ETV Bharat / state

CMS ਲੁੱਟ ਮਾਮਲੇ 'ਚ ਆਇਆ ਨਵਾਂ ਮੋੜ, ਲੁਟੇਰਿਆਂ ਵੱਲੋਂ ਲੁੱਟੀ ਰਕਮ ਵੀ ਹੋਈ ਚੋਰੀ, ਪੁਲਿਸ ਨੇ ਤਿੰਨ ਭਗੌੜਿਆਂ ਤੋਂ ਇਲਾਵਾ 4 ਹੋਰ ਚੋਰ ਕੀਤੇ ਕਾਬੂ

ਲੁਧਿਆਣਾ CMS ਲੁੱਟ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਜਾਣਕਾਰੀ ਅਨੁਸਾਰ ਲੁਟੇਰਿਆਂ ਵੱਲੋਂ ਲੁੱਟੀ ਗਈ ਰਕਮ ਵੀ ਚੋਰੀ ਹੋ ਗਈ ਹੈ। ਪੁਲਿਸ ਨੇ ਤਿੰਨ ਭਗੌੜੇ ਲੁਟੇਰਿਆਂ ਤੋਂ ਇਲਾਵਾ 4 ਚੋਰਾਂ ਨੂੰ ਕਾਬੂ ਕੀਤਾ ਹੈ।

New update in Ludhiana CMS robbery case
CMS ਲੁੱਟ ਮਾਮਲੇ 'ਚ ਆਇਆ ਨਵਾਂ ਮੋੜ, ਲੁਟੇਰਿਆਂ ਵੱਲੋਂ ਲੁੱਟੀ ਰਕਮ ਵੀ ਹੋਈ ਚੋਰੀ, ਪੁਲਿਸ ਨੇ ਤਿੰਨ ਭਗੌੜਿਆਂ ਤੋਂ ਇਲਾਵਾ 4 ਹੋਰ ਚੋਰ ਕੀਤੇ ਕਾਬੂ
author img

By

Published : Jun 19, 2023, 9:44 PM IST

ਲੁੱਟ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ।

ਲੁਧਿਆਣਾ : ਲੁਧਿਆਣਾ ਸੀਐੱਮਐੱਸ ਡਕੈਤੀ ਮਾਮਲੇ 'ਚ ਨਵਾਂ ਮੋੜ ਆਇਆ ਹੈ। ਲੁਟੇਰਿਆਂ ਵੱਲੋਂ ਲੁੱਟੀ ਗਈ ਰਕਮ ਵੀ ਹੋਰਨਾਂ ਚੋਰਾਂ ਨੇ ਚੋਰੀ ਕਰ ਲਈ ਹੈ ਅਤੇ ਚੋਰਾਂ ਨੇ ਇਕ ਕਾਰ ਦੇ ਤਾਲੇ ਤੋੜ ਕੇ ਪੈਸੇ ਲੁੱਟ ਲਏ, ਜਿਸ ਕਾਰ ਦੀ ਵਰਤੋਂ ਲੁੱਟ ਲਈ ਕੀਤੀ ਗਈ ਸੀ। ਇਸ ਤੋਂ ਇਲਾਵਾ ਮਾਮਲੇ ਵਿੱਚ ਤਿੰਨ ਫਰਾਰ ਲੁਟੇਰਿਆਂ ਤੋਂ ਇਲਾਵਾ, ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਚਾਰ ਹੋਰ ਹੋਰਾਂ ਨੂੰ ਵੀ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 1 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਇਸਦੇ ਨਾਲ ਹੀ ਪੁਲਿਸ ਨੇ ਇਸ ਘਟਨਾ ਵਿੱਚ ਕੁੱਲ 6 ਕਰੋੜ 96 ਲੱਖ 700 ਰੁਪਏ ਬਰਾਮਦ ਕੀਤੇ ਹਨ।

ਪੁਲਿਸ ਨੇ ਦਿੱਤੀ ਜਾਣਕਾਰੀ : ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਆਪਣੀ ਕਾਰ ਅਰੁਣ ਕੋਚ ਦੇ ਘਰ ਦੇ ਬਾਹਰ ਖੜ੍ਹੀ ਕਰ ਗਏ ਸਨ, ਜਿੱਥੇ ਉਸਦਾ ਦੋਸਤ ਨੀਰਜ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਤੇ ਸ਼ੱਕ ਸੀ ਕਿ ਉਨ੍ਹਾਂ ਨੇ ਕੋਈ ਵੱਡੀ ਵਾਰਦਾਤ ਕੀਤੀ ਹੈ। ਇਸ ਤੋਂ ਬਾਅਦ ਨੀਰਜ ਨੇ ਤਿੰਨ ਹੋਰ ਮੁਲਜ਼ਮ ਮਨਦੀਪ ਕੁਮਾਰ ਉਰਫ਼ ਬੱਬੂ, ਪ੍ਰਿੰਸ ਅਤੇ ਅਭੀ ਸਿੰਗਲਾ ਉਰਫ਼ ਅਭੀ ਨਾਲ ਮਿਲ ਕੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਅੰਦਰੋਂ ਪੈਸੇ ਕੱਢ ਲਏ। ਪੁਲਿਸ ਨੇ ਗੱਡੀ ਵਿੱਚੋਂ 2 ਕਰੋੜ 25 ਲੱਖ 700 ਰੁਪਏ ਬਰਾਮਦ ਕੀਤੇ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਮਨਦੀਪ ਕੁਮਾਰ ਉਰਫ਼ ਬੱਬੂ ਅਤੇ ਪ੍ਰਿੰਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਇੱਕ ਹੋਟਲ ਵਿੱਚ ਰੁਕੇ ਹਨ, ਜਿਥੋਂ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਅਰੁਣ ਸਿੰਗਲਾ ਨੇ ਪੁਲਿਸ ਕਾਰਵਾਈ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁੱਟ ਦੇ ਮਾਮਲੇ ਵਿੱਚ ਹੁਣ ਤੱਕ 6 ਕਰੋੜ 96 ਲੱਖ 700 ਰੁਪਏ ਬਰਾਮਦ ਕੀਤੇ ਹਨ। ਪੁਲਿਸ ਡੀਵੀਆਰ ਦੀ ਭਾਲ ਕਰ ਰਹੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨੂੰ ਫਰੂਟੀ ਨਾਲ ਜੁੜੀਆਂ ਖਬਰਾਂ ਨੂੰ ਤੋੜ-ਮਰੋੜ ਕੇ ਪੇਸ਼ ਨਾ ਕਰਨ ਦੀ ਵੀ ਅਪੀਲ ਕੀਤੀ। ਆਮ ਤੌਰ 'ਤੇ ਯਾਤਰਾ ਦੌਰਾਨ ਲੋਕ ਫਰੂਟੀ ਵੰਡਦੇ ਹਨ ਅਤੇ ਪੁਲਿਸ ਨੇ ਇੱਕ ਕੋਸ਼ਿਸ਼ ਕੀਤੀ ਸੀ ਅਤੇ ਉਹ ਸਫਲ ਰਹੀ ਸੀ। ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀਆਂ ਫੋਟੋਆਂ ਖਿੱਚ ਲਈਆਂ ਸਨ ਅਤੇ ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੁਲਜ਼ਮਾਂ ਦਾ ਪਿੱਛਾ ਕਰਨ ਲੱਗੇ। ਇਸਦੇ ਨਾਲ ਹੀ ਉਨ੍ਹਾਂ ਨੇ ਇੱਕ ਵਾਰ ਫਿਰ ਸੀਐੱਮਐੱਸ ਕੰਪਨੀ ਤੋਂ ਖਰਚੇ ਦੀ ਵਸੂਲੀ ਦੀ ਗੱਲ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.