ETV Bharat / state

ਹੁਣ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦੌੜਦੀਆਂ ਨੇ ਸਿਰਫ਼ 12 ਰੇਲ ਗੱਡੀਆਂ - Number of trains running from Ludhiana railway station

ਕੋਰੋਨਾ ਮਹਾਮਾਰੀ ਕਾਰਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਟਰੇਨਾਂ ਦੀ ਗਿਣਤੀ 150 ਤੋਂ ਘਟਾ ਕੇ ਮਹਿਜ਼ 12 ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਟੇਸ਼ਨ ਦੇ ਅੰਦਰ ਦਾਖਲੇ ਤੋਂ ਪਹਿਲਾਂ ਉਨ੍ਹਾਂ ਦਾ ਬੁਖਾਰ ਵੀ ਚੈੱਕ ਕੀਤਾ ਜਾਂਦਾ ਹੈ।

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਟਰੇਨਾ ਦੀ ਗਿਣਤੀ 150 ਤੋਂ ਘੱਟਕੇ ਹੋਈ 12

author img

By

Published : Jul 23, 2020, 11:59 AM IST

ਲੁਧਿਆਣਾ: ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਖੌਫ ਨੇ ਦੇਸ਼ ਭਰ ਦੀ ਆਵਾਜਾਈ 'ਤੇ ਵੀ ਅਸਰ ਪਾਇਆ ਹੈ। ਇਸੇ ਤਹਿਤ ਲੁਧਿਆਣਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ 'ਤੇ ਵੀ ਅਸਰ ਪਿਆ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਕਰੀਬ 150 ਟਰੇਨਾਂ ਚੱਲਦੀਆਂ ਹੁੰਦੀਆਂ ਸਨ ਜੋ ਕਿ ਹੁਣ ਘੱਟ ਕੇ 12 ਹੀ ਚੱਲਦੀਆਂ ਹਨ।

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਟਰੇਨਾ ਦੀ ਗਿਣਤੀ 150 ਤੋਂ ਘੱਟਕੇ ਹੋਈ 12

ਲੁਧਿਆਣਾ ਦੇ ਸਟੇਸ਼ਨ ਡਰੈਕਟਰ ਨੇ ਦੱਸਿਆ ਕਿ ਯਾਤਰੀਆਂ ਦੀ ਸੁਵਿਧਾ ਲਈ ਵਿਸ਼ੇਸ਼ ਪ੍ਰਬੰਧ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿਨਾਂ ਬੁਖ਼ਾਰ ਚੈੱਕ ਕੀਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਟਰੇਨ 'ਚ ਸਫਰ ਕਰਨਾ ਹੈ ਤਾਂ ਪਹਿਲਾਂ ਹੀ ਰਿਜ਼ਰਵੇਸ਼ਨ ਕਰਵਾਉਣੀ ਹੋਵੇਗੀ ਜਦ ਕਿ ਪਲੇਟਫਾਰਮ ਟਿਕਟ ਅਤੇ ਮੌਕੇ ਦੀ ਟਿਕਟ ਸੇਵਾ ਫਿਲਹਾਲ ਬੰਦ ਹੈ ਅਤੇ ਖਿੜਕੀ ਤੋਂ ਹੀ ਰਿਜਰਵੇਸ਼ਨ ਹੀ ਹੋ ਰਹੀ ਹੈ।

ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਹੁੰਦੀ ਜਾਂਚ
ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੀ ਹੁੰਦੀ ਜਾਂਚ

ਇਸ ਤੋਂ ਇਲਾਵਾ ਜੋ ਟਰੇਨਾਂ ਚਲ ਰਹੀਆਂ ਹਨ ਉਨ੍ਹਾਂ ਦੀ ਬੁਕਿੰਗ ਆਨਲਾਈਨ ਵੀ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਨਲਾਈਨ ਬੁਕਿੰਗ ਦਾ ਰਿਫੰਡ ਆਨਲਾਈਨ ਜਦ ਕਿ ਕਾਉਂਟਰ ਟਿਕਟ ਦਾ ਰਿਫੰਡ ਕਾਉਂਟਰ ਤੋਂ ਹੀ ਦਿੱਤਾ ਜਾ ਰਿਹਾ ਹੈ।

ਉਧਰ ਯਾਤਰੀਆਂ ਨੇ ਵੀ ਕਿਹਾ ਕਿ ਰੇਲਵੇ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਆਉਣ ਜਾਣ 'ਚ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ। ਟਰੇਨ ਵਿਚ ਵੀ ਆਪਸੀ ਦਾਇਰਾ ਬਣਾਇਆ ਜਾਂਦਾ ਹੈ, ਚਲ ਰਹੀਆਂ ਟਰੇਨਾਂ ਦੀ ਆਨਲਾਈਨ ਬੁਕਿੰਗ ਵੀ ਅਸਾਨੀ ਨਾਲ ਹੋ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.