ਲੁਧਿਆਣਾ: ਬੇਅੰਤ ਪੁਰਾ ਚੰਡੀਗੜ੍ਹ ਰੋਡ 'ਤੇ ਸਥਿਤ ਅਜੇ ਟੈਕਸਟਾਈਲ ਕੱਪੜਾ ਫੈਕਟਰੀ 'ਚ ਸਵੇਰੇ 9:00 ਵਜੇ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਲੱਗਣ ਨਾਲ ਫੈਕਟਰੀ ਦੇ ਵਰਕਰਾਂ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਕੱਪੜਾ ਫੈਕਟਰੀ ਦੀ ਦੋ ਮੰਜ਼ਿਲਾ ਇਮਾਰਤ ਦੇ ਸਟੋਰ 'ਚ ਅੱਗ ਲੱਗੀ। ਫੈਕਟਰੀ 'ਚ ਅੱਗ ਲੱਗਣ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਫੈਕਟਰੀ ਦੇ ਮਾਲਕ ਰਾਜਿੰਦਰ ਪਾਲ ਨੇ ਦੱਸਿਆ ਕਿ ਸੋਮਵਾਰ ਨੂੰ ਸਵੇਰੇ 9:00 ਵਜੇ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ। ਇਹ ਅੱਗ ਸ਼ੌਰਟ ਸਰਕਟ ਨਾਲ ਲੱਗੀ ਹੈ। ਉਨ੍ਹਾਂ ਕਿਹਾ ਕਿ ਕੱਪੜਾ ਫੈਕਟਰੀ 'ਚ ਸ਼ਾਲਾਂ ਨੂੰ ਬਣਾਇਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਫੈਕਟਰੀ 'ਚ ਅੱਗ ਲਗੀ ਸੀ ਉਦੋਂ ਵਰਕਰ ਫੈਕਟਰੀ 'ਚ ਮਜੌੂਦ ਸਨ ਪਰ ਇਸ ਅੱਗ ਹਾਦਸੇ 'ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਫੈਕਟਰੀ ਦੀ ਅੱਗ ਨੂੰ ਫੈਕਟਰੀ 'ਚ ਲਗੇ ਯੰਤਰਾਂ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਦੋਂ ਤੱਕ ਅੱਗ ਨੇ ਭਿਆਨਕ ਰੂਪ ਲੈ ਲਿਆ। ਇਸ ਮਗਰੋਂ ਉਨ੍ਹਾਂ ਨੇ ਅੱਗ ਬੁਝਾਓ ਅਮਲੇ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ 1 ਘੰਟੇ 'ਚ ਪਹੁੰਚ ਕੇ ਅੱਗ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ:ਆਮ ਖ਼ਾਸ ਬਾਗ 'ਚ ਲੱਗਣ ਵਾਲੇ ਕਰਾਫ਼ਟ ਮੇਲੇ ਨੂੰ ਕੀਤਾ ਜਾਵੇ ਰੱਦ: ਦੀਦਾਰ ਭੱਟੀ
ਅੱਗ ਬੁਝਾਓ ਅਮਲੇ ਦੇ ਅਫ਼ਸਰ ਨੇ ਕਿਹਾ ਕਿ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਫੈਕਟਰੀ ਦੇ ਅੰਦਰ ਜਾਣ ਦਾ ਰਸਤਾ ਹੀ ਨਹੀਂ ਸੀ ਮਿਲਿਆ। ਉਨ੍ਹਾਂ ਨੇ ਕਿਸੇ ਤਰ੍ਹਾਂ ਫੈਕਟਰੀ ਦੇ ਅੰਦਰ ਵੜ ਕੇ ਅੱਗ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਅੱਗ ਨੂੰ ਕਾਬੂ ਕਰਨ ਲਈ 3 ਗੱਡੀਆਂ ਆਇਆ ਸਨ।