ਲੁਧਿਆਣਾ: ਖੇਤੀ ਕਾਨੂੰਨਾਂ ਅਤੇ ਕਾਰਪੋਰੇਟ ਜਗਤ ਖਿਲਾਫ਼ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮਾਰਚ ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਕੱਢਿਆ ਗਿਆ।
ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਵਾਪਸ ਪਿੰਡ ਕਮਾਲਪੁਰਾ ’ਚ ਸਮਾਪਤ ਹੋਇਆ ਰੋਸ ਮਾਰਚ
ਇਹ ਵਿਸ਼ਾਲ ਰੋਸ ਮਾਰਚ ਪਿੰਡ ਕਮਾਲਪੁਰਾ ਦੇ ਕਲਗੀਧਰ ਸਟੇਡੀਅਮ ਤੋਂ ਆਰੰਭ ਹੋਇਆ ਅਤੇ ਰਾਏਕੋਟ ਇਲਾਕੇ ਦੇ ਕਮਾਲਪੁਰਾ, ਲੰਮਾ, ਜੱਟਪੁਰਾ, ਝੋਰੜਾਂ, ਅੱਚਰਵਾਲ, ਫੇਰੂਰਾਈਂ, ਨੱਥੋਵਾਲ, ਧੂੜਕੋਟ, ਕਾਲਸ, ਬੋਪਾਰਾਏ ਖੁਰਦ, ਜਲਾਲਦੀਵਾਲ, ਰਾਏਕੋਟ, ਤਲਵੰਡੀ ਰਾਏ, ਉਮਰਪੁਰਾ, ਬਿੰਜਲ ਤੋਂ ਹੁੰਦਾ ਹੋਇਆ ਕਮਾਲਪੁਰਾ ਦੀ ਦਾਣਾਮੰਡੀ ਵਿਖੇ ਸਮਾਪਤ ਹੋਇਆ।
ਪ੍ਰਦਰਸ਼ਨ ਦੌਰਾਨ ਵਾਹਨਾਂ ਨੂੰ ਕਿਸਾਨੀ ਝੰਡਿਆਂ ਤੇ ਪੋਸਟਰਾਂ ਨਾਲ ਸ਼ਿੰਗਾਰਿਆ ਗਿਆ
ਇਸ ਮਾਰਚ ਵਿੱਚ ਹਜ਼ਾਰਾਂ ਕਿਸਾਨਾਂ ਆਪੋ ਆਪਣੇ ਮੋਟਰਸਾਈਕਲਾਂ, ਸਕੂਟਰਾਂ, ਕਾਰਾਂ-ਜੀਪਾਂ ਅਤੇ ਟਰੈਕਟਰ 'ਤੇ ਸਵਾਰ ਸਨ, ਜਿਨ੍ਹਾਂ ਵੱਲੋਂ ਆਪਣੇ ਵਾਹਨਾਂ ਕਿਰਸਾਨੀ ਝੰਡਿਆਂ ਤੇ ਬੈਨਰਾਂ-ਪੋਸਟਰਾਂ ਨਾਲ ਸ਼ਿੰਗਾਰਿਆ, ਬਲਕਿ ਕੜਾਕੇ ਦੀ ਠੰਡ ਵਿੱਚ ਕਿਸਾਨਾਂ ਦਾ ਜੋਸ਼ ਠਾਠਾਂ ਮਾਰ ਰਿਹਾ ਸੀ, ਸਗੋਂ ਕਈ ਕਿਲੋਮੀਟਰ ਲੰਬੇ ਇਸ ਕਾਫ਼ਲੇ ਨੂੰ ਲੋਕਾਂ ਕੋਠਿਆਂ ਉਪਰ ਖੜ੍ਹ ਕੇ ਦੇਖ ਰਹੇ ਸਨ।