ETV Bharat / state

ਲੁਧਿਆਣਾ ਰਾਹੋਂ ਰੋਡ ‘ਤੇ ਟਿੱਪਰ ਨੇ ਕੁਚਲਿਆ ਨੌਜਵਾਨ, ਇਲਾਕਾ ਵਾਸੀਆਂ ਨੇ ਲਾਇਆ ਵੱਡਾ ਜਾਮ - ਸਥਾਨਕ ਲੋਕਾਂ ਦਾ ਧਰਨਾ

ਲੁਧਿਆਣਾ ਦੇ ਰਾਹੋਂ ਰੋਡ ‘ਤੇ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿੱਥੇ ਇੱਕ ਟਿੱਪਰ ਨੇ ਨੌਜਵਾਨ ਨੂੰ ਕੁਚਲ ਦਿੱਤਾ ਤੇ ਨੌਜਵਾਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਭੜਕੇ ਇਲਾਕਾ ਵਾਸੀਆਂ ਨੇ ਪੂਰੇ ਰਾਹੋਂ ਰੋਡ ਨੂੰ ਜਾਮ ਕਰ ਦਿੱਤਾ ਅਤੇ ਸੜਕ ‘ਤੇ ਜਾਮ ਲੱਗ ਗਿਆ।

ਸੜਕ ਦੀ ਖਸਤਾ ਹਾਲਾਤ ਨੂੰ ਲੈਕੇ ਸਥਾਨਕ ਲੋਕਾਂ ਦਾ ਧਰਨਾ

author img

By

Published : Jul 8, 2022, 10:43 AM IST

ਲੁਧਿਆਣਾ: ਰਾਹੋਂ ਰੋਡ ‘ਤੇ ਹਰਵਿੰਦਰ ਸਿੰਘ ਨਾਂ ਦੇ ਇੱਕ ਨੌਜਵਾਨ ਨੂੰ ਟਿੱਪਰ ਨੇ ਫੇਟ ਮਾਰ ਕੇ ਕੁਚਲ ਦਿੱਤਾ, ਜਿਸ 'ਚ ਉਸ ਦੀ ਮੌਤ (Death) ਹੋ ਗਈ ਸੀ, ਇਸ ਤੋਂ ਬਾਅਦ ਭੜਕੇ ਇਲਾਕਾ ਵਾਸੀਆਂ ਨੇ ਪੂਰੇ ਰਾਹੋਂ ਰੋਡ ਨੂੰ ਜਾਮ ਕਰ ਦਿੱਤਾ ਅਤੇ ਸੜਕ ‘ਤੇ ਜਾਮ ਲੱਗਾ ਹੈ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ, ਕਿ ਜਦੋਂ ਤੱਕ ਰਾਹੋਂ ਰੋਡ ਨੂੰ ਪੂਰਾ ਨਹੀਂ ਬਣਾਇਆ ਜਾਂਦਾ ਅਤੇ ਟਰੱਕਾਂ ਦੇ ਆਉਣ ਦਾ ਸਮਾਂ ਨਿਰਧਾਰਿਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣਾ ਧਰਨਾ ਨਹੀਂ ਚੁੱਕਣਗੇ।

ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿਧਾਇਕ ਹਰਦੀਪ ਮੁੰਡਿਆਂ ਨੇ ਉਨ੍ਹਾਂ ਨੂੰ ਸੜਕ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਸੱਤਾ 'ਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ (Aam Aadmi Party MLA) ਵੀ ਆਪਣੇ ਵੱਲੋਂ ਕੀਤੇ ਸਾਰੇ ਵਾਅਦੇ ਤੋਂ ਮੁੱਕਰ ਗਏ ਨੇ ਇਲਾਕਾ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਇੱਥੇ ਖੁਦ ਵਿਧਾਇਕ ਆ ਕੇ ਸਾਨੂੰ ਭਰੋਸਾ ਨਹੀਂ ਦਿੰਦੀ, ਉਦੋਂ ਤੱਕ ਉਹ ਇਸੇ ਤਰ੍ਹਾਂ ਸੜਕ ਜਾਮ ਕਰਕੇ ਬੈਠੇ ਰਹਿਣਗੇ।

ਰਾਹੋਂ ਰੋਡ 'ਤੇ ਇਹ ਕੋਈ ਪਹਿਲਾਂ ਸੜਕ ਹਾਦਸਾ (Road accidents) ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਇੱਥੇ ਸੜਕ ਹਾਦਸੇ (Road accidents) ਹੋ ਚੁੱਕੇ ਹਨ, ਪਰ ਇਨ੍ਹਾਂ ਹਾਦਸਿਆਂ ਤੋਂ ਬਾਅਦ ਵੀ ਨਾ ਤਾਂ ਪੰਜਾਬ ਸਰਕਾਰ (Government of Punjab) ਅਤੇ ਨਾ ਹੀ ਸਥਾਨਕ ਪ੍ਰਸ਼ਾਸਨ ਦਾ ਇਸ ਸੜਕ ਦੀ ਖਸਤਾ ਹਾਲਾਤ ਵੱਲ ਕੋਈ ਧਿਆਨ ਹੈ। ਦਰਅਸਲ ਰਾਹੋਂ ਰੋਡ ਤੋਂ ਵੱਡੀ ਤਾਦਾਦ ਅੰਦਰ ਰੇਤ ਨਾਲ ਭਰੇ ਟਿੱਪਰ ਲੰਘਦੇ ਹਨ, ਜਿਸ ਕਰਕੇ ਲੋਕ ਪ੍ਰੇਸ਼ਾਨ ਰਹਿੰਦੇ ਹਨ ਅਤੇ ਇਹ ਟਿੱਪਰ ਨਿੱਤ ਦਿਨ ਸੜਕ ਹਾਦਸਿਆਂ ਦਾ ਸਬੱਬ ਬਣਦੇ ਹਨ, ਬੀਤੇ ਇੱਕ ਮਹੀਨੇ ਦੇ ਵਿੱਚ 5 ਸੜਕ ਹਾਦਸੇ ਹੋ ਚੁੱਕੇ ਹਨ ਅਤੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਭੜਕੇ ਇਲਾਕਾ ਵਾਸੀਆਂ ਨੇ ਪੂਰਾ ਰਾਹੋਂ ਰੋਡ ਜਾਮ ਕਰ ਦਿੱਤਾ।

ਸੜਕ ਦੀ ਖਸਤਾ ਹਾਲਾਤ ਨੂੰ ਲੈਕੇ ਸਥਾਨਕ ਲੋਕਾਂ ਦਾ ਧਰਨਾ

ਇਲਾਕਾ ਵਾਸੀਆਂ ਦੇ ਪ੍ਰਦਰਸ਼ਨ ਨੂੰ ਹਟਾਉਣ ਲਈ ਮੌਕੇ ‘ਤੇ ਲੁਧਿਆਣਾ ਪੱਛਮੀ ਦੇ ਏ.ਸੀ.ਪੀ. ਗੁਰਦੇਵ ਸਿੰਘ ਅਤੇ ਜ਼ਿਲ੍ਹਾ ਮੈਜਿਸਟਰੇਟ (District Magistrate) ਵੀ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਕਾਫ਼ੀ ਇਲਾਕਾ ਵਾਸੀਆਂ ਨੂੰ ਸਮਝਾਇਆ, ਪਰ ਇਲਾਕਾ ਵਾਸੀਆਂ ਨੇ ਜਾਮ ਨਹੀਂ ਚੁੱਕਿਆ, ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇਲਾਕੇ ਦੇ ਵਿਧਾਇਕ ਖ਼ੁਦ ਆ ਕੇ ਸਾਨੂੰ ਰਾਹੋਂ ਰੋਡ ਸੜਕ ਬਣਾਉਣ ਦਾ ਭਰੋਸਾ ਨਹੀਂ ਦਿੰਦੇ, ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।

ਇਹ ਵੀ ਪੜ੍ਹੋ: ਸੈਲਾਨੀਆਂ ਨਾਲ ਭਰੀ ਕਾਰ ਢੇਲਾ ਨਦੀ ਵਿੱਚ ਰੁੜ੍ਹੀ, 9 ਲੋਕਾਂ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.