ਲੁਧਿਆਣਾ: ਲੁਧਿਆਣਾ ਦੇ ਵਿਕਾਸ ਠਾਕੁਰ ਨੂੰ ਖੇਡਾਂ ਵਿੱਚ ਦੂਜਾ ਸਭ ਤੋਂ ਵੱਡਾ ਪੁਰਸਕਾਰ ਅਰਜੁਨ ਐਵਾਰਡ ਮਿਲਣ ਜਾ ਰਿਹਾ (Vikas Thakur will be awarded with Arjuna Award) ਹੈ। 30 ਨਵੰਬਰ ਨੂੰ ਉਸ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਅਰਜੁਨ ਅਵਾਰਡ ਦਿੱਤਾ ਜਾਵੇਗਾ, ਦੇਸ਼ ਭਰ ਦੇ ਵਿਚ 35 ਦੇ ਕਰੀਬ ਖਿਡਾਰੀਆਂ ਨੂੰ ਸ਼ੋਰਟ ਲਿਸਟ ਕੀਤਾ ਗਿਆ ਸੀ, ਜਿਸ ਵਿੱਚੋਂ ਕੁਝ ਨੂੰ ਹੀ ਇਸ ਸਾਲ ਅਰਜਨ ਐਵਾਰਡ ਨਾਲ ਨਿਵਾਜ਼ਿਆ ਜਾਵੇਗਾ। ਜਿਨ੍ਹਾਂ ਵਿਚ ਲੁਧਿਆਣਾ ਦੇ ਵਿਕਾਸ ਠਾਕੁਰ ਦਾ ਨਾਂ ਵੀ ਸ਼ਾਮਿਲ ਹੈ।
9 ਸਾਲ ਦੀ ਉਮਰ ਦੇ ਵਿਚ ਕੀਤੀ ਵੇਟਲਿਫਟਿੰਗ ਦੀ ਸ਼ੁਰੂਆਤ: ਵਿਕਾਸ ਠਾਕੁਰ ਨੇ 9 ਸਾਲ ਦੀ ਉਮਰ ਦੇ ਵਿਚ ਵੇਟਲਿਫਟਿੰਗ ਦੀ ਸ਼ੁਰੂਆਤ ਕੀਤੀ ਸੀ ਅਤੇ ਸਾਲ 2014, 2018 ਅਤੇ 2022 ਦੇ ਵਿੱਚ ਲਗਾਤਾਰ ਤਿੰਨ ਵਾਰ ਮੈਡਲ ਹਾਸਿਲ ਕੀਤੇ ਹਨ। ਜਿਸ ਕਰਕੇ ਵਿਕਾਸ ਨੂੰ ਹੁਣ ਅਰਜੁਨ ਐਵਾਰਡ ਨਾਲ ਨਵਾਜ਼ਿਆ ਜਾ ਰਿਹਾ ਹੈ। 2014 ਚ ਉਸ ਨੇ ਕਾਮਨਵੈਲਥ ਖੇਡਾਂ ਚ ਚਾਂਦੀ ਦਾ ਤਗਮਾ, 2018 ਚ ਕਾਂਸੀ ਦਾ ਤਗਮਾ ਅਤੇ 2022 ਚ ਉਸ ਨੇ ਚਾਂਦੀ ਦਾ ਤਗਮਾ ਮੁੜ ਦੇਸ਼ ਦੀ ਝੋਲੀ ਪਾਕੇ ਦੇਸ਼ ਦਾ ਮਾਣ ਵਧਾਇਆ ਹੈ। ਵਿਕਾਸ ਠਾਕੁਰ ਦਾ 2 ਦਸੰਬਰ ਨੂੰ ਵਿਆਹ ਵੀ ਹੋਣ ਜਾ ਰਿਹਾ ਹੈ। ਜਿਸ ਕਰਕੇ ਉਸ ਦੇ ਪਰਿਵਾਰ ਦੇ ਵਿੱਚ ਦੋਹਰੀ ਖੁਸ਼ੀ ਹੈ ਉਸ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਅਤੇ ਸਕੇ ਸਬੰਧੀ ਕਾਫੀ ਖੁਸ਼ ਹਨ।
ਵੇਟ ਲਿਫਟਿੰਗ ਦੇ ਖੇਤਰ ਦੇ ਵਿੱਚ ਵਿਕਾਸ ਠਾਕੁਰ ਨੇ ਖੇਡਿਆ ਲੰਮਾ ਸਮਾਂ: ਵੇਟ ਲਿਫਟਿੰਗ ਦੇ ਖੇਤਰ ਦੇ ਵਿੱਚ ਵਿਕਾਸ ਠਾਕੁਰ ਨੇ ਲੰਮਾ ਸਮਾਂ ਖੇਡਿਆ ਹੈ ਲਗਭਗ 11 ਸਾਲ ਤੋਂ ਉਹ ਭਾਰਤੀ ਟੀਮ ਲਈ ਖੇਡ ਰਹੇ ਹਨ। ਉਹ ਹਿਮਾਚਲ ਦੇ ਹਮੀਰਪੁਰ ਦੇ ਜਮਪਲ ਹਨ ਪਰ ਉਹਨਾਂ ਦਾ ਪਰਿਵਾਰ ਕਾਫ਼ੀ ਸਮਾਂ ਪਹਿਲਾਂ ਹੀ ਲੁਧਿਆਣਾ ਆ ਗਿਆ ਸੀ। ਵਿਕਾਸ ਠਾਕੁਰ ਕੇਂਦਰੀ ਮਹਿਕਮੇ ਤੋਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ। ਉਹਨਾਂ ਦੇ ਮਾਤਾ-ਪਿਤਾ ਉਨ੍ਹਾਂ ਦੇ ਚਾਨਣ ਮੁਨਾਰਾ ਰਹੇ ਹਨ। ਵਿਕਾਸ ਨੇ ਕਿਹਾ ਕਿ ਅੱਜ ਉਹ ਜੋ ਕੁਝ ਵੀ ਹਨ ਆਪਣੇ ਪਰਿਵਾਰ ਕਰਕੇ ਹੀ ਹਨ। ਵਿਕਾਸ ਨੇ ਕਿਹਾ ਕਿ 3 ਕੋਮਨ ਵੈਲਥ ਖੇਡਾਂ ਵਿਚ ਮੈਡਲ ਹਾਸਿਲ ਕਰ ਚੁੱਕੇ ਹਨ ਪਰ ਹਾਲੇ ਵੀ ਉਹ ਫ਼ਿਟ ਨੇ ਉਹ ਹਾਲੇ 3-4 ਸਾਲ ਹੋਰ ਭਾਰਤ ਲਈ ਖੇਡਣਗੇ, ਉਨ੍ਹਾਂ ਦੀ ਉਮਰ ਫਿਲਹਾਲ 28 ਸਾਲ ਦੀ ਹੈ।
![Ludhiana Vikas Thakur to receive Arjuna Award, first Indian athlete to win three consecutive Commonwealth medals](https://etvbharatimages.akamaized.net/etvbharat/prod-images/pb-ldh-02-arjun-award-to-vikas-pkg-7205443_19112022130358_1911f_1668843238_414.jpg)
ਵਿਕਾਸ ਠਾਕੁਰ ਦੇ ਘਰ ਆ ਰਹੀ ਹੈ ਦੁਹਰੀ ਖੁਸ਼ੀ: ਵਿਕਾਸ ਠਾਕੁਰ ਦੇ ਘਰ ਦੁਹਰੀ ਖੁਸ਼ੀ ਆ ਰਹੀ ਹੈ, ਜਿਸ ਕਰਕੇ ਪਰਿਵਾਰ ਵੱਲੋਂ ਵਿਕਾਸ ਦੇ ਵਿਆਹ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ 30 ਨਵੰਬਰ ਨੂੰ ਵਿਕਾਸ ਠਾਕੁਰ ਨੂੰ ਅਰਜੁਨ ਐਵਾਰਡ ਮਿਲਿਆ ਹੈ। ਉੱਥੇ ਹੀ 2 ਦਸੰਬਰ ਨੂੰ ਉਸ ਦਾ ਵਿਆਹ ਹੋਣਾ ਜਿਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਉਨ੍ਹਂ ਨੇ ਤੇ ਉਨ੍ਹਾਂ ਦੇ ਪਿਤਾ ਨੇ ਕਿਹਾ ਕੇ ਇਹ ਉਸ ਦੀ ਜ਼ਿੰਦਗੀ ਦਾ ਦੂਜਾ ਪੜਾਅ ਹੈ, ਵਿਕਾਸ ਨੇ ਕਿਹਾ ਹੈ ਕਿ ਹੋਣ ਤੱਕ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਹਿਲਾਂ ਇਕੋ ਹੀ ਔਰਤ ਹੈ, ਜੋ ਉਨ੍ਹਾਂ ਦੀ ਮਾ ਹੈ ਅਤੇ ਹੁਣ ਉਸਦਾ ਵਿਆਹ ਪੱਕਾ ਹੁੰਦੇ ਹੀ ਉਨ੍ਹਾ ਨੂੰ ਅਰਜੁਨ ਐਵਾਰਡ ਮਿਲਣ ਜਾ ਰਿਹਾ ਹੈ। ਉਨ੍ਹਾਂ ਦੀ ਹੋਣ ਵਾਲੀ ਪਤਨੀ ਵੀ ਉਨ੍ਹਾਂ ਸੀ ਮਾਂ ਵਾਂਗੂੰ ਉਨ੍ਹਾ ਲਈ ਕਿਸਮਤ ਲੈ ਕੇ ਆਈ ਹੈ। ਉਸ ਦੇ ਪਰਿਵਾਰ ਵਲੋਂ ਵਿਆਹ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਹਨ।
![Ludhiana Vikas Thakur to receive Arjuna Award, first Indian athlete to win three consecutive Commonwealth medals](https://etvbharatimages.akamaized.net/etvbharat/prod-images/pb-ldh-02-arjun-award-to-vikas-pkg-7205443_19112022130358_1911f_1668843238_308.jpg)
ਪੰਜਾਬ ਸਰਕਾਰ ਨੂੰ ਅਪੀਲ: ਵਿਕਾਸ ਠਾਕੁਰ ਨੇ ਕਿਹਾ ਹੈ ਕਿ ਉਸ ਨੂੰ ਪਿਛਲੇ 11 ਸਾਲ ਤੋਂ ਪਰਿਵਾਰ ਤੋਂ ਦੂਰ ਰਹਿਣਾ ਪਿਆ ਹੈ ਉਨ੍ਹਾਂ ਕਿਹਾ ਕੇ ਉਸ ਦੀ ਨੌਕਰੀ ਵੀ ਬਾਹਰ ਹੈ ਪੰਜਾਬ ਦੇ ਖਿਡਾਰੀ ਆਪਣੇ ਸੂਬੇ ਚ ਨੌਕਰੀ ਕਰਨ ਦੇ ਚਾਹਵਾਨ ਨੇ, ਪਰ ਸੂਬੇ ਚ ਨੌਕਰੀਆਂ ਲਈ ਕੋਈ ਤਜਵੀਜ਼ ਨਹੀਂ ਹੈ ਜਿਸ ਕਰਕੇ ਪਹਿਲਾਂ ਪ੍ਰੇਕਟਿਸ ਲਈ ਫਿਰ ਉਨ੍ਹਾਂ ਨੂੰ ਆਪਣੇ ਜ਼ਿਲ੍ਹੇ ਤੋਂ ਬਾਹਰ ਜਾਣਾ ਪੈਂਦਾ ਹੈ ਅਤੇ ਨੌਕਰੀ ਲਈ ਸੂਬੇ ਤੋਂ ਬਾਹਰ ਉਨ੍ਹਾਂ ਕਿਹਾ ਕੇ ਖੇਡ ਨੀਤੀ ਚ ਤਬਦੀਲੀ ਆਈ ਹੈ, ਹੁਣ ਸਰਕਾਰ ਇਸ ਖੇਤਰ ਚ ਕੰਮ ਕਰ ਰਹੀ ਹੈ। ਉਨ੍ਹਾ ਕਿਹਾ ਕਿ ਸਾਨੂੰ ਆਸ ਹੈ ਕਿ ਸਰਕਾਰ ਨਵੇਂ ਖਿਡਾਰੀਆਂ ਨੂੰ ਮੌਕੇ ਦੇਵੇ ਤਾਂਜੋ ਓਹ ਆਪਣੇ ਸੂਬੇ ਦਾ ਨਾਂਅ ਰੌਸ਼ਨ ਕਰਨ।
![Ludhiana Vikas Thakur to receive Arjuna Award, first Indian athlete to win three consecutive Commonwealth medals](https://etvbharatimages.akamaized.net/etvbharat/prod-images/pb-ldh-02-arjun-award-to-vikas-pkg-7205443_19112022130358_1911f_1668843238_947.jpg)
ਇਹ ਵੀ ਪੜ੍ਹੋ: ਕਿਸਾਨਾਂ ਨੇ ਜ਼ਮੀਨ ਅਕਵਾਇਰ ਕਰਨ ਪਹੁੰਚੇ ਅਧਿਕਾਰੀਆਂ ਦਾ ਕੀਤਾ ਘਿਰਾਓ