ਲੁਧਿਆਣਾ: ਜੇਕਰ ਤੁਸੀਂ ਖ਼ਤਰਿਆਂ ਦੇ ਖਿਡਾਰੀ ਹੋ ਤਾਂ ਹੀ ਤੁਸੀਂ ਆਪਣੇ ਆਪ ਨੂੰ ਲੁਧਿਆਣਾ ਦੀਆਂ ਇਹਨਾਂ ਸੜਕਾਂ ਉੱਤੇ ਚੱਲਣ ਲਈ ਮਜਬੂਤ ਕਰ ਸਕਦੇ ਹੋ। ਕਿਉਂਕਿ ਇਹਨਾਂ ਖਸਤਾ ਹਾਲ ਸੜਕਾਂ ਨੇ ਲੁਧਿਆਣਾ ਖੰਨਾ ਤੋਂ ਰਾੜਾ ਸਾਹਿਬ ਹੋ ਕੇ ਜਗੇੜਾ ਪੁਲ ਨੂੰ ਜਾਣ ਵਾਲੇ ਲੋਕਾਂ ਦਾ ਦਾ ਬੁਰਾ ਹਾਲ ਕੀਤਾ ਹੋਇਆ ਹੈ। ਜਿਸ ਕਾਰਨ ਲੋਕ ਇੰਨੇ ਬੇਹਾਲ ਹੋ ਚੁੱਕੇ ਹਨ ਹਨ ਕਿ ਹੁਣ ਲੋਕ ਸੜਕਾਂ ਉੱਤੇ ਖੜ੍ਹ ਕੇ ਸੂਬਾ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਹਨ। ਅਜਿਹੀ ਹਾਲਤ ਵਿੱਚ ਸੜਕ 'ਤੇ ਦੋ ਪਹੀਆ ਵਾਹਨ ਤਾਂ ਦੂਰ ਕਾਰਾਂ ਅਤੇ ਟਰੱਕਾਂ ਰਾਹੀਂ ਲੰਘਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ। ਲਗਭਗ 6 ਸਾਲਾਂ ਤੋਂ ਸੜਕ ਦੀ ਇਹ ਹਾਲਤ ਹੈ। ਹੁਣ ਸੜਕ ਘੱਟ ਟੋਏ ਜ਼ਿਆਦਾ ਨਜ਼ਰ ਆ ਰਹੇ ਹਨ। ਲੋਕਾਂ ਨੇ ਦੁਖੀ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਰਘਵੀਰ ਸਿੰਘ ਸਹਾਰਨਮਾਜਰਾ ਨੇ ਕਿਹਾ ਕਿ 5 ਸਾਲ ਕਾਂਗਰਸ ਅਤੇ ਹੁਣ ਡੇਢ ਸਾਲ ਆਮ ਆਦਮੀ ਪਾਰਟੀ। ਦੋਵੇਂ ਸਰਕਾਰਾਂ ਵਿੱਚ ਸੜਕ ਨਹੀਂ ਬਣੀ। ਕਾਂਗਰਸ ਨੇ ਪੈਚ ਵਰਕ ਕਰਾਇਆ ਸੀ। ਕੁਝ ਸਮੇਂ ਬਾਅਦ ਸੜਕ ਫਿਰ ਟੁੱਟ ਗਈ। ਰੋਜ਼ਾਨਾ ਹਾਦਸੇ ਵਾਪਰਦੇ ਹਨ। ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸਨੂੰ ਤੁਰੰਤ ਬਣਾਇਆ ਜਾਣਾ ਚਾਹੀਦਾ ਹੈ। ਇਹ ਸੜਕ ਖੰਨਾ ਨੂੰ ਬੀਜਾ ਰਾਹੀਂ ਅਹਿਮਦਗੜ੍ਹ, ਮਲੇਰਕੋਟਲਾ, ਸੰਗਰੂਰ ਅਤੇ ਡੇਹਲੋਂ ਨਾਲ ਜੋੜਦੀ ਹੈ। ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਵੱਡੀਆਂ ਗੱਡੀਆਂ ਵਾਲੇ ਡਰਾਈਵਰਾਂ ਨੂੰ ਪੇਸ਼ ਆਉਂਦੀਆਂ ਵੱਧ ਮੁਸ਼ਕਿਲਾਂ : ਇਸ ਸੜਕ ਤੋਂ ਲੰਘਣ ਵਾਲੇ ਟਰੱਕ ਅਤੇ ਬੱਸ ਡਰਾਈਵਰਾਂ ਨੇ ਆਪਣੀ ਹੱਡਬੀਤੀ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਭਾਰੀ ਵਾਹਨਾਂ ਦਾ ਨੁਕਸਾਨ ਹੁੰਦਾ ਹੈ। ਲੋਡਿਡ ਵਾਹਨ ਟੋਇਆਂ ਵਿੱਚ ਡਿੱਗਣ ਨਾਲ ਕਦੇ ਟਾਇਰ ਫਟ ਜਾਂਦੇ ਹਨ ਅਤੇ ਕਦੇ ਐਕਸਲ ਟੁੱਟ ਜਾਂਦੇ ਹਨ। 20 ਕਿਲੋਮੀਟਰ ਦਾ ਸਫ਼ਰ ਹੌਲੀ-ਹੌਲੀ 2 ਘੰਟੇ ਵਿੱਚ ਪੂਰਾ ਕਰਨਾ ਪੈਂਦਾ ਹੈ। ਹੁਣ ਤਾਂ ਆਦਤ ਬਣ ਗਈ ਹੈ। ਪਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ।
- Anand Marriage Act: ਆਨੰਦ ਮੈਰਿਜ ਐਕਟ ਉੱਤੇ ਅਹਿਮ ਮੀਟਿੰਗ, ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਨਹੀਂ ਦਿੱਤਾ ਸੱਦਾ
- Rain Alert In Punjab: 9 ਜ਼ਿਲ੍ਹਿਆ 'ਚ ਮੀਂਹ ਦਾ ਅਲਰਟ, ਭਾਖੜਾ ਡੈਮ ਨੂੰ ਲੈ ਕੇ ਚਿੰਤਾ, ਕਰਤਾਰਪੁਰ ਸਾਹਿਬ ਲਈ ਯਾਤਰਾ ਬਹਾਲ
- Punjab Drugs Smuggler : ਨਸ਼ਾ ਤਸਕਰੀ 'ਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਸਵਾਲੀਆ ਨਿਸ਼ਾਨ, ਕਿਵੇਂ ਨਜਿੱਠੇਗੀ ਪੰਜਾਬ ਸਰਕਾਰ ?
ਵਿਧਾਇਕ ਨੇ ਦਿੱਤਾ ਜਲਦੀ ਸੜਕ ਬਣਾਉਣ ਦਾ ਭਰੋਸਾ: ਉਥੇ ਹੀ ਦੂਜੇ ਪਾਸੇ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਲੋਕਾਂ ਦੇ ਹਲਾਤਾਂ ਤੋਂ ਵੱਖ ਹੀ ਬੋਲਦੇ ਨਜ਼ਰ ਆਏ। ਉਹਨਾਂ ਦੱਸਿਆ ਕਿ ਸੜਕ ਦਾ ਟੈਂਡਰ ਲੱਗ ਚੁੱਕਾ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਇਸ ਸੜਕ ਨੂੰ ਹਿੱਸਿਆਂ ਵਿੱਚ ਨਹੀਂ ਬਣਾਇਆ ਜਾਵੇਗਾ। ਬੀਜਾ ਤੋਂ ਜਗੇੜਾ ਤੱਕ ਸਾਰੀ ਸੜਕ ਇੱਕ ਹੀ ਵਾਰ ਵਿੱਚ ਬਣਾਈ ਜਾਵੇਗੀ। ਅਜਿਹੀ ਸੜਕ ਹੋਵੇਗੀ, ਭਾਵੇਂ ਬੰਬ ਸੁੱਟ ਦਿਓ ਟੁੱਟੇਗੀ ਨਹੀਂ। ਇਸਦਾ ਨੀਂਹ ਪੱਥਰ ਜਲਦੀ ਹੀ ਰੱਖਿਆ ਜਾਵੇਗਾ।