ਲੁਧਿਆਣਾ: 2 ਲੱਖ ਦੇ ਇਨਾਮੀ ਭਗੌੜੇ ਨੂੰ ਲੁਧਿਆਣਾ ਪੁਲਿਸ ਨੇ ਯੂ.ਪੀ. ਦੇ ਕਲਿਆਣਪੁਰ ਦੇ ਜਨਪੱਥ ਤੋਂ ਕਾਬੂ ਕਰ ਲਿਆ ਹੈੈ। ਮੁਲਜ਼ਮ ਸੋਨੂੰ ਵੱਲੋਂ 21 ਦਿਨ ਦਿਨ ਪਹਿਲਾਂ ਚਾਰ ਸਾਲ ਦੀ ਬੱਚੀ ਨਾਲ ਰੇਪ ਕਰਕੇ ੳੇੁਸ ਦਾ ਕਤਲ ਕੀਤਾ ਗਿਆ ਸੀ। ਹੁਣ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡੇ ਖੁਲਾਸੇ ਹੋਏ ਹਨ। ਇਸ ਮਾਮਲੇ 'ਚ ਪ੍ਰੈਸ ਕਾਨਫਰੰਸ ਕਰਦੇ ਹੋਏ ਪੁਲਿਸ ਵੱਲੋਂ ਵੱਡਾ ਖੁਲਾਸਾ ਕਰਦੇ ਆਖਿਆ ਗਿਆ ਕਿ ਮੁਲਜ਼ਮ ਨੇ ਪਹਿਲਾਂ ਬੱਚੀ ਦਾ ਕਤਲ ਕੀਤਾ ਅਤੇ ਫਿਰ ਉਸ ਨਾਲ ਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਮੁਲਜ਼ਮ ਦੀ ਲਗਾਤਾਰ ਭਾਲ ਜਾਰੀ ਸੀ ਅਤੇ ਅੱਜ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਦੇ ਹੋਏ ਉਸ ਦਾ 3 ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ।
ਫੋਨ ਦਾ ਇਸਤੇਮਾਲ ਨਹੀਂ ਕੀਤਾ: ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਲਜ਼ਮ ਫੋਨ ਦੀ ਵਰਤੋਂ ਨਹੀਂ ਕਰਦਾ ਸੀ ਅਤੇ ਉਸ ਨੇ ਪੁਲਿਸ ਤੋਂ ਬਚਣ ਲਈ ਕਾਫ਼ੀ ਹੱਥਕੰਢੇ ਵੀ ਅਪਣਾਏ ਪਰ ਆਖਰ ਕਾਰ ਮੁਲਜ਼ਮ ਦੀ ਪੇੜ ਨੱਪ ਦੇ ਹੋਏ ਪੁਲਿਸ ਨੇ ਉਸ ਨੂੰ ਯੂਪੀ 'ਚ ਉਸ ਦੇ ਰਿਸ਼ਤੇਦਾਰ ਘਰੋਂ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ।
ਬੀਤੇ ਦਿਨੀਂ ਮੁਲਜ਼ਮ ਦੇ ਨਹੀਂ ਹੋਇਆ ਸੀ ਗ੍ਰਿਫ਼ਤਾਰ: ਕਾਬਲੇਜ਼ਿਕਰ ਹੈ ਕਿ ਬੀਤੇ ਦਿਨੀਂ ਕੁਝ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰ ਚੱਲ ਰਹੀ ਸੀ ਕਿ ਮੁਲਜ਼ਮ ਸੋਨੂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਡਾਬਾ ਪੁਲਿਸ ਇੰਚਾਰਜ ਨੇ ਇਸ ਤੋਂ ਸਾਫ ਕਰ ਦਿੱਤਾ ਸੀ ਅਤੇ ਆਖਿਆ ਸੀ ਕਿ ਫਿਲਹਾਲ ਮੁਲਜ਼ਮ ਗ੍ਰਿਫਤਾਰ ਨਹੀਂ ਹੋਇਆ ।ਉਹਨਾਂ ਇਹ ਵੀ ਦੱਸਿਆ ਸੀ ਕਿ ਐਸਐਚਓ ਸਣੇ ਪੁਲਿਸ ਪਾਰਟੀ ਲਗਾਤਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਟੀਮ ਲਗਾਤਾਰ ਨੇਪਾਲ ਦੇ ਬਾਰਡਰ 'ਤੇ ਵੀ ਉਸ ਦਾ ਸਰਚ ਪਰੇਸ਼ਨ ਚਲਾ ਰਹੀ ਹੈ ।
ਕੀ ਹੈ ਪੂਰਾ ਮਾਮਲਾ: 29 ਦਸੰਬਰ 2023 ਨੂੰ ਸੋਨੂੰ ਨਾਂ ਦੇ ਮੁਲਜ਼ਮ ਨੇ ਆਪਣੇ ਹੀ ਗੁਆਂਢ ਵਿੱਚ ਰਹਿਣ ਵਾਲੀ ਇੱਕ ਚਾਰ ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਸੀ। ਮੁਲਜ਼ਮ ਵੱਲੋਂ ਉਸ ਦੀ ਲਾਸ਼ ਨੂੰ ਬੈੱਡ 'ਚ ਛੁਪਾ ਦਿੱਤਾ ਸੀ।ਇਸ ਦਾ ਖੁਲਾਸਾ ਵੀ ਪੁਲਿਸ ਜਾਂਚ ਦੌਰਾਨ ਹੋਇਆ ਸੀ।ਪੀੜਤ ਪਰਿਵਾਰ ਵੱਲੋਂ ਇਨਸਾਫ਼ ਲਈਂ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਵੀ ਲਗਾਇਆ ਗਿਆ।ਜਿਸ ਤੋਂ ਬਾਅਦ ਕੱੁਝ ਸਮਾਜ ਸੇਵੀ ਸੰਸਥਾਵਾਂ ਨੇ ਮਿਲ ਕੇ ਮੁਲਜ਼ਮ ਦੇ ਖਿਲਾਫ ਪੁਲਿਸ ਨੂੰ ਦੋ ਲੱਖ ਰੁਪਏ ਦਾ ਇਨਾਮ ਰੱਖਣ ਦੀ ਗੱਲ ਕੀਤੀ ਸੀ।ਜਿਸ ਤੋਂ ਬਾਅਦ ਪੁਲਿਸ ਨੇ ਸ਼ਹਿਰ ਭਰ 'ਚ ਮੁਲਜ਼ਮ ਦੇ ਪੋਸਟਰ ਛਪਵਾ ਕੇ 2 ਲੱਖ ਰੁਪਏ ਦਾ ਇਨਾਮ ਦੇਣ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਣ ਦੀ ਗੱਲ ਕਹੀ ਸੀ।