ETV Bharat / state

PM Modi Security Breach: ਮਿਨਾਕਸ਼ੀ ਲੇਖੀ ਦਾ ਸਿੱਧੂ ’ਤੇ ਵਾਰ, ਕਿਹਾ- ਬੇਵਕੂਫ਼ੀ ਵਾਲੀਆਂ ਗੱਲਾਂ ਨਾ ਕਰੋ

ਭਾਜਪਾ ਦੀ ਸੀਨੀਅਰ ਆਗੂ ਮਿਨਾਕਸ਼ੀ ਲੇਖੀ ਨੇ ਕਿਹਾ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਹੋਈ ਵੱਡੀ ਚੂਕ, ਸਿੱਧੂ ਨੂੰ ਦੀ ਸਲਾਹ ਕਿਹਾ ਬੇਵਕੂਫ਼ ਵਾਲੀ ਗੱਲਾਂ ਨਾ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਬੇਵਕੂਫ ਵਾਲੀਆਂ ਗੱਲਾਂ ਕਰ ਰਹੇ ਹਨ, ਸੜਕਾਂ ਜਾਮ ਹੋਣ ਕਾਰਨ ਸਾਡੀਆਂ ਘੱਟ ਬੱਸਾਂ ਮੌਕੇ 'ਤੇ ਪੁੱਜੀਆਂ।

ਮਿਨਾਕਸ਼ੀ ਲੇਖੀ ਦਾ ਸਿੱਧੂ ’ਤੇ ਵਾਰ
ਮਿਨਾਕਸ਼ੀ ਲੇਖੀ ਦਾ ਸਿੱਧੂ ’ਤੇ ਵਾਰ
author img

By

Published : Jan 8, 2022, 11:07 AM IST

ਲੁਧਿਆਣਾ: ਲੁਧਿਆਣਾ ਦੇ ਇਕ ਸਮਾਗਮ ਵਿੱਚ ਪੁੱਜੀ ਭਾਜਪਾ ਦੀ ਸੀਨੀਅਰ ਆਗੂ ਮੀਨਾਕਸ਼ੀ ਲੇਖੀ ਨੇ ਬੀਤੇ ਦਿਨੀਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਕਿਹਾ ਕਿ ਇਹ ਗਲਤੀ ਨਹੀਂ ਬਹੁਤ ਵੱਡੀ ਚੂਕ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਭ ਪਤਾ ਹੋਣ ਦੇ ਬਾਵਜੂਦ ਰਸਤੇ ਖਾਲੀ ਨਹੀਂ ਕਰਵਾਏ ਗਏ।

ਹੁਣ ਇਸ ਮਾਮਲੇ 'ਤੇ ਰਾਜਨੀਤੀ ਹੋ ਰਹੀ ਹੈ, ਉਨ੍ਹਾਂ ਕਿਹਾ ਕਿ ਜਿੰਨ੍ਹਾਂ ਦੀ ਗਲਤੀ ਕਰਕੇ ਇਹ ਸਭ ਹੋਇਆ, ਉਨ੍ਹਾਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜੋ ਲੋਕ ਇਸ 'ਤੇ ਸਿਆਸਤ ਕਰ ਰਹੇ ਹਨ, ਉਨ੍ਹਾਂ ਨੂੰ ਸੂਬੇ ਦੇ ਲੋਕ ਜਵਾਬ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਬੇਵਕੂਫ ਵਾਲੀਆਂ ਗੱਲਾਂ ਕਰ ਰਹੇ ਹਨ, ਸੜਕਾਂ ਜਾਮ ਹੋਣ ਕਾਰਨ ਸਾਡੀਆਂ ਘੱਟ ਬੱਸਾਂ ਮੌਕੇ 'ਤੇ ਪੁੱਜੀਆਂ।

ਮਿਨਾਕਸ਼ੀ ਲੇਖੀ ਦਾ ਸਿੱਧੂ ’ਤੇ ਵਾਰ

ਕੇਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਆਰੋਪ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਕੀਮਾਂ ਨੂੰ ਸੂਬਾ ਸਰਕਾਰ ਲਾਗੂ ਕਰਨ ਵਿੱਚ ਅਸਫ਼ਲ ਰਹੀ ਹੈ, ਜਿਸ ਕਾਰਨ ਪੰਜਾਬ ਕਈ ਮਾਮਲਿਆਂ ਵਿੱਚ ਪਿਛੜ ਗਿਆ ਹੈ। ਲੁਧਿਆਣਾ ਦੇ ਪੱਖੋਵਾਲ ਰੋਡ ਇੱਕ ਪ੍ਰੋਗਰਾਮ ਵਿੱਚ ਪਹੁੰਚੀ, ਕੇਂਦਰੀ ਮੰਤਰੀ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਸੁਰੱਖਿਆ ਨੂੰ ਲੈ ਕੇ ਖਾਮੀਆਂ ਬਾਰੇ ਕਾਂਗਰਸ ਸਰਕਾਰ ਦੀ ਸਖ਼ਤ ਨਿੰਦਾ ਕੀਤੀ।

ਉਹ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਭਾਜਪਾ ਉਪਰ ਮਾਮਲੇ 'ਤੇ ਸਿਆਸਤ ਕਰਨ ਸਬੰਧੀ ਲਗਾਏ ਆਰੋਪਾਂ 'ਤੇ ਵੀ ਜੰਮ੍ਹ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਲਈ ਤਿਆਰ ਹੈ ਤੇ ਭਾਜਪਾ ਦੇ ਵਰਕਰ ਘਰ-ਘਰ ਜਾ ਕੇ ਪ੍ਰਚਾਰ ਕਰਨਗੇ, ਉਨ੍ਹਾਂ ਕੇਂਦਰੀ ਸਕੀਮਾਂ ਬਾਰੇ ਦੱਸਦਿਆਂ ਕਿਹਾ ਕਿ ਬੀਮਾ ਯੋਜਨਾ ਅਤੇ ਦੇਸ਼ ਦੀਆਂ ਸੜਕਾਂ ਦਾ ਨਿਰਮਾਣ ਭਾਜਪਾ ਵੱਲੋਂ ਹੀ ਕਰਵਾਇਆ ਗਿਆ।

ਇਹ ਵੀ ਪੜੋ: PM Modi Security Breach: ਪੰਜਾਬ ’ਚ ਟਵੀਟ ਵਾਰ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.