ਲੁਧਿਆਣਾ: ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੀ ਕਿੰਨੀ ਕੁ ਚਾਹਵਾਨ ਹੈ ਇਸ ਬਾਰੇ ਅੰਦਾਜ਼ਾ ਪਾਸਪੋਰਟ ਦਫਤਰ (Passport office) ਅਤੇ ਇਮੀਗ੍ਰੇਸ਼ਨ ਦਫਤਰਾਂ ਦੇ ਬਾਹਰ ਲੱਗੀਆਂ ਨੌਜਵਾਨ ਲੜਕੇ ਲੜਕੀ ਦੀਆਂ ਕਤਾਰਾ ਤੋਂ ਹੀ ਹੋ ਜਾਂਦਾ ਹੈ, ਜਿਸ ਦਾ ਨਾਜਾਇਜ਼ ਫ਼ਾਇਦਾ ਵੀ ਏਜੰਟ ਚੁੱਕਦੇ ਨੇ ਅਤੇ ਕਈ ਵਾਰ ਨੌਜਵਾਨ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਕੇ ਨਾ ਸਿਰਫ ਆਪਣਾ ਭਵਿੱਖ ਖ਼ਰਾਬ ਕਰ ਲੈਂਦੇ ਹਨ। ਸਭ ਆਪਣੀ ਜ਼ਮੀਨ ਜਾਇਦਾਦ ਅਤੇ ਪਰਿਵਾਰ ਵੱਲੋਂ ਇਕੱਤਰ ਕੀਤੀ ਜਮ੍ਹਾਂ ਪੂੰਜੀ ਵੀ ਗਵਾ ਬਹਿੰਦੇ ਹਨ।
ਇਹ ਵੀ ਪੜੋ: ਬੇਅਦਬੀ ਮਾਮਲੇ ’ਚ ਕੀਤੀਆਂ ਨਿਯੁਕਤੀਆਂ ’ਤੇ ਨਵਜੋਤ ਸਿੱਧੂ ਨੇ ਚੁੱਕੇ ਸਵਾਲ, ਕਿਹਾ...
ਐੱਨਸੀਆਰਬੀ (NCRB) ਦੀ ਜਨਤਕ ਕੀਤੀ ਗਈ ਰਿਪੋਰਟ ਤੋਂ ਵੱਡੇ ਖੁਲਾਸੇ ਹੋਏ ਹਨ ਕਿ 74 ਫ਼ੀਸਦੀ ਪੰਜਾਬ ਵਿੱਚ ਹੋਣ ਵਾਲੇ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਲੁਧਿਆਣਾ ਤੋਂ ਹੀ ਸਬੰਧਤ ਹਨ। ਐੱਨਸੀਆਰਬੀ (NCRB) ਦੇ ਮੁਤਾਬਕ 2020 ਵਿਚ ਕੁੱਲ 108 ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 94 ਫ਼ੀਸਦੀ ਮਾਮਲੇ ਪੰਜਾਬ ਨਾਲ ਸਬੰਧਤ ਹਨ ਅਤੇ ਇਨ੍ਹਾਂ ਵਿਚੋਂ 74 ਪੰਜ ਫ਼ੀਸਦੀ ਮਾਮਲੇ ਇਕੱਲੇ ਲੁਧਿਆਣਾ ਤੋਂ ਹਨ।
ਲੁਧਿਆਣਾ ਦੇ ਮਾਮਲੇ...
ਸਾਲ | ਮਾਮਲੇ |
2016 | 43 |
2017 | 51 |
2018 | 52 |
2019 | 117 |
2020 | 108 |
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਨਸੀਆਰਬੀ (NCRB) ਰਿਪੋਰਟ ਲੁਧਿਆਣਾ ਦੇ ਕਮਿਸ਼ਨਰ ਸਚਿਨ ਗੁਪਤਾ ਨੇ ਕਿਹਾ ਕਿ ਲੁਧਿਆਣਾ ਪੁਲਿਸ ਜ਼ੀਰੋ ਟੌਲਰੈਂਸ ਏਜੰਡੇ ਦੇ ਨਾਲ ਕੰਮ ਕਰਦੀ ਹੈ ਅਤੇ ਲੁਧਿਆਣਾ ਵਿੱਚ ਬਹੁਤ ਸਾਰੇ ਇਮੀਗ੍ਰੇਸ਼ਨ ਹਨ ਜਿਨ੍ਹਾਂ ਤੇ ਬੀਤੇ ਦਿਨੀਂ ਲੁਧਿਆਣਾ ਪੁਲਿਸ ਵੱਲੋਂ ਸ਼ਿਕੰਜਾ ਕੱਸਿਆ ਗਿਆ ਸੀ ਅਤੇ ਜੋ ਅੰਦਰ ਰਜਿਸਟਰ ਇਮੀਗ੍ਰੇਸ਼ਨ ਦਫ਼ਤਰ ਨੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਈ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਇਮੀਗ੍ਰੇਸ਼ਨ ਵਿਭਾਗ ਨਾਲ ਕੰਸਲਟ ਕਰਨ ਤੋਂ ਪਹਿਲਾਂ ਉਸ ਦਾ ਰਜਿਸਟ੍ਰੇਸ਼ਨ ਨੰਬਰ ਉਸ ਦਾ ਬੈਕਗ੍ਰਾਉਂਡ ਜ਼ਰੂਰ ਪਤਾ ਕਰਨ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਪੂਰੀ ਸਖ਼ਤੀ ਨਾਲ ਕੰਮ ਕਰ ਰਹੀ ਹੈ, ਪਰ ਇਸ ਵਿਚ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ ਉਹ ਇਨ੍ਹਾਂ ਏਜੰਟਾਂ ਤੋਂ ਸਤਰਕ ਰਹਿਣ ਅਤੇ ਪੂਰੀ ਪੜਤਾਲ ਤੋਂ ਬਾਅਦ ਵੀ ਆਪਣੀ ਫਾਈਲ ਲਗਵਾਉਣ।
ਇਹ ਵੀ ਪੜੋ: ਲੁਧਿਆਣਾ ਬੱਸ ਸਟੈਂਡ ਪਹੁੰਚੇ ਰਾਜਾ ਵੜਿੰਗ, ਖੁਦ ਕੀਤੀ ਸਫ਼ਾਈ, ਕਿਹਾ...
ਉਧਰ ਦੂਜੇ ਪਾਸੇ ਅਬ ਨਹੀਂ ਸੰਸਥਾ ਦੀ ਮੁੱਖ ਸੰਚਾਲਕ ਸਤਿੰਦਰ ਸੱਤੀ ਨੇ ਕਿਹਾ ਕਿ ਉਹ ਲੰਮੇਂ ਸਮੇਂ ਤੋਂ ਉਨ੍ਹਾਂ ਕੇਸਾਂ ਤੇ ਕੰਮ ਕਰ ਰਹੇ ਨੇ ਜਿਨਾਂ ‘ਚ ਲਾੜੇ ਜਾਂ ਲੜੀਆਂ ਵਿਦੇਸ਼ਾਂ ‘ਚ ਜਾ ਕੇ ਧੋਖਾ ਧੜੀ ਕਰਦੇ ਨੇ, ਪਰ ਉਨ੍ਹਾਂ ਕੋਲ ਅਜਿਹੇ ਲੜਕੇ ਲੜਕੀਆਂ ਦੀ ਭਰਮਾਰ ਹੈ ਜੋ ਫਰਜ਼ੀ ਏਜੰਟਾਂ ਦੇ ਚੰਗੁਲ ’ਚ ਆ ਕੇ ਨਾ ਸਿਰਫ ਆਪਣਾ ਭਵਿੱਖ ਖ਼ਰਾਬ ਕਰ ਲੈਂਦੇ ਨੇ ਸਗੋਂ ਆਪਣੇ ਪਰਿਵਾਰ ਦੀ ਜਮਾਂ ਪੂੰਜੀ ਵੀ ਉਜਾੜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਕਾਨੂੰਨ ਦੀ ਸਖ਼ਤੀ ਜਰੂਰੀ ਹੈ ਤਾਂ ਜੋ ਬੱਚਿਆਂ ਦਾ ਭਵਿੱਖ ਬਚੇ ਅਤੇ ਲੋਕ ਵੀ ਫਰਜ਼ੀ ਏਜੰਟਾਂ ਤੋਂ ਸਤਰਕ ਰਹਿਣ।