ਲੁਧਿਆਣਾ:ਸਮਰਾਲਾ ਦੇ ਪਿੰਡ ਸਿਆਲਾ ਵਿਚ ਆੜਤੀਏ ਨੇ ਆਪਣੇ ਸਾਥੀਆਂ ਸਮੇਤ ਕਿਸਾਨ (Farmers) ਦੀ ਜ਼ਮੀਨ (Land) ਦਾ ਕਬਜਾ ਲੈਣ ਲਈ ਹਮਲਾ ਕਰ ਦਿੱਤਾ।ਇਸ ਦੌਰਾਨ ਖੂਨੀ ਝੜਪ ਹੋ ਗਈ।ਕਿਸਾਨ ਨੇ ਆੜਤੀਏ ਉਤੇ ਇਲਜ਼ਾਮ ਲਗਾਏ ਹਨ ਕਿ ਘਰ ਦੀਆਂ ਔਰਤਾਂ ਦੇ ਕੱਪੜੇ ਵੀ ਫਾੜ ਦਿੱਤੇ।ਉਥੇ ਹੀ ਕਿਸਾਨ ਦੇ ਪਰਿਵਾਰ ਵੱਲੋਂ ਆੜਤੀਆ ਨੂੰ ਆਪਣੇ ਘਰ ਵਿਚ ਫੜ ਲਿਆ ਅਤੇ ਉਸਦਾ ਇਕ ਟਰੈਕਟਰ ਨੂੰ ਖੋਹ ਲਿਆ।ਇਸ ਤੋਂ ਬਾਅਦ ਕਿਸਾਨ ਨੇ ਪੁਲਿਸ ਨੂੰ ਬੁਲਾ ਕੇ ਆੜਤੀਏ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ।
ਕਿਸਾਨ ਦੀ ਜ਼ਮੀਨ ਉਤੇ ਧੱਕੇ ਕਬਜ਼ਾ ਕਰਨ ਦੀ ਕੋਸ਼ਿਸ਼
ਕਿਸਾਨ ਜਗਜੀਤ ਸਿੰਘ ਭੱਟੀ ਦਾ ਕਹਿਣਾ ਹੈ ਕਿ ਸਾਲ 2000 ਵਿਚ ਅਸੀਂ ਲਖਵਿੰਦਰ ਸਿੰਘ ਆੜਤੀਏ ਦੇ ਫਸਲ ਵੇਚਦੇ ਸੀ ਅਤੇ 2003 ਵਿਚ ਸਾਡਾ ਸਾਰਾ ਹਿਸਾਬ ਹੋ ਗਿਆ।ਇਸ ਦੌਰਾਨ ਆੜਤੀਏ ਦਾ 47000 ਰੁਪਏ ਦੇਣਾ ਸੀ ਜਿਸ ਦੀ ਅਸੀਂ ਲਿਖਤ ਕੀਤੀ।ਉਸ ਤੋਂ ਬਾਅਦ ਮੈਂ ਵਿਦੇਸ਼ ਚਲਾ ਗਿਆ ਅਤੇ ਉਥੇ ਜਾ ਕੇ 2 ਵਾਰ ਇਸ ਨੂੰ ਰੁਪਏ ਭੇਜੇ ਹਨ ਪਹਿਲੀ ਵਾਰੀ 35 ਹਜ਼ਾਰ ਰਪੁਏ ਅਤੇ ਦੂਜੀ ਵਾਰੀ 25 ਹਜ਼ਾਰ ਰੁਪਏ ਭੇਜੇ ਸਨ।ਆੜਤੀਏ ਨੂੰ ਪੈਸੇ ਮਿਲਣ ਉਤੇ ਵੀ ਇਸ ਨੇ ਕੋਰਟ ਵਿਚ ਲਿਖਤ ਦਿਖਾ ਕੇ ਕੇਸ ਕਰ ਦਿੱਤਾ।ਕਿਸਾਨ ਨੇ ਦੱਸਿਆ ਕਿ ਮੈਂ ਇਸ ਨੂੰ ਫਿਰ ਵੀ ਲੱਖ ਰੁਪਏ ਦੇਣ ਲਈ ਕਿਹਾ ਪਰ ਇਹ ਨਾ ਮੰਨਿਆ ਅਤੇ ਹੁਣ ਮੇਰੇ ਘਰ ਅਤੇ ਜ਼ਮੀਨ (Land) ਉਤੇ ਕਬਜ਼ਾ ਕਰਨ ਲਈ ਆ ਗਿਆ।
ਘਰ ਦੀਆਂ ਮਹਿਲਾਵਾਂ ਨਾਲ ਕੀਤਾ ਦੁਰਵਿਹਾਰ
ਕਿਸਾਨ ਦੀ ਪਤਨੀ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਅਸੀਂ ਘਰ ਵਿਚ ਆਪਣੇ ਬੱਚਿਆ ਨਾਲ ਸੀ ਇਸ ਦੌਰਾਨ ਆੜਤੀਏ ਸਾਡੀ ਜ਼ਮੀਨ ਉਤੇ ਕਬਜ਼ਾ ਕਰਨ ਲਈ ਆ ਗਿਆ ਜਦੋਂ ਅਸੀ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਵਿਅਕਤੀ ਨੇ ਸਾਡੇ ਉਤੇ ਹਮਲਾ ਕਰਕੇ ਮੇਰੇ ਕਪੱੜੇ ਤੱਕ ਪਾੜ ਦਿੱਤੇ ਸਨ।
ਆੜਤੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਜਸਵਿੰਦਰ ਸਿੰਘ ਨੇ 2005 ਵਿਚ ਇਹਨਾਂ ਨੂੰ ਪਰਨੋਟ 'ਤੇ ਰੁਪਏ ਦਿੱਤੇ ਸੀ ਅਤੇ ਵਾਰ ਵਾਰ ਕਹਿਣ ਤੇ ਇਹਨਾਂ ਨੇ ਸਾਡੇ ਰੁਪਏ ਵਾਪਸ ਨਹੀਂ ਦਿੱਤੇ। ਅਸੀਂ ਕੋਰਟ ਕੇਸ ਜਿੱਤ ਗਏ।ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਅਸੀਂ ਫੈਸਲਾ ਕਰਨ ਲਈ ਵੀ ਤਿਆਰ ਹਾਂ ਪਰ ਜਦੋਂ ਅਸੀਂ ਜਮੀਨ ਦਾ ਕਬਜ਼ਾ ਲੈਣ ਲਈ ਗਏ ਤਾਂ ਉਸ ਦੌਰਾਨ ਦੋਵਾਂ ਧਿਰਾਂ ਦੇ ਸੱਟਾਂ ਲੱਗ ਗਈਆ।
ਜਾਂਚ ਜਾਰੀ
ਪੁਲਿਸ ਅਧਿਕਾਰੀ ਬਰਜਿੰਦਰ ਸਿੰਘ ਨੇ ਕਿਹਾ ਹੈ ਕਿ ਕਬਜ਼ਾ ਲੈਣ ਆਏ ਵਿਅਕਤੀਆਂ ਕੋਲ ਕੋਰਟ ਦੇ ਆਦੇਸ਼ ਨਹੀ ਸਨ ਅਤੇ ਨਾ ਹੀ ਕੋਰਟ ਦਾ ਕੋਈ ਵਿਅਕਤੀ ਕਬਜ਼ਾ ਕਰਵਾਉਣ ਲਈ ਆਇਆ ਸੀ।ਪੁਲਿਸ ਨੇ ਕਿਹਾ ਹੈ ਇਸ ਕਰਕੇ ਮੁਲਜ਼ਮਾਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।