ETV Bharat / state

ਫਾਸਟੈਗ ਲੱਗੇ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਟੋਲ ਪਲਾਜ਼ਾ 'ਤੇ ਕਰਨੀ ਪੈ ਰਹੀ ਕਈ ਘੰਟੇ ਉਡੀਕ - ਫਾਸਟੈਗ ਨਾਲ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ

ਐਤਵਾਰ ਨੂੰ ਪੂਰੇ ਦੇਸ਼ ਵਿੱਚ ਫਾਸਟੈਗ ਸਿਸਟਮ ਲਾਗੂ ਹੋ ਗਿਆ ਹੈ। ਫਾਸਟੈਗ ਲਾਗੂ ਹੋਣ ਨਾਲ ਲੋਕ ਪਰੇਸ਼ਾਨ ਹੋ ਰਹੇ ਹਨ ਅਤੇ ਵਾਹਨਾਂ 'ਤੇ ਫਾਸਟੈਗ ਲੱਗੇ ਹੋਣ ਦੇ ਬਾਵਜੂਦ ਲੰਮਾ ਸਮਾਂ ਲਾਇਨਾਂ ਵਿੱਚ ਖੜ੍ਹਨਾ ਪੈ ਰਿਹਾ।

ਫਾਸਟੈਗ ਸਿਸਟਮ ਲਾਗੂ
ਫਾਸਟੈਗ ਸਿਸਟਮ ਲਾਗੂ
author img

By

Published : Dec 16, 2019, 6:49 PM IST

ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਟੋਲ ਪਲਾਜ਼ਾ ਤੋਂ ਲੰਘਣ ਲਈ ਵਾਹਨਾ 'ਤੇ ਫਾਸਟੈਗ ਲਗਾਉਣਾ ਜ਼ਰੂਰੀ ਕਰ ਦਿੱਤਾ ਹੈ, ਕੇਂਦਰ ਸਰਕਾਰ ਨੇ ਪਹਿਲਾ ਫਾਸਟੈਗ ਲਗਾਉਣ ਦੀ 30 ਨਵੰਬਰ ਤੱਕ ਆਖਰੀ ਮਿਤੀ ਰੱਖੀ ਗਈ ਸੀ ਪਰ ਲੋਕਾਂ ਦੀ ਸੁਵਿਧਾ ਨੂੰ ਵੇਖਦਿਆਂ ਇਸ ਨੂੰ 15 ਦਿਨਾਂ ਲਈ ਵਧਾ ਦਿੱਤਾ ਗਿਆ ਸੀ ਪਰ ਐਤਵਾਰ ਨੂੰ 15 ਦਿਨ ਪੂਰੇ ਹੋਣ 'ਤੇ ਵੀ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।

ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਕਈ ਘੰਟੇ ਟੋਲ ਪਲਾਜ਼ਾ 'ਤੇ ਉਡੀਕ ਕਰਨੀ ਪੈਂਦੀ ਹੈ ਅਤੇ ਕਈ ਵਾਰ ਜ਼ਰੂਰੀ ਕੰਮ ਲਈ ਉਹ ਲੇਟ ਹੋ ਜਾਂਦੇ ਹਨ।

ਟੋਲ ਪਲਾਜ਼ਾ ਤੋਂ ਲੰਘਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਹਾਲੇ ਤੱਕ ਫਾਸਟੈਗ ਦੀ ਜੋ ਵਿਵਸਥਾ ਕੀਤੀ ਗਈ ਸੀ ਉਹ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵੇਖੋ ਵੀਡੀਓ

ਇੱਥੋਂ ਤੱਕ ਕਿ ਜਿਨ੍ਹਾਂ ਗੱਡੀਆਂ ਦੇ ਫਾਸਟੈਗ ਲੱਗੇ ਹੋਏ ਸਨ ਉਹ ਵੀ ਪ੍ਰੇਸ਼ਾਨ ਹੋ ਰਹੇ ਹਨ ਰਾਹਗੀਰਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਤਕਨੀਕੀ ਖਾਮੀਆਂ ਕਾਰਨ ਇਹ ਪ੍ਰਾਜੈਕਟ ਸਹੀ ਨਹੀਂ ਚੱਲ ਪਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਲੰਘਣਾ ਕਾਫ਼ੀ ਔਖਾ ਹੋ ਰਿਹਾ ਹੈ।

ਫਾਸਟੈਗ ਕਿਵੇਂ ਕਰਦਾ ਹੈ ਕੰਮ?

ਫਾਸਟੈਗ ਇੱਕ ਛੋਟਾ ਜਿਹਾ ਸਟਿੱਕਰ ਹੈ ਜੋ ਵਾਹਨ ਦੇ ਸ਼ੀਸ਼ੇ ‘ਤੇ ਲੱਗ ਸਕਦਾ ਹੈ। ਫਾਸਟੈਗ ਰੇਡੀਉ ਫ੍ਰੀਕਵੈਂਸੀ ਪਛਾਣ ਤਕਨੀਕ ਹੈ। ਫਾਸਟੈਗ ਚਿੱਪ ‘ਚ ਇਲੈੱਕਟ੍ਰਾਨਿਕ ਜਾਣਕਾਰੀ ਸਟੋਰ ਹੁੰਦੀ ਹੈ। ਇਸ ਤਕਨੀਕ ਦੇ ਮਾਧਿਅਮ ਜ਼ਰੀਏ ਟੋਲ ਨਾਕਿਆਂ ‘ਤੇ ਵਾਹਨ ਪਹੁੰਚਣ ‘ਤੇ ਟੋਲ ਟੈਕਸ ਆਪਣੇ-ਆਪ ਕੱਟ ਜਾਵੇਗਾ, ਸਿਰਫ਼ ਵਾਹਨ ਹੌਲੀ ਕਰਨਾ ਹੋਵੇਗਾ। ਟੋਲ ਟੈਕਸ ਕੱਟਦੇ ਹੀ ਨਾਕੇ ‘ਤੇ ਲੱਗਾ ਸਿਗਨਲ ਗਰੀਨ ਹੋ ਜਾਵੇਗਾ ਅਤੇ ਤੁਹਾਡਾ ਵਾਹਨ ਕੁੱਝ ਹੀ ਸਕਿੰਟਾਂ ‘ਚ ਨਾਕੇ ਤੋਂ ਬਾਹਰ ਲੰਘ ਜਾਵੇਗਾ। ਮੌਜੂਦਾ ਸਮੇਂ ਐੱਸ. ਬੀ. ਆਈ., ਆਈ. ਸੀ. ਆਈ. ਸੀ. ਆਈ. ਬੈਂਕ, ਐਕਸਿਸ ਬੈਂਕ ਸਮੇਤ ਹੋਰ ਬੈਂਕਾਂ ਨੇ ਰਾਸ਼ਟਰੀ ਰਾਜ ਮਾਰਗ ਅਥਾਰਿਟੀ ਨਾਲ ਸਾਂਝਦਾਰੀ ਕੀਤੀ ਹੈ। ਤੁਸੀਂ ਇਨ੍ਹਾਂ ਬੈਂਕਾਂ ਨਾਲ ਫਾਸਟੈਗ ਖਾਤਾ ਖੋਲ੍ਹ ਸਕਦੇ ਹੋ।

ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ 'ਤੇ ਫਾਸਟੈਗ ਸ਼ੁਰੂ ਹੋਣ ਨਾਲ ਹਰ ਸਾਲ ਕਰੀਬ 75,000 ਕਰੋੜ ਰੁਪਏ ਦੇ ਈਂਧਨ ਦੀ ਬਚਤ ਹੋਵੇਗੀ ਅਤੇ ਪ੍ਰਦੂਸ਼ਣ 'ਚ ਵੀ ਕਮੀ ਆਉਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ: ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਵਿੱਚ ਹਿੰਸਾ ਦੇ ਮਾਮਲੇ 'ਤੇ SC ਮੰਗਲਵਾਰ ਨੂੰ ਕਰੇਗਾ ਸੁਣਵਾਈ

ਜ਼ਿਕਰੇ ਖਾਸ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਭਰ 'ਚ 15 ਦਸੰਬਰ ਤੋਂ ਫਾਸਟੈਗ ਜ਼ਰੀਏ ਟੋਲ ਟੈਕਸ ਦੀ ਵਸੂਲੀ ਨੂੰ ਲਾਜ਼ਮੀ ਕਰ ਦਿੱਤਾ ਹੈ। ਬੀਤੀ ਰਾਤ 12 ਵਜੇ ਦੇ ਬਾਅਦ ਤੋਂ ਜੇਕਰ ਕਿਸੇ ਵਾਹਨ 'ਤੇ ਫਾਸਟੈਗ ਨਹੀਂ ਲੱਗਾ ਹੋਵੇਗਾ ਤਾਂ ਉਸ ਵਾਹਨ ਦੇ ਡਰਾਈਵਰ ਨੂੰ ਲਗਭਗ ਦੁੱਗਣੇ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ।

Intro:Anchor...ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਟੋਲ ਪਲਾਜ਼ਾ ਤੋਂ ਲੰਘਣ ਲਈ ਫਾਸਟੈਗ ਕਾਰਡ ਪੜ੍ਹਾਉਣਾ ਜ਼ਰੂਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ 30 ਨਵੰਬਰ ਤੱਕ ਇਸ ਦੀ ਆਖਰੀ ਮਿਤੀ ਰੱਖੀ ਗਈ ਸੀ ਪਰ ਲੋਕਾਂ ਦੀ ਸੁਵਿਧਾ ਨੂੰ ਵੇਖਦਿਆਂ ਇਸ ਨੂੰ 15 ਦਿਨਾਂ ਲਈ ਵਧਾ ਦਿੱਤਾ ਗਿਆ ਸੀ ਪਰ ਅੱਜ 15 ਦਿਨ ਪੂਰੇ ਹੋਣ ਤੇ ਵੀ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ..ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਕਈ ਘੰਟੇ ਪਲਾਜ਼ਾ ਤੇ ਉਡੀਕ ਕਰਨੀ ਪੈਂਦੀ ਹੈ...ਅਤੇ ਕਈ ਵਾਰ ਜ਼ਰੂਰੀ ਕੰਮ ਲਈ ਉਹ ਲੇਟ ਹੋ ਜਾਂਦੇ ਨੇ..

Body:Vo..1 ਟੋਲ ਪਲਾਜ਼ਾ ਤੋਂ ਲੰਘਣ ਵਾਲੇ ਰਾਹਗੀਰਾਂ ਨੇ ਦੱਸਿਆ ਕਿ ਹਾਲੇ ਤੱਕ ਫਾਸਟੈਗ ਦੀ ਜੋ ਵਿਵਸਥਾ ਕੀਤੀ ਗਈ ਸੀ ਉਹ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਰਾਹਗੀਰਾਂ ਨੇ ਦੱਸਿਆ ਕਿ ਕਦੇ ਉਨ੍ਹਾਂ ਨੂੰ ਕਿਸੇ ਲੈਣ ਅਤੇ ਕਦੇ ਕਿਸੇ ਲੈਣ ਤੋਂ ਲੰਘਣ ਲਈ ਕਿਹਾ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਦਾ ਸਮਾਂ ਖ਼ਰਾਬ ਹੋ ਰਿਹਾ ਹੈ...ਇੱਥੋਂ ਤੱਕ ਕਿ ਜਿਨ੍ਹਾਂ ਗੱਡੀਆਂ ਦੇ ਫਾਸਟੈਗ ਲੱਗੇ ਹੋਏ ਸਨ ਉਹ ਵੀ ਪ੍ਰੇਸ਼ਾਨ ਹੋ ਰਹੇ ਨੇ ਰਾਹਗੀਰਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਤਕਨੀਕੀ ਖਾਮਿਆਂ ਕਾਰਨ ਇਹ ਪ੍ਰਾਜੈਕਟ ਸਹੀ ਨਹੀਂ ਚੱਲ ਪਾ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਲੰਘਣਾ ਕਾਫ਼ੀ ਔਖਾ ਹੋ ਰਿਹਾ ਹੈ...

Byte..ਰਾਹਗੀਰ

ਫਾਸਟੈਗ ਕਿਵੇਂ ਕਰਦਾ ਹੈ ਕੰਮ?

ਇਹ ਇਕ ਰੇਡਿਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਟੈਗ ਹੈ ਜਿਸ ਨੂੰ ਵਾਹਨ ਦੀ ਵਿੰਡਸ਼ੀਲਡ 'ਤੇ ਲਗਾਇਆ ਜਾਂਦਾ ਹੈ, ਜਦੋਂ ਵਾਹਨ ਟੋਲ ਪਲਾਜ਼ਾ ਤੋਂ ਲੰਘਦੇ ਹਨ ਤਾਂ ਪਲਾਜ਼ਾ 'ਤੇ ਮੌਜੂਦ ਸੈਂਸਰ ਫਾਸਟੈਗ ਨੂੰ ਰੀਡ ਕਰ ਲੈਂਦੇ ਹਨ। ਉਥੇ ਲੱਗੇ ਉਪਕਰਣ ਆਟੋਮੈਟਿਕ ਤਰੀਕੇ ਨਾਲ ਟੋਲ ਟੈਕਸ ਦੀ ਵਸੂਲੀ ਕਰ ਲੈਂਦੇ ਹਨ। ਇਸ ਤਰੀਕੇ ਨਾਲ ਵਾਹਨ ਚਲਾਉਣ ਵਾਲਿਆਂ ਦੇ ਸਮੇਂ ਦੀ ਬਚਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ 'ਤੇ ਫਾਸਟੈਗ ਸ਼ੁਰੂ ਹੋਣ ਨਾਲ ਹਰ ਸਾਲ ਕਰੀਬ 75,000 ਕਰੋੜ ਰੁਪਏ ਦੇ ਈਂਧਣ ਦੀ ਬਚਤ ਹੋਵੇਗੀ ਅਤੇ ਪ੍ਰਦੂਸ਼ਣ 'ਚ ਵੀ ਕਮੀ ਆਉਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ

Conclusion:Clozing...ਜ਼ਿਕਰੇ ਖਾਸ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਭਰ 'ਚ 15 ਦਸੰਬਰ ਤੋਂ ਫਾਸਟੈਗ ਜ਼ਰੀਏ ਟੋਲ ਟੈਕਸ ਦੀ ਵਸੂਲੀ ਨੂੰ ਲਾਜ਼ਮੀ ਕਰ ਦਿੱਤਾ ਹੈ। ਬੀਤੀ ਰਾਤ 12 ਵਜੇ ਦੇ ਬਾਅਦ ਤੋਂ ਜੇਕਰ ਕਿਸੇ ਵਾਹਨ 'ਤੇ ਫਾਸਟੈਗ ਨਹੀਂ ਲੱਗਾ ਹੋਵੇਗਾ ਤਾਂ ਉਸ ਵਾਹਨ ਦੇ ਡਰਾਈਵਰ ਨੂੰ ਲਗਭਗ ਦੁੱਗਣੇ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ।
ETV Bharat Logo

Copyright © 2025 Ushodaya Enterprises Pvt. Ltd., All Rights Reserved.