ਲੁਧਿਆਣਾ : ਲੁਧਿਆਣਾ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਂਦੇ ਮਿੱਲਰ ਗੰਜ ਦੇ ਰਹਿਣ ਵਾਲਾ ਬੱਚਾ ਨਵਾਜ਼ੂ ਬੀਤੀ ਸ਼ਾਮ ਲਾਪਤਾ ਹੋ ਗਿਆ ਸੀ ਜਿਸ ਨੂੰ ਕਰੜੀ ਮੁਸ਼ੱਕਤ ਤੋਂ ਬਾਅਦ ਆਖਰਕਾਰ ਲੁਧਿਆਣਾ ਪੁਲਿਸ ਨੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ, ਆਪਣੇ ਮਾਪਿਆਂ ਨੂੰ ਵੇਖ ਕੇ ਬੇਹੱਦ ਖੁਸ਼ ਹੋ ਗਿਆ ਅਤੇ ਭੱਜ ਕੇ ਮਾਪਿਆਂ ਨੂੰ ਗਲੇ ਲਗਾ ਲਿਆ। ਇਸ ਦੌਰਾਨ ਮਾਪਿਆਂ ਨੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਬੱਚੇ ਦੀ ਸੁਰੱਖਿਆ ਦਾ ਧਿਆਨ ਦੇਣ ਦਾ ਭਰੋਸਾ ਵੀ ਦਿੱਤਾ।
ਬੱਚਾ ਬੋਲਣ 'ਚ ਅਸਮਰਥ ਹੈ: ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਗੁਮਸ਼ੁਦਾ ਹੋਏ ਬੱਚੇ ਨੂੰ ਪੁਲਿਸ ਨੇ ਰੇਖੀ ਸਿਨੇਮਾ ਨੇੜੇ ਤੋਂ ਬਰਾਮਦ ਕੀਤਾ, ਫਿਰ ਉਸ ਨੂੰ ਥਾਣੇ ਲੈ ਆਏ ਅਤੇ ਪੁੱਛ ਪੜਤਾਲ ਕਰ ਕੇ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੀ ਇੰਚਾਰਜ ਨੇ ਦੱਸਿਆ ਕੇ ਬੱਚਾ ਬਰਾਮਦ ਹੋਣ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਸੀ ਕੇ ਬੱਚਾ ਕਿਸ ਦਾ ਹੈ ਇਸ ਦਾ ਪਤਾ ਕੀ ਹੈ ,ਕਿਉਂਕਿ ਬੱਚਾ ਬੋਲਣ 'ਚ ਅਸਮਰਥ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਲੁਧਿਆਣਾ ਨਾਲ ਸਬੰਧਤ ਕਈ ਥਾਵਾਂ ਵੀ ਵਿਖਾਈਆਂ ਪਰ ਉਨ੍ਹਾਂ ਨੂੰ ਵੀ ਬੱਚਾ ਨਹੀਂ ਪਹਿਚਾਣ ਸਕਿਆ। ਜਿਸ ਤੋਂ ਬਾਅਦ ਬਾਲ ਸੁਰੱਖਿਆ ਵਿਭਾਗ ਦੇ ਨਾਲ ਸੰਪਰਕ ਕਰਕੇ ਪੁਲਿਸ ਨੇ ਕੜੀ ਮਿਹਨਤ ਦੇ ਨਾਲ ਬੱਚੇ ਦੇ ਮਾਤਾ-ਪਿਤਾ ਨੂੰ ਲੱਭਿਆ। ਉਸ ਨੂੰ ਰਾਹਤ ਲਈ ਬੱਚਿਆਂ ਦੇ ਆਸ਼ਰਮ ਦੇ ਵਿੱਚ ਰੱਖਿਆ ਅਤੇ ਅੱਜ ਉਸਨੂੰ ਆਪਣੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
- Odisha bus accident: ਭਿਆਨਕ ਹਾਦਸੇ ਵਿੱਚ 10 ਦੀ ਮੌਤ ਕਈ ਜ਼ਖ਼ਮੀ
- ਅਮਰੀਕਾ ਨਾਲ ਜੈੱਟ ਇੰਜਣ ਅਤੇ ਡਰੋਨ ਸੌਦਾ, ਮਿਸਰ ਵਿੱਚ ਸਰਵਉੱਚ ਸਨਮਾਨ, ਪੀਐਮ ਮੋਦੀ ਦੀ ਵਿਦੇਸ਼ ਯਾਤਰਾ ਕਈ ਮਾਇਨਿਆਂ 'ਚ ਰਹੀ ਖ਼ਾਸ
- Russian Air Strikes: ਸੀਰੀਆ ਦੇ ਇਦਲਿਬ 'ਚ ਰੂਸੀ ਹਵਾਈ ਹਮਲਿਆਂ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ
ਤਸਕਰੀ ਕਰਨ ਵਾਲਿਆਂ ਦਾ ਸ਼ਿਕਾਰ ਹੁੰਦੇ: ਆਪਣੇ ਬੱਚੇ ਨੂੰ ਵਾਪਿਸ ਮਿਲ ਕੇ ਮਾਪੇ ਵੀ ਖੁਸ਼ ਹੋਏ ਨੇ ਅਤੇ ਅੱਗੇ ਤੋਂ ਉਸ ਦਾ ਧਿਆਨ ਰੱਖਣ ਲਈ ਕਿਹਾ ਹੈ। ਪੁਲਿਸ ਨੇ ਵੀ ਮਾਪਿਆਂ ਨੂੰ ਬੱਚੇ ਦਾ ਧਿਆਨ ਰੱਖਣ ਲਈ ਕਿਹਾ ਹੈ ਕਿਉਂਕਿ ਬੱਚਾ ਬੋਲਨ ਅਸਮਰੱਥ ਹੈ ਅਜਿਹੇ ਬੱਚੇ ਜਦੋਂ ਲਾਪਤਾ ਹੋ ਜਾਂਦੇ ਹਨ ਤਾਂ ਅਕਸਰ ਹੀ ਬੱਚਿਆਂ ਦੀ ਤਸਕਰੀ ਕਰਨ ਵਾਲਿਆਂ ਦਾ ਸ਼ਿਕਾਰ ਹੁੰਦੇ ਨੇ ਇਸ ਕਰਕੇ ਇਹਨਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਥਾਣਾ ਇੰਚਾਰਜ ਨੇ ਦੱਸਿਆ ਕਿ ਅਜਿਹੇ ਬੱਚੇ ਅਕਸਰ ਹੀ ਮੁਲਜ਼ਮਾਂ ਦੇ ਟਾਰਗੇਟ 'ਤੇ ਰਹਿੰਦੇ ਹਨ, ਪਹਿਲਾਂ ਵੀ ਇਹ ਬੱਚਾ ਲਾਪਤਾ ਹੋ ਚੁੱਕਾ ਹੈ। ਪਰ ਹੁਣ ਅਸੀਂ ਇਸ ਨੂੰ ਲੱਭ ਕੇ ਦਿੱਤਾ ਹੈ। ਉੱਥੇ ਹੀ ਮਾਤਾ ਪਿਤਾ ਨੂੰ ਕਿਹਾ ਹੈ ਕਿ ਇਸ ਦੀ ਕੋਈ ਨਾ ਕੋਈ ਸ਼ਨਾਖਤ ਜਰੂਰ ਇਸ ਦੇ ਕੋਲ ਰੱਖੀ ਜਾਵੇ। ਬੱਚੇ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਕਾਫੀ ਪਰੇਸ਼ਾਨ ਸਨ ਉਹ ਰਾਤ ਦੇ ਡਰੇ ਹੋਏ ਸਨ। ਪਰ ਜਦੋਂ ਅੱਜ ਸਵੇਰੇ ਮੈਡਮ ਦਾ ਫੋਨ ਆਇਆ ਤਾਂ ਉਹ ਖੁਸ਼ ਹੋ ਗਏ ਅਤੇ ਬੱਚੇ ਨੂੰ ਲੈਣ ਲਈ ਤੁਰੰਤ ਪੁਲਿਸ ਸਟੇਸ਼ਨ ਪਹੁੰਚ ਗਏ। ਬੱਚਿਆ ਦੇ ਮਾਪਿਆ ਨੇ ਦੱਸਿਆ ਕਿ ਅਸੀਂ ਉਨ੍ਹਾਂ ਦਾ ਹੁਣ ਧਿਆਨ ਰੱਖਾਂਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ ਅਤੇ ਨਵਾਜ਼ੁ ਵਿਚਕਾਰਲਾ ਬੱਚਾ ਹੈ।