ETV Bharat / state

Punjab Women's Rs 1000 Scheme: ਬਜਟ 'ਚ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਤਜਵੀਜ਼ ਨਾ ਹੋਣ ਕਾਰਨ ਔਰਤਾਂ 'ਚ ਰੋਸ - Etv bharat

ਪੰਜਾਬ ਸਰਕਾਰ ਨੇ ਆਪਣਾ ਪਲੇਠਾ ਬਜਟ ਪੇਸ਼ ਕੀਤਾ ਹੈ, ਜਿਸ ਵਿਚ ਹਰ ਖੇਤਰ ਨੂੰ ਲੈ ਕੇ ਵੱਖ-ਵੱਖ ਤਜਵੀਜ਼ਾਂ ਰੱਖੀਆਂ ਗਈਆਂ ਹਨ। ਉਥੇ ਹੀ ਔਰਤਾਂ ਵਿਚ ਰੋਸ ਹੈ ਕਿ ਉਨ੍ਹਾਂ ਦੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਾਲੇ ਵਾਅਦੇ ਦਾ ਬਜਟ ਵਿਚ ਕੋਈ ਜ਼ਿਕਰ ਨਹੀਂ ਕੀਤਾ ਹੈ।

Protest among women due to lack of proposal of Rs 1000 per month in budget
ਬਜਟ ਵਿਚ ਹਾਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਤਜਵੀਜ਼ ਨਾ ਹੋਣ ਕਾਰਨ ਔਰਤਾਂ 'ਚ ਰੋਸ
author img

By

Published : Mar 11, 2023, 1:54 PM IST

Updated : Mar 11, 2023, 4:00 PM IST

ਬਜਟ ਵਿੱਚ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਤਜਵੀਜ਼ ਨਾ ਹੋਣ ਕਾਰਨ ਔਰਤਾਂ 'ਚ ਰੋਸ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਬਜਟ 2023 ਤਕ ਲਈ ਪੇਸ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਕਈ ਤਜ਼ਵੀਜਾਂ ਰੱਖੀਆਂ ਗਈਆਂ ਹਨ ਪਰ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ ਦਾ ਭੱਤਾ ਦੇਣ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਬਜਟ ਨਹੀਂ ਰੱਖਿਆ ਗਿਆ ਹੈ, ਜਿਸ ਨੂੰ ਲੈ ਕੇ ਮਹਿਲਾਵਾਂ ਨੇ ਰੋਸ ਜ਼ਾਹਰ ਕੀਤਾ ਹੈ। ਔਰਤਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣੇ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਉਥੇ ਹੀ ਦੂਜੇ ਪਾਸੇ ਅਧਿਆਪਕਾਂ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਦੀਆਂ ਸਰਕਾਰ ਵੱਲੋਂ ਪਿਛਲੇ ਸਾਲਾਂ ਨਾਲੋਂ ਹੋਰ ਗ੍ਰਾਂਟ ਘਟਾ ਦਿੱਤੀ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : Lookout Notice Issued: ਸਾਬਕਾ CM ਚਰਨਜੀਤ ਚੰਨੀ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ, ਨਹੀਂ ਕਰ ਸਕਣਗੇ ਵਿਦੇਸ਼ ਦੀ ਸੈਰ

ਔਰਤਾਂ ਨੂੰ ਪ੍ਰਤੀ ਮਹੀਨਾ ਹਾਜ਼ਾਰ ਰੁਪਏ ਦੇਣਾ ਵਾਅਦਾ ਨਹੀਂ ਗਰੰਟੀ ਸੀ : ਵੱਖ-ਵੱਖ ਵਰਗ ਨਾਲ ਸਬੰਧਤ ਮਹਿਲਾਵਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪ੍ਰਤੀ ਮਹੀਨਾ ਹਜ਼ਾਰ ਰੁਪਏ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਨਹੀਂ ਸਗੋਂ ਗਰੰਟੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਬਾਕੀ ਹੈ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਮਹਿਲਾਵਾਂ ਦੇ ਨਾਲ ਇਹ ਲਾਰਾ ਹੀ ਲਗਾਇਆ ਗਿਆ। ਮਹਿਲਾਵਾਂ ਵੱਲੋਂ ਵੱਡੇ ਪੱਧਰ ਉਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਗਈਆਂ ਸਨ। ਪਰ ਸਰਕਾਰ ਵੱਲੋਂ ਦਿੱਤੀ ਗਈ ਗਰੰਟੀ ਹਾਲੇ ਤੱਕ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਦੇ ਖਾਤਿਆਂ ਵਿੱਚ ਹਾਲੇ ਤੱਕ ਕੋਈ ਪੈਸਾ ਨਹੀਂ ਆਇਆ। ਔਰਤਾਂ ਨੇ ਵੀ ਕਿਹਾ ਕਿ ਸਰਕਾਰ ਵੱਲੋਂ ਹਜ਼ਾਰ ਰੁਪਏ ਦੀ ਗਰੰਟੀ ਦੇ ਘਰ-ਘਰ ਜਾ ਕੇ ਫਾਰਮ ਵੀ ਭਰਵਾਏ ਗਏ ਸਨ ਅਤੇ ਉਹ ਫਾਰਮ ਵੀ ਉਨ੍ਹਾਂ ਵੱਲੋਂ ਭਰੇ ਗਏ ਸਨ। ਫਾਰਮ ਭਰਵਾਉਣ ਦੇ ਬਾਵਜੂਦ ਸਰਕਾਰ ਨੇ ਆਪਣੇ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ।

ਇਹ ਵੀ ਪੜ੍ਹੋ : Delhi liquor case: ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਕਵਿਤਾ ਤੋਂ ਅੱਜ ਪੁੱਛਗਿੱਛ ਕਰੇਗੀ ED

ਦੂਜੇ ਪਾਸੇ ਪੰਜਾਬ ਦੀਆਂ ਪੰਜ ਯੂਨੀਵਰਸਿਟੀਆਂ ਲਈ ਬਜਟ ਵਿੱਚ ਸਰਕਾਰ ਵੱਲੋਂ 998 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਜੋ ਕਿ ਪਿਛਲੇ ਸਾਲਾਂ ਦੇ ਬਜਟ ਦੇ ਨਾਲੋਂ ਕਾਫੀ ਘੱਟ ਹੈ, ਜਿਸ ਨੂੰ ਲੈ ਕੇ ਨੇ ਚਿੰਤਾ ਜ਼ਾਹਿਰ ਕੀਤੀ ਗਈ ਹੈ, ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਟੀਚਾ ਚੰਗੀ ਸਿੱਖਿਆ ਵਿਦਿਆਰਥੀਆਂ ਨੂੰ ਮੁਹਈਆ ਕਰਵਾਉਣੀ ਸੀ, ਪਰ ਬਜਟ ਵਿੱਚ ਯੂਨੀਵਰਸਿਟੀਆਂ ਲਈ ਗਰਾਂਟ ਹੋਰ ਘਟਾ ਦਿੱਤੀ ਹੈ ਜਿਸ ਤੋਂ ਜ਼ਾਹਿਰ ਹੈ ਕਿ ਸਰਕਾਰ ਦੀ ਮਨਸ਼ਾ ਸਿੱਖਿਆ ਨੂੰ ਲੈ ਕੇ ਕਿੰਨੀ ਕੁ ਚੰਗੀ ਹੈ।

Last Updated : Mar 11, 2023, 4:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.