ਲੁਧਿਆਣਾ: ਕੋਰੋਨਾ ਮਹਾਂਮਾਰੀ(Coronavirus) ਦੇ ਦੌਰਾਨ ਕਈ ਲੋਕ ਆਕਸੀਜਨ ਦੀ ਘਾਟ ਕਾਰਨ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਇਸੇ ਦੌਰਾਨ ਸਰਕਾਰ ਵੱਲੋਂ ਕਈ ਥਾਵਾਂ ਤੋਂ ਦਰੱਖਤਾਂ ਦੀ ਕਟਾਈ ਵੀ ਕੀਤੀ ਜਾ ਰਹੀ ਹੈ। ਉੱਥੇ ਹੀ ਸਮਰਾਲਾ ਦੇ ਹਾਕੀ ਕਲੱਬ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਇੱਕ ਲੱਖ ਦੇ ਕਰੀਬ ਬੂਟੇ ਲਗਾਏ ਗਏ ਹਨ। ਇਸ ਸੰਸਥਾ ਵੱਲੋਂ ਸਮਰਾਲਾ ਚ ਇੱਕ 'ਮਿੰਨੀ ਜੰਗਲ' ਵੀ ਤਿਆਰ ਕੀਤਾ ਗਿਆ ਹੈ। ਇਸ ਜੰਗਲ ’ਚ ਉਹ ਪੌਂਦੇ ਲਗਾਏ ਗਏ ਹਨ ਜੋ ਕਿ ਪੰਜਾਬ ਚੋਂ ਅਲੋਪ ਹੋ ਗਏ ਹਨ।
ਇਸ ਸਬੰਧ ’ਚ ਕਲੱਬ ਦੇ ਮੈਂਬਰ ਗੁਰਪ੍ਰੀਤ ਸਿੰਘ ਬੇਦੀ ਨੇ ਜਾਣਕਾਰੀ ਦਿੱਤੀ ਕਿ ਸੰਸਥਾ ਵੱਲੋਂ ਹਰ ਘਰ ਵਿੱਚ ਔਰਤਾਂ ਨੂੰ ਫਲਦਾਰ ਪੌਦੇ ਲਗਾਉਣ ਲਈ ਵੀ ਪ੍ਰੇਰਿਤ ਕਰ ਰਹੀ ਹੈ ਤੇ ਮੁਫ਼ਤ ’ਚ ਇਹ ਬੂਟੇ ਵੀ ਦੇ ਰਹੀ ਹੈ। ਜਿਸ ਨਾਲ ਘਰ ’ਚ ਬਿਨਾਂ ਕੈਮੀਕਲ ਪਾਏ ਆਰਗੈਨਿਕ ਫਲਾਂ ਮਿਲਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਜਦੋ ਸਾਲ 2013 ਚ ਪੌਂਦੇ ਲਗਾਉਣ ਲੱਗੇ ਸੀ ਤਾਂ ਲੋਕ ਕਹਿਣ ਲੱਗੇ ਸੀ ਕਿ ਉਹ ਕਮਲਾ ਹੋ ਗਿਆ ਹੈ, ਇਨ੍ਹਾਂ ਦੀ ਸਾਂਭ ਸੰਭਾਲ ਕਿਵੇਂ ਹੋਵੇਗੀ। ਪਰ ਉਨ੍ਹਾਂ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਆਪਣਾ ਕੰਮ ਜਾਰੀ ਰੱਖਿਆ। ਉਹੀ ਲੋਕ ਹੁਣ ਕਹਿੰਦੇ ਹਨ ਕਿ ਉਨ੍ਹਾਂ ਵੱਲੋਂ ਵਧੀਆ ਕੰਮ ਕੀਤਾ ਗਿਆ ਹੈ।
ਇਹ ਵੀ ਪੜੋ: Lockdown Effect: GYM ਮਾਲਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ