ਲੁਧਿਆਣਾ : ਲਗਾਤਾਰ ਪੰਜਾਬ ਵਿਚ ਵੱਧ ਰਹੀ ਗਰਮੀ ਨਾਲ ਤਾਪਮਾਨ 42 ਡਿਗਰੀ ਤੋਂ ਪਾਰ ਚਲਾ ਜਾਦਾ ਹੈ। ਦੂਸਰੇ ਪਾਸੇ ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ। ਕਈ ਇਲਾਕਿਆਂ ਵਿੱਚ ਤਾਂ ਬਿਜਲੀ ਦੇ 10 ਤੋਂ 12 ਘੰਟੇ ਲੰਬੇ ਕੱਟ ਲੱਗ ਰਹੇ ਹਨ। ਬਿਜਲੀ ਨਾ ਆਉਣ ਤੇ ਲੋਕਾਂ ਵੱਲੋਂ ਸਰਕਾਰ ਦੇ ਖਿਲਾਫ ਸੜਕਾਂ ਤੇ ਉਤਰ ਰੋਸ਼ ਪ੍ਰਦਸ਼ਨ ਵੀ ਕਰਨੇ ਪੈ ਰਹੇ ਹਨ।
ਲੋਕਾਂ ਵੱਲੋਂ ਦਸਿਆ ਗਿਆ ਕਿ ਬਾਹਰ ਕੜਕਦੀ ਧੁੱਪ ,ਘਰ ਵਿੱਚ ਲਾਈਟ ਨਾ ਆਉਣ 'ਤੇ ਛੋਟੇ ਬੱਚਿਆਂ ਲਈ ਮੁਸ਼ਕਿਲ ਬਣੀ ਹੋਈ ਹੈ। ਲਗਾਤਾਰ ਬਿਜਲੀ ਦੇ ਕੱਟ ਲੱਗਣ ਅਤੇ ਗਰਮੀ ਤੋਂ ਬਚਨ ਲਈ ਲੋਕ ਹੁਣ ਇੰਨਵੇਟਰ ਖਰੀਦ ਕੇ ਸਹਾਰਾ ਲੈ ਰਹੇ ਹੈ ਤਾਂ ਕਿ ਗਰਮੀ ਤੋਂ ਬਚਨ ਲਈ ਪੱਖੇ ਤਾਂ ਚੱਲ ਸਕਣ।, ਕਈ ਲੋਕਾਂ ਨੇ ਕਿਹਾ ਲੋਕਡਾਊਨ ਕਾਰਨ ਮੰਦੀ ਦੀ ਮਾਰ ਪਈ ਹੈ ਇਸ ਲਈ ਇੰਨਵੇਟਰ ਕਰਜਾ ਲੈ ਕੇ ਕਿਸਤਾਂ 'ਤੇ ਖਰੀਦ ਰਹੇ ਹਨ ਤਾਂ ਜੋ ਗਰਮੀ ਤੋਂ ਰਾਹਤ ਮਿਲ ਸਕੇ l
ਦੂਸਰੇ ਪਾਸੇ ਦੁਕਾਨਦਾਰਾਂ ਵੱਲੋਂ ਵੀ ਦੱਸਿਆ ਕਿ ਲੋਕਾਂ ਵੱਲੋਂ ਇੰਨਵੇਟਰਾਂ ਦੀ ਖਰੀਦ ਕੀਤੀ ਜਾ ਰਹੀ ਹੈ। ਲੋਕਾਂ ਕੋਲ ਰੁਪਏ ਨਾ ਵੀ ਹੋਣ 'ਤੇ ਲੋਕ ਕਿਸਤਾ 'ਤੇ ਪੱਖੇ ਅਤੇ ਇੰਨਵੇਟਰ ਖਰੀਦ ਕਰ ਰਹੇ ਹੈ ਜਿਸ ਨਾਲ ਉਨ੍ਹਾਂ ਦਾ ਕਾਰੋਵਾਰ 50% ਤੱਕ ਸੇਲ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ:ਗੁਰਦਾਸਪੁਰ : ਰਵੀਕਰਨ ਕਾਹਲੋਂ ਘਰ ਨੇੜਿਉਂ ਮਿਲਿਆ ਹਥਿਆਰਾਂ ਦਾ ਜ਼ਖ਼ੀਰਾ
ਪਹਿਲਾਂ ਤਾਂ ਦੁਕਾਨਦਾਰਾਂ ਦਾ ਕਾਰੋਵਾਰ ਠੱਪ ਸੀ ਲਗਾਤਾਰ ਬਿਜਲੀ ਦੇ ਕੱਟ ਲੱਗਣ ਨਾਲ ਬੱਚਿਆਂ ਅਤੇ ਬਜ਼ੁਰਗਾਂ ਦਾ ਬੁਰਾ ਹਾਲ ਹੋ ਰਿਹਾ ਸੀ। ਲੋਕ ਹੁਣ ਮਜਬੂਰ ਹੋ ਕੇ ਕਿਸਤਾਂ 'ਤੇ ਇੰਨਵੇਟਰ ਦੀ ਖਰੀਦ ਦਾਰੀ ਕਰ ਰਹੇ ਹਨ l ਏ.ਸੀ, ਕੂਲਰ ਅਤੇ ਫਰਿਜ਼ ਦੀ ਸੇਲ ਵਿੱਚ ਘਾਟਾ ਪੈ ਰਿਹਾ ਹੈ ਲੋਕਾਂ ਵਲੋਂ ਖਰੀਦਦਾਰੀ ਨਹੀਂ ਹੋ ਰਹੀ l