ਲੁਧਿਆਣਾ: ਕਮਲਦੀਪ ਕੌਰ ਇਹਨੀ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਕਮਲਦੀਪ ਕੌਰ ਪ੍ਰੋਗਰਾਮ ਮਾਸਟਰਸ਼ੈਫ ਦੇ ਚੱਲ ਰਹੇ ਮੁਕਾਬਲੇ ਅੰਦਰ ਸਭ ਨੂੰ ਪਛਾੜਦਿਆਂ ਟਾਪ 10 ਵਿੱਚ ਪੁੱਜ ਚੁੱਕੀ ਹੈ, ਕਮਲਦੀਪ ਕੌਰ ਦੀ ਇਸ ਸੁਫ਼ਲਤਾਂ ਤੋਂ ਬਾਅਦ ਹਰ ਕੋਈ ਪਰਿਵਾਰ ਨੂੰ ਵਧਾਈ ਦੇ ਰਿਹਾ ਹੈ। ਸਹੁਰੇ ਪਰਿਵਾਰ ਦੇ ਨਾਲ ਨਾਲ ਪੇਕੇ ਪਰਿਵਾਰ ਵੀ ਖ਼ੁਸ਼ੀ ਮਨਾ ਰਿਹਾ ਹੈ । ਮਾਸਟਰਸ਼ੈਫ ਦੇ ਟਾਪ 10 ਵਿੱਚ ਪੁੱਜਣ ਵਾਲੀ ਕਮਲਦੀਪ ਕੌਰ ਨੇ ਕੋਈ ਪ੍ਰੋਫੈਸ਼ਨਲ ਕੋਰਸ ਨਹੀਂ ਕੀਤਾ, ਸਗੋਂ ਘਰ ਦੀ ਰਸੋਈ ਵਿਚ ਹੀ ਪਰਿਵਾਰਕ ਮੈਂਬਰਾਂ ਦੀਆਂ ਡਿਮਾਂਡਾ ਪੂਰੀਆਂ ਕਰਦੇ ਕਰਦੇ ਵਧੀਆ ਖਾਣਾ ਬਣਾਉਣ ਦੇ ਇਸ ਮੁਕਾਮ ਤੱਕ ਪੁੱਜੀ ਹੈ।
ਖਾਣਾ ਬਣਾਉਂਦੇ ਹੋਏ ਗੁਰਬਾਣੀ ਦਾ ਪਾਠ ਕਰਨਾ ਉਸ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਇਸ ਨੂੰ ਹੀ ਜਿੱਤ ਦਾ ਕਾਰਨ ਵੀ ਮੰਨਦੇ ਹਨ। ਕਮਲਦੀਪ ਕੌਰ ਅਤੇ ਹੁਣ ਤੱਕ ਕਈ ਕੁੱਕਿੰਗ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਖਾਸ ਸਥਾਨ ਹਾਸਲ ਕਰ ਚੁੱਕੀ ਹੈ , ਪਰ ਇਸ ਪ੍ਰੋਗਰਾਮ ਨੂੰ ਪਰਿਵਾਰਕ ਮੈਂਬਰ ਖਾਸ ਮੰਨ ਰਹੇ ਹਨ ਬੇਸ਼ੱਕ ਅਗਲਾ ਚੈਲੰਜ ਕਾਫੀ ਜ਼ਿਆਦਾ ਸਖ਼ਤ ਹੈ ਪਰ ਪਰਿਵਾਰਕ ਮੈਂਬਰ ਨੂੰ ਇਸ ਗੱਲ ਦਾ ਯਕੀਨ ਹੈ ਕਿ ਕਮਲਦੀਪ ਕੌਰ ਮੁਕਾਬਲੇ ਨੂੰ ਜ਼ਰੂਰ ਜਿੱਤੇਗੀ।
ਪਰਿਵਾਰ 'ਚ ਖੁਸ਼ੀ ਦੀ ਲਹਿਰ: ਪਰਵਾਰਿਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਜਿੱਥੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਉਹਨਾਂ ਨੇ ਸ਼ੁਭ ਇਛਾਵਾਂ ਵੀ ਦਿੱਤੀਆਂ ਹਨ ਕਿ ਕਮਲਦੀਪ ਕੌਰ ਜਿੱਤ ਕੇ ਘਰ ਪਰਤੇ ਅਤੇ ਆਪਣੇ ਸੁਪਨੇ ਨੂੰ ਪੂਰਾ ਕਰੇ । ਇਸ ਦੇ ਲਈ ਬੇਸ਼ੱਕ ਕਮਲਦੀਪ ਕੌਰ ਦੀ ਧੀ ਅਤੇ ਪੁੱਤਰ ਨੂੰ ਆਪਣੀ ਮਾਂ ਤੋਂ ਅਲੱਗ ਰਹਿਣ ਦਾ ਕੁਝ ਦੁੱਖ ਹੈ ਪਰ ਉਹ ਆਪਣੀ ਮਾਂ ਦੇ ਸੁਪਨੇ ਨੂੰ ਵੱਡਾ ਦੱਸਦੇ ਹੋਏ ਜਿੱਤ ਕੇ ਵਾਪਸ ਪਰਤਣ ਅਤੇ ਖੁਸ਼ੀ ਮਣਾਉਣ ਦੀ ਗੱਲ ਕਰਦੇ ਹਨ । ਉੱਥੇ ਹੀ ਕਮਲਦੀਪ ਕੌਰ ਦੀ ਮਾਤਾ ਜੋ ਵਿਸ਼ੇਸ਼ ਤੌਰ ਉੱਤੇ ਪੁੱਜੀ ਅਤੇ ਆਪਣੀ ਧੀ ਦੀ ਵਡਿਆਈ ਕੀਤੀ।
ਸਹੁਰੇ ਨੇ ਲਾਇਆ ਬਾਣੀ ਵੱਲ: ਇਸ ਮੌਕੇ ਉੱਤੇ ਕਮਲਦੀਪ ਕੌਰ ਦੇ ਸੁਹਰਾ ਸਾਬ੍ਹ ਨੇ ਦੱਸਿਆ ਕਿ ਕਮਲਦੀਪ ਕੌਰ ਖਾਣਾ ਬਣਾਉਂਦੇ ਬਣਾਉਂਦੇ ਗੁਰਬਾਣੀ ਦਾ ਪਾਠ ਕਰਦੀ ਹੈ ਜਿਸ ਨੇ ਇਸ ਨਾਲ ਖਾਣੇ ਦੇ ਸੁਆਦ ਵਿਚ ਵਾਧਾ ਹੁੰਦਾ ਹੈ । ਉਸ ਦੇ ਸਹੁਰੇ ਨੇ ਦੱਸਿਆ ਕਿ ਜਦੋਂ ਖਾਣਾ ਬਣਾਉਣ ਵੇਲੇ ਉਸ ਵਿੱਚ ਗੁਰਬਾਣੀ ਨਾਲ ਪੜ੍ਹੀ ਜਾਂਦੀ ਹੈ ਤਾਂ ਖਾਣਾ ਸਵਾਦ ਹੀ ਬਣਦਾ ਹੈ। ਉੱਥੇ ਹੀ ਕਮਲਦੀਪ ਕੌਰ ਦੀ ਨਣਾਨ ਨੇ ਵੀ ਦੱਸਿਆ ਕਿ ਉਹ ਜਦੋਂ ਦੀ ਵਿਆਹ ਕੇ ਆਈ ਹੈ ਉਦੋਂ ਤੋਂ ਹੀ ਉਸ ਦੇ ਬਣਾਏ ਖਾਣਿਆਂ ਦੇ ਤਰੀਕੇ ਪੁੱਛਿਆ ਕਰਦੀ ਸੀ ਖਾਣਾ ਬਣਾ ਕੇ ਖੁਆਇਆ ਵੀ ਕਰਦੀ ਸੀ।
ਇਹ ਵੀ ਪੜ੍ਹੋ: Shiromani Akali Dal: ਸ਼੍ਰੋਮਣੀ ਅਕਾਲੀ ਦਲ ਦੇ ਧੁੰਦਲੇ ਪਏ ਸਿਤਾਰੇ, ਹੁਣ 2024 ਚੋਣਾਂ ਲਈ ਚੁਣੌਤੀਆਂ ਹੀ ਚੁਣੌਤੀਆਂ ! ਖਾਸ ਰਿਪੋਰਟ
ਪਹਿਲਾਂ ਵੀ ਕੁਕਿੰਗ ਮੁਕਾਬਲਿਆਂ 'ਚ ਲੈ ਚੁੱਕੀ ਹਿੱਸਾ: ਕਮਲਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਲ 2016 ਦੇ ਵਿੱਚ ਡੀਡੀ ਪੰਜਾਬੀ ਉੱਤੇ ਚੱਲਣ ਵਾਲੇ ਕੁਕਰੀ ਸ਼ੋਅ ਦੇ ਵਿੱਚ ਕਮਲਦੀਪ ਕੌਰ ਨੇ ਹਿੱਸਾ ਲਿਆ ਸੀ ਤੇ ਉੱਥੇ ਸੈਮੀ ਫਾਈਨਲ ਤੱਕ ਪਹੁੰਚ ਗਈ ਸੀ, ਇਸ ਤੋਂ ਇਲਾਵਾ ਸਾਲ 2019 ਦੇ ਵਿਚ ਇੱਕ ਨਿੱਜੀ ਪੰਜਾਬੀ ਚੈਨਲ ਉੱਤੇ ਚੱਲਣ ਵਾਲੇ ਕੁਕਰੀ ਸ਼ੋਅ ਦੇ ਵਿੱਚ ਵੀ ਉਸ ਨੇ ਹਿੱਸਾ ਲਿਆ ਸੀ ਅਤੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮਾਸਟਰ ਸ਼ੈਫ ਦੇ ਵਿਚ ਹਿੱਸਾ ਲੈਣ ਲਈ ਉਹਨਾਂ ਵੱਲੋਂ ਤਿਆਰੀ ਕੀਤੀ ਗਈ ਹੈ, ਪਰ ਅੱਜ ਤੱਕ ਉਨ੍ਹਾਂ ਕਿਸੇ ਵੀ ਕਿਸਮ ਦੀ ਖਾਣਾ ਬਣਾਉਣ ਦੀ ਪ੍ਰਫੇਸ਼ਨਲ ਸਿਖਲਾਈ ਹਾਸਲ ਨਹੀਂ ਕੀਤੀ ਹੈ ਘਰ ਦੀ ਰਸੋਈ ਵਿਚੋਂ ਹੀ ਉਸਨੇ ਖਾਣਾ ਬਣਾਉਣਾ ਸਿੱਖਿਆ ਹੈ ਅਤੇ ਬੱਚਿਆਂ ਦੀ ਮੰਗ ਤੇ ਵੱਖ ਵੱਖ ਦੇਸ਼ਾਂ ਦੇ ਵਿਅੰਜਨ ਸਿੱਖੇ ਹਨ ਜਿਸ ਕਰਕੇ ਉਹ ਹੁਣ ਇਸ ਮੁਕਾਮ ਤੱਕ ਪਹੁੰਚ ਪਾਈ ਹੈ।