ETV Bharat / state

ਇਹ ਕਿਸਾਨ ਘਰ ਦੀ ਤੀਸਰੀ ਮੰਜ਼ਿਲ 'ਤੇ ਕਰ ਰਿਹਾ ਔਰਗੈਨਿਕ ਖੇਤੀ, ਹੋਰਨਾਂ ਕਿਸਾਨ ਲਈ ਬਣਿਆ ਮਿਸਾਲ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ - FARMING ON THE ROOF OF THE HOUSE

ਅੰਮ੍ਰਿਤਸਰ ਦੇ ਅਜਨਾਲਾ ਸ਼ਹਿਰ ਵਿੱਚ ਸੁਖਦੇਵ ਸਿੰਘ ਆਪਣੇ ਘਰ ਦੀ ਤੀਜੀ ਮੰਜ਼ਿਲ ਦੇ ਛੱਤ ਉੱਤੇ ਔਰਗੈਨਿਕ ਖੇਤੀ ਕਰ ਰਿਹਾ ਹੈ।

ORGANIC FARMING
ਘਰ ਦੀ ਛੱਤ ਦੀ ਤੀਸਰੀ ਮੰਜ਼ਿਲ 'ਤੇ ਕਰ ਰਿਹਾ ਔਰਗੈਨਿਕ ਖੇਤੀ (ETV Bharat (ਅੰਮ੍ਰਿਤਸਰ, ਪੱਤਰਕਾਰ))
author img

By ETV Bharat Punjabi Team

Published : Nov 27, 2024, 5:36 PM IST

Updated : Nov 27, 2024, 7:03 PM IST

ਅਜਨਾਲਾ/ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਲਕਾ ਅਜਨਾਲੇ ਦਾ ਕਿਸਾਨ ਆਪਣੀ ਅਗਾਂਹਵਧੂ ਸੋਚ ਸਦਕਾ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਉਹ ਆਪਣੇ ਘਰ ਦੀ ਤੀਜੀ ਮੰਜ਼ਿਲ ਦੇ ਛੱਤ ਉੱਤੇ ਔਰਗੈਨਿਕ ਖੇਤੀ ਕਰ ਰਿਹਾ ਹੈ। ਉਸ ਵੱਲੋਂ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਆਪਣੇ ਛੱਤ ਵਿੱਚ ਉਗਾਈਆਂ ਜਾ ਰਹੀਆਂ ਹਨ। ਉਸ ਵੱਲੋਂ ਦੇਸੀ ਜੁਗਾੜ ਨਾਲ ਫਲ ਤੇ ਸਬਜ਼ੀ ਦੇ ਬੂਟਿਆਂ ਉਤੇ ਪਾਣੀ ਦਾ ਛਿੜਕਾਓ ਵੀ ਕੀਤਾ ਜਾਂਦਾ ਹੈ। ਜਿਸ ਦੇ ਨਾਲ ਪਾਣੀ ਦਾ ਇਸਤੇਮਾਲ ਵੀ ਘੱਟ ਹੋ ਰਿਹਾ ਹੈ ਅਤੇ ਪਾਣੀ ਦੀ ਬੱਚਤ ਵੀ ਕਰ ਰਿਹਾ ਹੈ। ਕਿਸਾਨ ਆਪਣੇ ਘਰ ਦੀ ਛੱਤ ਦੇ ਵਿੱਚ ਹੀ ਲਸਣ, ਪਿਆਜ਼, ਕਰੇਲੇ, ਗੋਭੀ, ਲੋਕੀ, ਚਿੱਟੇ ਬਤਾਊਂ, ਕਾਲੇ ਬਤਾਊਂ ਸਮੇਤ ਹੋਰ ਕਈ ਪ੍ਰਕਾਰ ਦੀਆ ਸਬਜੀਆਂ ਦੀ ਖੇਤੀ ਕਰ ਰਿਹਾ ਹੈ।

ਘਰ ਦੀ ਛੱਤ ਦੀ ਤੀਸਰੀ ਮੰਜ਼ਿਲ 'ਤੇ ਕਰ ਰਿਹਾ ਔਰਗੈਨਿਕ ਖੇਤੀ (ETV Bharat (ਅੰਮ੍ਰਿਤਸਰ, ਪੱਤਰਕਾਰ))

ਖੇਤੀ ਦੇ ਸ਼ੌਂਕ ਨੂੰ ਰੱਖਿਆ ਬਰਕਰਾਰ

ਕਿਸਾਨ ਸੁਖਦੇਵ ਸਿੰਘ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਖੇਤੀ ਕਰਨ ਦਾ ਸ਼ੌਂਕ ਸੀ। ਇਸ ਕਿਸਾਨ ਕੋਲ ਜ਼ਮੀਨ ਦੇ ਕਈ ਕਿਲੇ ਹਨ ਅਤੇ ਨਾਲ ਹੀ ਉਹ ਇੱਕ ਵੱਡਾ ਵਪਾਰੀ ਵੀ ਹੈ, ਪਰ ਉਨ੍ਹਾਂ ਨੇ ਆਪਣੇ ਖੇਤੀ ਦੇ ਸ਼ੌਂਕ ਨੂੰ ਹਮੇਸ਼ਾ ਬਰਕਰਾਰ ਰੱਖਿਆ ਹੋਇਆ ਹੈ। ਕਿਸਾਨ ਨੇ ਕਿਹਾ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਘਰ ਦੀ ਛੱਤ ਦੇ ਵਿੱਚ ਔਰਗੈਨਿਕ ਖੇਤੀ ਕਰ ਰਿਹਾ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਆਪਣੇ ਘਰ ਦੇ ਛੱਤ ਦੇ ਵਿੱਚ ਕਈ ਪ੍ਰਕਾਰ ਦੇ ਫਲ ਅਤੇ ਸਬਜ਼ੀਆਂ ਬੀਜੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਰੋਜਾਨਾ ਉਹ ਆਪਣੀ ਛੱਤ ਉੱਤੇ ਆ ਕੇ ਦੋ ਤੋਂ ਤਿੰਨ ਘੰਟੇ ਇਨ੍ਹਾਂ ਬੂਟਿਆਂ ਵੱਲ ਧਿਆਨ ਦਿੰਦੇ ਹਨ।

ORGANIC FARMING
ਘਰ ਦੀ ਛੱਤ ਦੀ ਤੀਸਰੀ ਮੰਜ਼ਿਲ 'ਤੇ ਕਰ ਰਿਹਾ ਔਰਗੈਨਿਕ ਖੇਤੀ (ETV Bharat (ਅੰਮ੍ਰਿਤਸਰ, ਪੱਤਰਕਾਰ))

ਕਿਸੇ ਤਰ੍ਹਾਂ ਦਾ ਵੀ ਖਾਦ ਦਾ ਇਸਤੇਮਾਲ ਨਹੀਂ

ਕਿਸਾਨ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਵੀ ਖਾਦ ਦਾ ਇਸਤੇਮਾਲ ਨਹੀਂ ਕਰਦੇ, ਪੂਰੇ ਔਰਗੈਨਿਕ ਤਰੀਕੇ ਨਾਲ ਹੀ ਉਹ ਫਲ ਅਤੇ ਸਬਜ਼ੀਆਂ ਉਗਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੇਸੀ ਜੁਗਾੜ ਦੇ ਨਾਲ ਹੀ ਸਾਰੇ ਬੂਟਿਆਂ ਦੇ ਉੱਪਰ ਪਾਈਪਾਂ ਲਾਈਆਂ ਗਈਆਂ ਹਨ। ਜਿਸ ਦੇ ਨਾਲ ਉਹ ਪਾਣੀ ਦਾ ਛਿੜਕਾਓ ਕਰਦੇ ਹਨ ਅਤੇ ਇਸ ਤਰੀਕੇ ਨਾਲ ਉਹ ਪਾਣੀ ਦੀ ਬੱਚਤ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਘਰ ਦੇ ਵਿੱਚ ਕੇਲੇ ਦੇ ਬੂਟੇ, ਡਰੈਗਨ ਫਰੂਟ ਦੇ ਬੂਟੇ, ਅਮਰੂਦ ਦੇ ਬੂਟੇ ਅਤੇ ਹੋਰ ਕਈ ਫਲਾਂ ਦੇ ਬੂਟੇ ਲਗਾਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਦੋਂ ਵੀ ਆਪਣੇ ਘਰ ਦੀ ਛੱਤ ਵਿੱਚ ਆਉਂਦੇ ਹਨ। ਇਨ੍ਹਾਂ ਬੂਟਿਆਂ ਵੱਲ ਵੇਖ ਕੇ ਉਨ੍ਹਾਂ ਨੂੰ ਕਾਫੀ ਸਕੂਨ ਮਿਲਦਾ ਹੈ। ਉਨ੍ਹਾਂ ਨੇ ਆਮ ਲੋਕਾਂ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਲ ਅਤੇ ਸਬਜ਼ੀਆਂ ਦੇ ਬੂਟੇ ਆਪਣੇ ਘਰ ਦੀ ਛੱਤ ਦੇ ਉੱਤੇ ਜਰੂਰ ਲਗਾਉਣ।

ਕਿਸਾਨ ਝੋਨੇ ਅਤੇ ਕਣਕ ਦੀ ਫਸਲ ਤੋਂ ਛੁਟਕਾਰਾ ਪਾ ਸਕਣ

ਕਿਸਾਨ ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਕੱਲ ਬਾਜ਼ਾਰਾਂ ਦੇ ਵਿੱਚ ਜਿਹੜੇ ਫਲ ਅਤੇ ਸਬਜ਼ੀਆਂ ਮਿਲਦੀਆਂ ਹਨ। ਉਹ ਕੀਟਨਾਸ਼ਕ ਨਾਲ ਭਰੀਆਂ ਹੁੰਦੀਆਂ ਹਨ ਅਤੇ ਉਹ ਸਾਡੇ ਸਿਹਤ ਦੇ ਲਈ ਕਾਫੀ ਹਾਨੀਕਾਰਕ ਹੁੰਦੀਆਂ ਹਨ, ਜਿਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਦੀ ਛੱਤ ਦੇ ਵਿੱਚ ਹੀ ਫਲ ਅਤੇ ਸਬਜ਼ੀਆਂ ਦੇ ਬੂਟੇ ਲਗਾਉਣ ਅਤੇ ਉਸ ਦਾ ਖੁਦ ਇਸਤੇਮਾਲ ਕਰਨ ਤਾਂ ਜੋ ਉਹ ਕੀਟਨਾਸ਼ਕ ਅਤੇ ਸਪਰੇ ਵਾਲੀਆਂ ਸਬਜ਼ੀਆਂ ਤੋਂ ਬਚ ਸਕਣ। ਦੂਜੇ ਪਾਸੇ ਸੁਖਦੇਵ ਸਿੰਘ ਕਿਸਾਨ ਨੇ ਸਰਕਾਰ ਨੂੰ ਵੀ ਕੀਤੀ ਅਪੀਲ ਕੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਹੋਰ ਫਸਲਾਂ ਦੇ ਵਿੱਚ ਸਬਸਿਡੀ ਮਿਲਣੀ ਚਾਹੀਦੀ ਹੈ ਤਾਂ ਜੋ ਕਿਸਾਨ ਝੋਨੇ ਅਤੇ ਕਣਕ ਦੀ ਫਸਲ ਤੋਂ ਛੁਟਕਾਰਾ ਪਾ ਸਕਣ।

Last Updated : Nov 27, 2024, 7:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.