ETV Bharat / state

ਨੌਜਵਾਨ ਸਭਾ ਵੱਲੋਂ ਕੀਤਾ ਗਿਆ ਵੱਖਰਾ ਉਪਰਾਲਾ, ਜਨਮਦਿਨ ਮੌਕੇ ਲੋੜਵੰਦ ਬੱਚਿਆਂ ਨੂੰ ਸਵੈਟਰ ਅਤੇ ਬੂਟ ਵੰਡ ਕੇ ਕੀਤੀ ਮਦਦ - ਨਸ਼ੇ ਦੇ ਖਿਲਾਫ ਮੁਹਿੰਮ

Youth Helped Needy Children: ਲੁਧਿਆਣਾ ਦੇ ਪਿੰਡ ਫੁੱਲਾਵਾਲ ਦੇ ਨੌਜਵਾਨਾਂ ਵਲੋਂ ਪਿੰਡ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਗਰੀਬ ਬੱਚਿਆਂ ਨੂੰ ਸਵੈਟਰ ਅਤੇ ਬੂਟ ਵੰਡ ਕੇ ਆਪਣੇ ਕਲੱਬ ਦੇ ਸਾਥੀ ਦਾ ਜਨਮਦਿਨ ਮਨਾਇਆ ਗਿਆ।

ਪਿੰਡ ਫੁੱਲਾਵਾਲ ਦੇ ਨੌਜਵਾਨ ਸਭਾ ਵੱਲੋਂ ਵੱਖਰਾ ਉਪਰਾਲਾ

author img

By ETV Bharat Punjabi Team

Published : Dec 17, 2023, 9:44 AM IST

ਪਿੰਡ ਫੁੱਲਾਵਾਲ ਦੇ ਨੌਜਵਾਨ ਸਭਾ ਵੱਲੋਂ ਵੱਖਰਾ ਉਪਰਾਲਾ

ਲੁਧਿਆਣਾ: ਇਥੋਂ ਦੇ ਪਿੰਡ ਫੁੱਲਾਵਾਲ ਦੀ ਨੌਜਵਾਨ ਸਭਾ ਅਕਸਰ ਹੀ ਸਮਾਜ ਸੇਵਾ ਦੇ ਕੰਮਾਂ ਲਈ ਮੋਹਰੀ ਰਹਿੰਦੀ ਹੈ। ਬੀਤੇ ਦਿਨੀ ਪਿੰਡ ਦੇ ਵਿੱਚ ਇਹਨਾਂ ਨੌਜਵਾਨਾਂ ਵੱਲੋਂ ਨਸ਼ੇ ਦੇ ਖਿਲਾਫ ਮੁਹਿੰਮ ਵੀ ਵਿੱਢੀ ਗਈ ਸੀ ਅਤੇ ਹੁਣ ਇਹਨਾਂ ਨੌਜਵਾਨਾਂ ਵੱਲੋਂ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਵੈਟਰ, ਟੋਪੀਆਂ ਦੇ ਨਾਲ ਬੂਟ ਵੰਡੇ ਗਏ। ਨੌਜਵਾਨਾਂ ਵੱਲੋਂ ਕਲੱਬ ਦੇ ਹੀ ਇੱਕ ਨੌਜਵਾਨ ਨੋਨੀ ਦੇ ਜਨਮ ਦਿਵਸ ਦੇ ਸਬੰਧ ਦੇ ਵਿੱਚ ਅੱਜ ਇਹ ਉਪਰਾਲਾ ਕੀਤਾ ਗਿਆ।

ਜਨਮਦਿਨ ਮੌਕੇ ਨੌਜਵਾਨਾਂ ਦੀ ਵੱਖਰੀ ਸੇਵਾ: ਹਜ਼ਾਰਾਂ ਰੁਪਏ ਮਹਿੰਗੇ ਰੈਸਟੋਰੈਂਟ ਆਦਿ ਦੇ ਵਿੱਚ ਪਾਰਟੀ ਕਰਨ ਦੀ ਥਾਂ ਇਹਨਾਂ ਨੌਜਵਾਨਾਂ ਨੇ ਗਰੀਬ ਬੱਚਿਆਂ ਦੇ ਵਿੱਚ ਆਪਣਾ ਜਨਮ ਦਿਨ ਮਨਾਉਣਾ ਬਿਹਤਰ ਸਮਝਿਆ ਅਤੇ ਫੈਸਲਾ ਕੀਤਾ ਕਿ ਸਕੂਲ ਨੂੰ ਅਪਗਰੇਡ ਕਰਨ ਦੇ ਵਿੱਚ ਵੀ ਉਹ ਅਹਿਮ ਭੂਮਿਕਾ ਅਦਾ ਕਰਨਗੇ। ਇਹਨਾਂ ਨੌਜਵਾਨਾਂ ਵੱਲੋਂ ਲਗਭਗ 500 ਦੇ ਕਰੀਬ ਸਵੈਟਰ, 500 ਦੇ ਕਰੀਬ ਬੂਟ ਅਤੇ 800 ਦੇ ਕਰੀਬ ਟੋਪੀਆਂ ਇਹਨਾਂ ਸਰਕਾਰੀ ਸਕੂਲ ਦੇ ਬੱਚਿਆਂ ਦੇ ਵਿੱਚ ਤਕਸੀਮ ਕੀਤੀਆਂ ਗਈਆਂ।

ਸਕੂਲ ਅਧਿਆਪਕਾਂ ਨੇ ਵੀ ਕੀਤੀ ਸ਼ਲਾਘਾ: ਇਸ ਮੌਕੇ ਨੌਜਵਾਨਾਂ ਨੇ ਬਾਕੀ ਨੌਜਵਾਨਾਂ ਨੂੰ ਵੀ ਸੁਨੇਹਾ ਦਿੱਤਾ। ਸਕੂਲ ਦੇ ਅਧਿਆਪਕਾਂ ਨੇ ਵੀ ਨੌਜਵਾਨਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਨੌਜਵਾਨਾਂ ਨੇ ਕਿਹਾ ਕਿ ਉਹ ਇਸੇ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਨੇ, ਹੁਣ ਸਕੂਲ ਦੇ ਵਿੱਚ ਵੱਡੀ ਗਿਣਤੀ 'ਚ ਪ੍ਰਵਾਸੀ ਬੱਚੇ ਪੜ੍ਹਦੇ ਨੇ ਜੋਕਿ ਆਰਥਿਕ ਪੱਖ ਤੋਂ ਕਾਫੀ ਕਮਜ਼ੋਰ ਹਨ। ਉਨ੍ਹਾਂ ਦੀ ਮਦਦ ਲਈ ਅੱਜ ਇਹ ਉਪਰਾਲਾ ਉਨ੍ਹਾਂ ਨੇ ਕੀਤਾ ਹੈ।

ਸਕੂਲ ਅਪਗਰੇਡ ਕਰਵਾਉਣ 'ਚ ਵੀ ਕਰਨਗੇ ਮਦਦ: ਨੌਜਵਾਨਾਂ ਨੇ ਕਿਹਾ ਕਿ ਅਸੀਂ ਪਾਰਟੀ ਕਰਨ ਦੀ ਥਾਂ ਇਹ ਸੋਚਿਆ ਕਿ ਕਿਉਂ ਨਾ ਛੋਟੇ ਬੱਚਿਆਂ ਦੀ ਮਦਦ ਕੀਤੀ ਜਾਵੇ। ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਸ਼ੇ 'ਤੇ ਠੱਲ ਪਾਉਣ ਦੇ ਲਈ ਮੁਹਿੰਮ ਚਲਾਈ ਗਈ ਸੀ। ਹੁਣ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਪਿੰਡ ਦੇ ਸਕੂਲ ਦੇ ਵਿਦਿਆਥੀਆਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਾਲਾਂਕਿ ਸਰਕਾਰ ਵਿਦਿਆਰਥੀਆਂ ਨੂੰ ਵਰਦੀਆਂ ਦਿੰਦੀ ਹੈ ਪਰ ਇੱਕ ਵਰਦੀ ਹੋਣ ਕਰਕੇ ਛੋਟੇ ਬੱਚੇ ਵਰਦੀਆਂ ਗੰਦੀਆਂ ਕਰ ਦਿੰਦੇ ਹਨ, ਉਨ੍ਹਾਂ ਨੂੰ ਹੁਣ ਦੂਜੀ ਵਰਦੀ ਪਾਉਣ ਦਾ ਬਦਲ ਮਿਲੇਗਾ। ਨੌਜਵਾਨਾਂ ਨੇ ਕਿਹਾ ਸਕੂਲ 'ਚ 1200 ਦੇ ਕਰੀਬ ਵਿਦਿਆਰਥੀ ਸਨ ਪਰ ਕਮਰੇ ਘੱਟ ਨੇ ਹੁਣ ਸਕੂਲ ਨੂੰ ਉਹ ਅਪਗਰੇਡ ਕਰਨ 'ਚ ਵੀ ਆਪਣਾ ਯੋਗਦਾਨ ਪਾਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.