ਲੁਧਿਆਣਾ : ਰਾਏਕੋਟ ਦੇ ਪਿੰਡ ਬੁਰਜ ਹਕੀਮਾਂ ਵਿਖੇ ਪੰਜਾਬ ਸਰਕਾਰ ਦੀ ਕਬਜ਼ਾ ਛੁਡਾਊ ਮੁਹਿੰਮ ਤਹਿਤ ਬੀਡੀਪੀਓ ਪ੍ਰਮਿੰਦਰ ਸਿੰਘ ਅਤੇ ਸਰਪੰਚ ਲਵਿੰਦਰਪਾਲ ਸਿੰਘ ਦੀ ਯਤਨਾਂ ਸਦਕਾ ਕਬਜ਼ਾਧਾਰੀਆਂ ਨੇ ਆਪਣੀ ਇੱਛਾ ਨਾਲ 35 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੱਡਿਆ, ਬਲਕਿ ਇੱਕ ਸੁਖਦ ਮਾਹੌਲ ਦੌਰਾਨ ਪ੍ਰਸ਼ਾਸ਼ਨ ਵੱਲੋਂ ਇਸ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ।
ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਬਜ਼ਾ ਛੱਡਣ ਵਾਲੇ ਪਿੰਡ ਵਾਸੀਆਂ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਕਬਜ਼ਾ ਮੁਕਤ ਕੀਤੀ ਪੰਚਾਇਤੀ ਜ਼ਮੀਨ ਉੱਤੇ ਟਰੈਕਟਰ ਚਲਾ ਕੇ ਵਾਹੀ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਪੰਚਾਇਤ ਵਿਭਾਗ ਅਤੇ ਗ੍ਰਾਮ ਪੰਚਾਇਤ ਨੇ ਖੁੱਲ੍ਹੀ ਬੋਲੀ ਕਰਵਾ ਕੇ ਪਿੰਡਵਾਸੀਆਂ ਨੂੰ ਹੀ ਜ਼ਮੀਨ ਇੱਕ ਸਾਲ ਲਈ ਫ਼ਸਲ ਵਾਹੀ ਲਈ ਠੇਕੇ ’ਤੇ ਦਿੱਤੀ।
ਜਿਸ ਸਦਕਾ ਗ੍ਰਾਮ ਪੰਚਾਇਤ ਨੂੰ 7 ਲੱਖ ਦੇ ਕਰੀਬ ਮਾਲੀਆ ਇਕੱਠਾ ਹੋਇਆ। ਇਸ ਮੌਕੇ ਜਾਣਕਾਰੀ ਦਿੰਦਿਆ ਬੀਡੀਪੀਓ ਪ੍ਰਮਿੰਦਰ ਸਿੰਘ ਅਤੇ ਸਰਪੰਚ ਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਹੀ ਪੰਚਾਇਤ ਦੀ 34 ਏਕੜ 5 ਕਨਾਲ 8 ਮਰਲੇ ਜ਼ਮੀਨ ’ਤੇ ਨਜਾਇਜ਼ ਕਬਜ਼ਾ ਚੱਲਿਆ ਆ ਰਿਹਾ ਸੀ। ਜਿਸ ਨੂੰ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਪੰਚਾਇਤ ਵਿਭਾਗ ਅਤੇ ਗ੍ਰਾਮ ਪੰਚਾਇਤ ਦੇ ਯਤਨਾਂ ਸਦਕਾ ਕਬਜ਼ਾ ਮੁਕਤ ਕੀਤਾ ਗਿਆ ਹੈ, ਬਲਕਿ ਪਿੰਡ ਵਾਸੀਆਂ ਨੇ ਆਪਣੀ ਇੱਛਾ ਨਾਲ ਕਬਜ਼ਾ ਛੱਡਿਆ ਗਿਆ, ਬਲਕਿ ਬੋਲੀ ਦੌਰਾਨ 7 ਲੱਖ ਰੁਪਏ ਦੇ ਕਰੀਬ ਮਾਲੀਆ ਇਕੱਠਾ ਹੋਇਆ, ਜਿਸ ਨੂੰ ਪਿੰਡ ਦੇ ਵਿਕਾਸ ਅਤੇ ਭਲਾਈ ’ਤੇ ਖਰਚਿਆ ਜਾਵੇਗਾ।
ਇਹ ਵੀ ਪੜ੍ਹੋ : ਘੱਲੂਘਾਰਾ ਦਿਵਸ: ਪੁਲਿਸ ਨੇ ਕੱਢਿਆ ਫ਼ਲੈਗ ਮਾਰਚ