ETV Bharat / state

ਦਿਵਾਲੀ ਮੌਕੇ ਅਲਰਟ 'ਤੇ ਲੁਧਿਆਣਾ ਫਾਇਰ ਅਮਲਾ, 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ 100 ਤੋਂ ਵੱਧ ਅਫ਼ਸਰ ਤੇ ਮੁਲਾਜ਼ਮ ਰਹਿਣਗੇ ਤੈਨਾਤ - ਹਾਈਡਰੋਲਿਕ ਪੋੜੀ ਵਾਲੀ ਫਾਇਰ ਬ੍ਰਿਗੇਡ

ਦਿਵਾਲੀ ਦੇ ਚੱਲਦੇ ਲੁਧਿਆਣਾ 'ਚ ਫਾਇਰ ਬ੍ਰਿਗੇਡ ਵਿਭਾਗ ਵਲੋਂ ਪਹਿਲਾਂ ਹੀ ਤਿਆਰੀ ਕਰ ਲਈ ਹੈ। ਜਿਸ 'ਚ 100 ਤੋਂ ਵੱਧ ਮੁਲਾਜ਼ਮ ਤੇ ਅਫ਼ਸ਼ਰ ਅਤੇ 30 ਦੇ ਕਰੀਬ ਗੱਡੀਆਂ ਤੈਨਾਤ ਕੀਤੀਆਂ ਗਈਆਂ ਹਨ। (Fire Brigade Officer)

ਫਾਇਰ ਬ੍ਰਿਗੇਡ ਅਮਲਾ
ਫਾਇਰ ਬ੍ਰਿਗੇਡ ਅਮਲਾ
author img

By ETV Bharat Punjabi Team

Published : Nov 11, 2023, 7:23 PM IST

ਫਾਇਰ ਅਫ਼ਸਰ ਪੱਤਰਕਾਰ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ

ਲੁਧਿਆਣਾ: ਵਿਸ਼ਵ ਭਰ ਦੇ ਵਿੱਚ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆਉਂਦੀਆਂ ਹਨ। ਖਾਸ ਕਰਕੇ ਸਨਅਤੀ ਸ਼ਹਿਰ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2022 ਦੇ ਵਿੱਚ ਦਿਵਾਲੀ ਵਾਲੀ ਰਾਤ 50 ਦੇ ਕਰੀਬ ਛੋਟੀ ਅਤੇ ਵੱਡੀ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜਿਸ ਕਰਕੇ ਵਿਭਾਗ ਵੱਲੋਂ ਇਸ ਵਾਰ ਪੂਰੀ ਤਿਆਰੀ ਕੀਤੀ ਗਈ ਹੈ। 100 ਤੋਂ ਵੱਧ ਫਾਇਰ ਬ੍ਰਿਗੇਡ ਮੁਲਾਜ਼ਮ, ਸਟੇਸ਼ਨ ਅਫਸਰ, ਏਰੀਆ ਅਫਸਰ, ਡਰਾਈਵਰ ਲੀਡਿੰਗ ਫਾਇਰਮੈਨ ਤੈਨਾਤ ਰਹਿਣਗੇ। ਲੁਧਿਆਣਾ ਦੇ ਵਿੱਚ ਇੱਕ ਮੁੱਖ ਫਾਇਰ ਸਟੇਸ਼ਨ ਦੇ ਨਾਲ ਚਾਰ ਸਬ ਫਾਇਰ ਸਟੇਸ਼ਨ ਹਨ, ਜਿੱਥੇ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਿਆਰ ਬਰ ਤਿਆਰ ਰਹਿਣਗੀਆਂ। ਕਿਸੇ ਵੀ ਮੁਲਾਜ਼ਮ ਨੂੰ ਛੁੱਟੀ ਨਹੀਂ ਦਿੱਤੀ ਗਈ ਹੈ। ਲੁਧਿਆਣਾ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ 67 ਦੇ ਕਰੀਬ ਕੱਚੇ ਮੁਲਾਜ਼ਮ ਹਨ ਜੋ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਦਿਵਾਲੀ ਵਾਲੀ ਰਾਤ ਵੀ ਆਪਣੀ ਡਿਊਟੀ ਨਿਭਾਉਣਗੇ।

ਹਾਈਡਰੋਲਿਕ ਫਾਇਰ ਬ੍ਰਿਗੇਡ: ਜਰਮਨੀ ਤੋਂ ਵਿਸ਼ੇਸ਼ ਤੌਰ 'ਤੇ ਫਾਇਰ ਬ੍ਰਿਗੇਡ ਦੀ 43 ਮੀਟਰ ਲੰਮੀ ਹਾਈਡਰੋਲਿਕ ਪੋੜੀ ਵਾਲੀ ਫਾਇਰ ਬ੍ਰਿਗੇਡ ਵੀ ਵਿਸ਼ੇਸ਼ ਤੌਰ 'ਤੇ ਲੁਧਿਆਣਾ ਫਾਇਰ ਬ੍ਰਿਗੇਡ ਦਸਤੇ ਦੇ ਵਿੱਚ ਸ਼ਾਮਿਲ ਹੈ। ਜਿਸ ਦੀ ਕੀਮਤ 10 ਕਰੋੜ ਰੁਪਏ ਹੈ ਅਤੇ ਇਸ ਦੇ ਉੱਪਰ ਦੋ ਤੋਂ ਤਿੰਨ ਕਰੋੜ ਦਾ ਹੋਰ ਖਰਚਾ ਆਇਆ ਹੈ। ਇਹ ਵਿਸ਼ੇਸ਼ ਫਾਇਰ ਬ੍ਰਿਗੇਡ ਬਹੁ ਮੰਜਿਲਾਂ ਇਮਾਰਤ ਦੇ ਵਿੱਚ ਅੱਗ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਦੇ ਲਈ ਤਿਆਰ ਕੀਤੀਆਂ ਗਈਆਂ ਹਨ। ਇਹ ਫਾਇਰ ਬ੍ਰਿਗੇਡ ਪੂਰੀ ਤਰ੍ਹਾਂ ਹਾਈਡਰੋਲਿਕ ਹੈ। ਫਾਇਰ ਬ੍ਰਿਗੇਡ ਦੇ ਵਿੱਚ ਅਤਿ ਆਧੁਨਿਕ ਉਪਕਰਨ ਹਨ। ਇਸ ਨੂੰ ਵਿਸ਼ੇਸ਼ ਤੌਰ 'ਤੇ ਜਰਮਨੀ ਤੋਂ ਮੰਗਵਾਇਆ ਗਿਆ ਹੈ ਅਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਿਰਫ ਇੱਕ ਜਾਂ ਦੋ ਗੱਡੀਆਂ ਹੀ ਮੌਜੂਦ ਹਨ।

ਦਿਵਾਲੀ ਵਾਲੇ ਦਿਨ ਤੈਨਾਤੀ: ਜੇਕਰ ਲੁਧਿਆਣਾ ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ 67 ਦੇ ਕਰੀਬ ਕੱਚੇ ਮੁਲਾਜ਼ਮ ਹਨ, ਜਿਨਾਂ ਦੇ ਵਿੱਚ 50 ਫਾਇਰ ਬ੍ਰਿਗੇਡ ਮੁਲਾਜ਼ਮ ਅਤੇ 17 ਡਰਾਈਵਰ ਸ਼ਾਮਿਲ ਹਨ। ਇਸ ਤੋਂ ਇਲਾਵਾ 14 ਡਰਾਈਵਰ ਕਾਰਪੋਰੇਸ਼ਨ ਦੇ ਹਨ, ਜਦੋਂ ਕਿ ਇੱਕ ਡਰਾਈਵਰ ਲੁਧਿਆਣਾ ਫਾਇਰ ਬ੍ਰਿਗੇਡ ਦਾ ਆਪਣਾ ਮੁਲਾਜ਼ਮ ਹੈ। ਇਸ ਤੋਂ ਇਲਾਵਾ 16 ਫਾਇਰ ਬ੍ਰਿਗੇਡ ਦੇ ਲੀਡਿੰਗ ਮੁਲਾਜ਼ਮ ਹਨ। ਇਸ ਤੋਂ ਇਲਾਵਾ ਦੋ ਸਬ ਆਫਸਰ, ਦੋ ਸਟੇਸ਼ਨ ਆਫਸਰ, ਇੱਕ ਏਰੀਆ ਅਫਸਰ ਵੀ ਦਿਵਾਲੀ ਵਾਲੇ ਦਿਨ ਤੈਨਾਤ ਰਹਿਣਗੇ। ਜਿਆਦਾਤਰ ਮੁਲਾਜ਼ਮਾਂ ਦੀ ਡਿਊਟੀ ਸ਼ਾਮ ਦੀ ਲਗਾਈ ਗਈ ਹੈ, ਇਸ ਤੋਂ ਇਲਾਵਾ ਟਰੈਫਿਕ ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਸਮਰਾਲਾ ਚੌਂਕ, ਆੜਤੀ ਚੌਂਕ ਆਦਿ ਲੁਧਿਆਣਾ ਦੇ ਹੋਰ ਮੁੱਖ ਚੌਂਕਾਂ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁਲਾਜ਼ਮਾਂ ਦੇ ਨਾਲ ਤੈਨਾਤ ਰਹਿਣਗੀਆਂ ਤਾਂ ਕਿ ਅੱਗ ਦੀਆਂ ਘਟਨਾਵਾਂ ਹੋਣ 'ਤੇ ਉਹ ਤੁਰੰਤ ਬਿਨਾਂ ਟਰੈਫਿਕ ਦੇ ਵਿੱਚ ਫਸੇ ਮੌਕੇ 'ਤੇ ਪਹੁੰਚ ਸਕੇ। ਲੁਧਿਆਣਾ ਫਾਇਰ ਬ੍ਰਿਗੇਡ ਦੇ ਵਿੱਚ 70 ਫੀਸਦੀ ਕੱਚੇ ਮੁਲਾਜ਼ਮ ਹਨ। 86 ਮੁਲਾਜ਼ਮਾਂ ਦੀ ਲੋੜ ਹੈ ਤੇ ਹਾਲ ਹੀ ਦੇ ਵਿੱਚ 14 ਫਾਇਰ ਬ੍ਰਿਗੇਡ ਦੇ ਡਰਾਈਵਰ ਨਗਰ ਨਿਗਮ ਵੱਲੋਂ ਤੈਨਾਤ ਕੀਤੇ ਗਏ ਹਨ।

ਹੈਲਪਲਾਇਨ ਨੰਬਰ: ਫਾਇਰ ਬ੍ਰਿਗੇਡ ਦਾ 24 ਘੰਟੇ ਹੈਲਪਲਾਈਨ ਨੰਬਰ ਜਾਰੀ ਰਹੇਗਾ। ਇਸ ਤੋਂ ਇਲਾਵਾ 101 ਨੰਬਰ 24 ਘੰਟੇ ਚਲਦਾ ਰਹੇਗਾ, ਜੇਕਰ ਫਿਰ ਵੀ ਇਹ ਨੰਬਰ ਨਹੀਂ ਮਿਲਦਾ ਤਾਂ ਅੱਗੇ ਲੁਧਿਆਣਾ ਦਾ ਕੋਡ 0161 ਲਗਾਇਆ ਜਾ ਸਕਦਾ ਹੈ, ਇਸ ਤੋਂ ਇਲਾਵਾ ਤਿੰਨ ਹੋਰ ਲੈਂਡਲਾਈਨ ਨੰਬਰ ਲੁਧਿਆਣਾ ਦੇ ਕੋਡ ਦੇ ਨਾਲ 2743111, 2550764, 2750765 ਨੰਬਰ ਵੀ ਦਿੱਤੇ ਗਏ ਹਨ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਾਲ ਘੱਟ ਤੋਂ ਘੱਟ ਪਟਾਕੇ ਚਲਾਉਣ ਕਿਉਂਕਿ ਪਹਿਲਾਂ ਹੀ ਹਵਾ ਦੇ ਵਿੱਚ ਬਹੁਤ ਜਿਆਦਾ ਪ੍ਰਦੂਸ਼ਣ ਹੈ। ਲੋਕਾਂ ਨੂੰ ਸਾਹ ਦੀ ਦਿੱਕਤ ਅਤੇ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ, ਇਸ ਕਰਕੇ ਲੋਕ ਪਟਾਕੇ ਘੱਟ ਤੋਂ ਘੱਟ ਚਲਾਉਣ। ਇਸ ਤੋਂ ਇਲਾਵਾ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਡੋਲੇ ਨਾ ਉਡਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਫਾਇਰ ਬ੍ਰਿਗੇਡ ਸਟੇਸ਼ਨ ਅਫਸਰ ਮਨਿੰਦਰ ਸਿੰਘ ਨੇ ਕਿਹਾ ਹੈ ਕਿ ਸਭ ਤੋਂ ਜਿਆਦਾ ਪੈਰਾਸ਼ੂਟ ਦੇ ਨਾਲ ਹੀ ਅੱਗ ਦੀਆਂ ਘਟਨਾਵਾਂ ਹੁੰਦੀਆਂ ਹਨ। ਲੁਧਿਆਣਾ ਦੇ ਵਿੱਚ ਹਜ਼ਾਰਾਂ ਹੀ ਫੈਕਟਰੀਆਂ ਹਨ, ਜਿੱਥੇ ਸੈਂਸਿਟਿਵ ਮਟੀਰੀਅਲ ਵਰਤਿਆ ਜਾਂਦਾ ਹੈ। ਜਿਸ ਵਿੱਚ ਗੱਤਾ, ਕਾਗਜ਼, ਕੈਮੀਕਲ, ਕਾਟਨ, ਪਲਾਸਟਿਕ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਅੱਗ ਨੂੰ ਕਾਫੀ ਤੇਜ਼ੀ ਨਾਲ ਫੜਦੇ ਹਨ। ਉਹਨਾਂ ਕਿਹਾ ਕਿ ਹਾਲਾਂਕਿ ਇਸ ਵਾਰ ਦਿਵਾਲੀ ਤੋਂ ਪਹਿਲਾਂ ਮੀਂਹ ਹੋਣ ਦੇ ਨਾਲ ਸਾਨੂੰ ਕਾਫੀ ਉਮੀਦ ਹੈ ਕਿ ਇਸ ਵਾਰ ਅੱਗ ਦੀਆਂ ਘਟਨਾਵਾਂ ਘੱਟ ਸਾਹਮਣੇ ਆਉਣਗੀਆਂ।

ਮਨਿੰਦਰ ਸਿੰਘ ਦੀ ਕਹਾਣੀ: ਫਾਇਰ ਬ੍ਰਿਗੇਡ ਦੇ ਸਟੇਸ਼ਨ ਅਫਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਕਸ਼ਮੀਰ ਸਿੰਘ ਤੋਂ ਪ੍ਰਭਾਵਿਤ ਹੋ ਕੇ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਆਏ ਸਨ। 2018 ਦੇ ਵਿੱਚ ਉਹਨਾਂ ਨੇ ਜੋਇਨਿੰਗ ਕੀਤੀ ਸੀ ਅਤੇ ਪੰਜ ਸਾਲ ਤੋਂ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਦਿਵਾਲੀ ਨਹੀਂ ਮਨਾਈ, ਕਿਉਂਕਿ ਉਨ੍ਹਾਂ ਦਾ ਕਹਿਣਾ ਕਿ ਕਿਸੇ ਨਾ ਕਿਸੇ ਨੂੰ ਤਾਂ ਸਮਝੌਤਾ ਕਰਨਾ ਹੀ ਪੈਂਦਾ ਹੈ। ਉਹਨਾਂ ਕਿਹਾ ਕਿ ਸਾਡੀ ਜਾਨ ਦਾ ਵੀ ਅਕਸਰ ਹੀ ਰਿਸਕ ਰਹਿੰਦਾ ਹੈ। ਸਾਡੇ ਪਰਿਵਾਰਾਂ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਲੋਕਾਂ ਦੀ ਜਾਨ ਦੀ ਰਾਖੀ ਕਰਨੀ ਹੈ, ਇਸ ਕਰਕੇ ਇਹ ਪਰਿਵਾਰ ਤੋਂ ਦੂਰ ਹੀ ਰਹਿਣਗੇ। ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਭਾਰਤੀ ਫੌਜ ਅਤੇ ਪੁਲਿਸ ਮਹਿਕਮੇ ਤੋਂ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਅਸੀਂ ਹਰ ਸਾਲ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਵਿੱਚ ਤੈਨਾਤ ਰਹਿੰਦੇ ਹਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.