ ਉਹ ਕੁਦਰਤੀ ਢੰਗ ਨਾਲ ਪਾਣੀ ਦੇ ਕੇ ਉਗਾਈ ਜਾਂਦੀ ਸੀ। ਖਾਣ ਨੂੰ ਇਹ ਸਵਾਦ ਲੱਗਦੀ ਸੀ, ਪਰ ਪੀਏਯੂ ਵਾਲੀ ਸਿਫ਼ਾਰਿਸ਼ ਚਪਾਤੀ 1 ਅਤੇ ਪੀਬੀਡਬਲਿਊਆਰਐਸ 1 ਦੀ ਕਿਸਮ ਐਮਪੀ ਦੀ ਕਣਕ ਤੋਂ ਜਿਆਦਾ ਬਿਹਤਰ ਹੈ। ਇਹ ਸਿੱਧਾ ਸਾਡੇ ਪਾਚਨ ਤੰਤਰ ਚ ਜਾ ਕੇ ਫਾਈਬਰ ਦਾ ਕੰਮ ਕਰਦੀ ਹੈ ਅਤੇ ਉਸ ਵਿੱਚ ਫੈਟ ਘੱਟ ਹੈ, ਪਰ ਪ੍ਰੋਟੀਨ ਵਧੇਰੇ ਹੈ। ਇਸ ਦੀਆਂ 2 ਰੋਟੀਆਂ ਆਮ ਕਣਕ ਦੀਆਂ 3 ਰੋਟੀਆਂ ਦੇ ਬਰਾਬਰ ਹੈ।

ਦੇਸੀ ਕਣਕ ਨਾਲੋਂ ਜਿਆਦਾ ਮੁਨਾਫਾ: ਵਿਭਾਗ ਦੀ ਮਾਹਿਰ ਡਾਕਟਰ ਦੇ ਮੁਤਾਬਿਕ ਇਹ ਕਣਕ ਦਾ ਝਾੜ ਭਾਵੇਂ ਦੇਸੀ ਕਣਕ ਦੇ ਝਾੜ ਦੇ ਮੁਕਾਬਲੇ ਘੱਟ ਹੈ, ਪਰ ਕਣਕ ਦੀ ਇਸ ਕਿਸਮ ਦੇ ਨਾਲ ਗੁਣਵੱਤਾ ਭਰਪੂਰ ਹੈ ਜਿਸ ਕਰਕੇ ਕਿਸਾਨ ਮਹਿੰਗੀ ਕੀਮਤ ਉੱਤੇ ਵੀ ਇਸ ਨੂੰ ਅੱਗੇ ਵੇਚ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਕਣਕ ਦੀ ਕੀਮਤ ਜ਼ਿਆਦਾ ਮਿਲੇਗੀ ਤਾਂ ਝਾੜ ਘੱਟ ਨਿਕਲਣ ਦੀ ਸੂਰਤ ਵਿੱਚ ਵੀ ਇਹ ਕਿਸਾਨਾਂ ਨੂੰ ਫਾਇਦਾ ਦੇਵੇਗੀ। ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੈਮੀਨਾਰ ਕਰਵਾਏ ਜਾ ਰਹੇ ਹਨ ਅਤੇ ਪੰਜਾਬ ਦੇ ਕਿਸਾਨਾਂ ਤੱਕ ਇਸ ਕਣਕ ਦੀ ਕਿਸਮ ਨੂੰ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.