ETV Bharat / state

ਪਰਿਵਾਰ ਨਾਲ ਸੰਪਰਕ ਨਾ ਹੋਣ ਕਾਰਨ ਕਸ਼ਮੀਰੀ ਵਿਦਿਆਰਥੀ ਪ੍ਰੇਸ਼ਾਨ - ਖਾਲਸਾ ਏਡ

ਲੁਧਿਆਣਾ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀ ਪਰਿਵਾਰ ਨਾਲ ਸੰਪਰਕ ਨਾ ਹੋਣ ਕਾਰਨ ਪ੍ਰੇਸ਼ਾਨ ਹਨ, ਇਸ ਕਾਰਨ ਉਹ ਪੜਾਈ ਉੱਤੇ ਵੀ ਧਿਆਨ ਨਹੀਂ ਦੇ ਪਾ ਰਹੇ। ਪਰਿਵਾਰ ਨਾਲ ਸੰਪਰਕ ਨਾ ਹੋਣ ਕਾਰਨ ਉਹ ਘਰੋਂ ਪੈਸੇ ਵੀ ਨਹੀਂ ਮੰਗਵਾ ਪਾ ਰਹੇ।

ਫ਼ੋਟੋ
author img

By

Published : Aug 28, 2019, 11:16 AM IST

ਲੁਧਿਆਣਾ: ਕਸ਼ਮੀਰ ਵਿੱਚ ਧਾਰਾ 370 ਅਤੇ 35 ਏ ਹਟਾਏ ਜਾਣ ਤੋਂ ਬਾਅਦ ਮੋਬਾਇਲ ਕੁਨੈਕਸ਼ਨਾਂ ਨੁੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਇਨ੍ਹਾਂ ਵਿਦਿਆਰਥੀਆਂ ਦੀ ਈਦ ਵੀ ਉਦਾਸੀ ਵਿੱਚ ਹੀ ਨਿਕਲੀ। ਲੁਧਿਆਣਾ ਦੇ ਸੀਐਮਸੀ ਵਿੱਚ ਪੜ੍ਹਾਈ ਕਰਨ ਵਾਲੇ ਕਸ਼ਮੀਰੀ ਵਿਦਿਆਰਥੀ ਖਾਣ-ਪੀਣ ਲਈ ਵੀ ਪ੍ਰੇਸ਼ਾਨ ਹੋ ਗਏ ਹਨ ਕਿਉਂਕਿ ਉਨ੍ਹਾਂ ਦਾ ਬੀਤੇ ਕਈ ਮਹੀਨਿਆਂ ਤੋਂ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਪਾਇਆ।

ਵੇਖੋ ਵੀਡੀਓ

ਆਪਣਾ ਦਰਦ ਬਿਆਨ ਕਰਦਿਆਂ ਕਸ਼ਮੀਰੀ ਵਿਦਿਆਰਥੀਆਂ ਨੇ ਕਿਹਾ ਕਿ ਪਰਿਵਾਰ ਨਾਲ ਉਨ੍ਹਾਂ ਦਾ ਕਾਫੀ ਲੰਮੇ ਸਮੇਂ ਤੋਂ ਸੰਪਰਕ ਨਹੀਂ ਹੋਇਆ। ਇਥੋਂ ਤੱਕ ਕਿ ਈਦ ਦੌਰਾਨ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਤੱਕ ਨਹੀਂ ਕਰ ਪਾਏ। ਉਨ੍ਹਾਂ ਨੇ ਕਿਹਾ ਕਿ ਉਹ ਖਾਣ ਲਈ ਵੀ ਮੁਹਤਾਜ ਹੋ ਗਏ ਹਨ, ਕਿਉਂਕਿ ਪਰਿਵਾਰ ਨਾਲ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਕੋਲ ਪੈਸੇ ਵੀ ਨਹੀਂ ਹਨ।

ਇੱਕ ਪਾਸੇ ਜਿੱਥੇ ਕਸ਼ਮੀਰੀ ਵਿਦਿਆਰਥੀਆਂ ਨੇ ਮਦਦ ਦੀ ਗੁਹਾਰ ਲਈ ਹੈ, ਉੱਥੇ ਹੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦਾ ਵੀ ਉਨ੍ਹਾਂ ਨੇ ਵਿਸ਼ੇਸ਼ ਧੰਨਵਾਦ ਕੀਤਾ, ਕਿਉਂਕਿ ਬੀਤੇ ਦਿਨੀਂ ਕਸ਼ਮੀਰੀ ਵਿਦਿਆਰਥਣਾਂ ਨੂੰ ਖਾਲਸਾ ਏਡ ਵੱਲੋਂ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਸੀ।

ਕਸ਼ਮੀਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੈਸੇ ਤਾਂ ਨਹੀਂ ਹਨ, ਪਰ ਉਹ ਕੁੱਝ ਕੰਮ ਕਰਕੇ ਪੈਸੇ ਕਮਾ ਲੈਣਗੇ। ਕਸ਼ਮੀਰੀ ਵਿਦਿਆਰਥੀਆਂ ਦਾ ਗੁਜ਼ਾਰਾ ਕਰਨਾ ਕਾਫੀ ਔਖਾ ਹੈ।

ਇਹ ਵੀ ਪੜ੍ਹੋ: ਨਸ਼ੇ ਰੋਕਣ ਲਈ ਅਫ਼ਸਰ ਨਹੀਂ ਕਰ ਰਹੇ ਆਪਣਾ ਕੰਮ: ਔਜਲਾ

ਜ਼ਿਕਰੇਖ਼ਾਸ ਹੈ ਕਿ ਇਹ ਸਾਰੇ ਵਿਦਿਆਰਥੀ ਲੁਧਿਆਣਾ ਦੇ ਸੀਐਮਸੀ ਵਿੱਚ ਪੜ੍ਹਾਈ ਕਰਦੇ ਹਨ। ਹਾਲਾਂਕਿ, ਅਜਿਹੇ ਹਜ਼ਾਰਾਂ ਹੀ ਵਿਦਿਆਰਥੀ ਲੁਧਿਆਣਾ ਦੇ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਆਪਣਾ ਭਵਿੱਖ ਸੁਧਾਰਨ ਲਈ ਆਏ ਹਨ ਪਰ ਉਨ੍ਹਾਂ ਦਾ ਸੰਪਰਕ ਪਰਿਵਾਰਕ ਮੈਂਬਰਾਂ ਨਾਲ ਨਾ ਹੋਣ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹਨ ਜਿਸ ਦਾ ਅਸਰ ਉਨ੍ਹਾਂ ਦੀ ਪੜਾਈ ਉੱਤੇ ਪੈ ਰਿਹਾ ਹੈ।

Intro:Hl..ਲੁਧਿਆਣਾ ਚ ਪੜ੍ਹਦੇ ਕਸ਼ਮੀਰੀ ਵਿਦਿਆਰਥੀ ਪ੍ਰੇਸ਼ਾਨ, ਪਰਿਵਾਰ ਨਾਲ ਨਹੀਂ ਹੋ ਰਿਹਾ ਸੰਪਰਕ, ਪੈਸੇ ਹੋਏ ਖਤਮ 

Anchor..ਲੁਧਿਆਣਾ ਦੇ ਸੀਐੱਮਸੀ ਵਿੱਚ ਪੜ੍ਹਾਈ ਕਰਨ ਵਾਲੇ ਕਸ਼ਮੀਰੀ ਵਿਦਿਆਰਥੀ ਖਾਣ ਲਈ ਵੀ ਮੁਹਤਾਜ਼ ਹੋ ਗਏ ਨੇ ਕਿਉਂਕਿ ਉਨ੍ਹਾਂ ਦਾ ਬੀਤੇ ਕਈ ਮਹੀਨਿਆਂ ਤੋਂ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਪਾਇਆ..ਕਸ਼ਮੀਰ ਵਿੱਚ ਧਾਰਾ 370 ਅਤੇ 35 ਇਹ ਹਟਾਏ ਜਾਣ ਤੋਂ ਬਾਅਦ ਫੋਨ ਕੁਨੈਕਸ਼ਨ ਬੰਦ ਕਰ ਦਿੱਤਾ ਗਿਆ ਸੀ ਜਿਸ ਕਰਕੇ ਇਨ੍ਹਾਂ ਵਿਦਿਆਰਥੀਆਂ ਦੀ ਈਦ ਵੀ ਰੋ ਕੇ ਹੀ ਨਿਕਲੀ...

Body:Vo...1 ਆਪਣਾ ਦਰਦ ਬਿਆਨ ਕਰਦਿਆਂ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੇ ਕਿਹਾ ਕਿ ਪਰਿਵਾਰ ਨਾਲ ਉਨ੍ਹਾਂ ਦਾ ਕਾਫੀ ਲੰਮੇ ਸਮੇਂ ਤੋਂ ਸੰਪਰਕ ਨਹੀਂ ਹੋਇਆ ਇਥੋਂ ਤਕ ਕਿ ਈਦ ਦੇ ਦੌਰਾਨ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਤੱਕ ਨਹੀਂ ਕਰ ਪਾਏ...ਉਨ੍ਹਾਂ ਨੇ ਕਿਹਾ ਕਿ ਉਹ ਖਾਣ ਲਈ ਵੀ ਮੁਹਤਾਜ਼ ਹੋ ਗਏ ਨੇ ਕਿਉਂਕਿ ਪਰਿਵਾਰ ਨਾਲ ਸੰਪਰਕ ਨਾ ਹੋਣ ਕਾਰਨ ਉਨ੍ਹਾਂ ਕੋਲ ਪੈਸੇ ਵੀ ਨਹੀਂ ਨੇ...ਇੱਕ ਪਾਸੇ ਜਿੱਥੇ ਕਸ਼ਮੀਰੀ ਵਿਦਿਆਰਥੀਆਂ ਨੇ ਮਦਦ ਦੀ ਗੁਹਾਰ ਲਈ ਹੈ ਉੱਥੇ ਹੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦਾ ਵੀ ਉਨ੍ਹਾਂ ਨੇ ਵਿਸ਼ੇਸ਼ ਧੰਨਵਾਦ ਕੀਤਾ ਕਿਉਂਕਿ ਬੀਤੇ ਦਿਨੀਂ ਕਸ਼ਮੀਰੀ ਵਿਦਿਆਰਥਣਾਂ ਨੂੰ ਖਾਲਸਾ ਏਡ ਵੱਲੋਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਸੀ...ਕਸ਼ਮੀਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਈਦ ਮੌਕੇ ਵੀ ਉਹ ਰੋਂਦੇ ਰਹੇ ਅਤੇ ਉਨ੍ਹਾਂ ਨੂੰ ਏਦਾ ਲੱਗਦਾ ਹੈ ਕਿ ਉਹ ਆਪਣੇ ਦੇਸ਼ ਵਿੱਚ ਹੀ ਕੈਦ ਹੋ ਕੇ ਰਹਿ ਗਏ ਨੇ...ਕਸ਼ਮੀਰੀ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਪੈਸੇ ਤਾਂ ਨਹੀਂ ਨੇ ਪਰ ਉਹ ਕੁੱਝ ਕੰਮ ਕਰਕੇ ਪੈਸੇ ਤਾਂ ਕਮਾ ਲੈਣਗੇ ਪਰ ਕਸ਼ਮੀਰੀ ਵਿਦਿਆਰਥਣਾਂ ਦਾ ਗੁਜ਼ਾਰਾ ਕਾਫੀ ਔਖਾ ਹੈ...

Byte..ਕਸ਼ਮੀਰੀ ਵਿਦਿਆਰਥੀ

Conclusion:Clozing...ਜ਼ਿਕਰੇ ਖਾਸ ਹੈ ਕਿ ਇਹ ਸਾਰੇ ਵਿਦਿਆਰਥੀ ਲੁਧਿਆਣਾ ਦੇ ਸੀਐੱਮਸੀ ਦੇ ਵਿੱਚ ਪੜ੍ਹਾਈ ਕਰਦੇ ਨੇ ਪਰ ਅਜਿਹੇ ਹਜ਼ਾਰਾਂ ਹੀ ਵਿਦਿਆਰਥੀ ਲੁਧਿਆਣਾ ਦੇ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਆ ਕੇ ਆਪਣਾ ਭਵਿੱਖ ਸੁਧਾਰਨ ਲਈ ਆਏ ਨੇ ਪਰ ਉਨ੍ਹਾਂ ਦਾ ਸੰਪਰਕ ਪਰਿਵਾਰਕ ਮੈਂਬਰਾਂ ਨਾਲ ਨਾ ਹੋਣ ਕਾਰਨ ਉਹ ਜਿੱਥੇ ਇੱਕ ਪਾਸੇ ਪ੍ਰੇਸ਼ਾਨ ਨੇ ਉੱਥੇ ਹੀ ਖਾਣਾ ਖਾਣ ਲਈ ਵੀ ਮੁਹਤਾਜ ਹੋ ਗਏ ਨੇ..
ETV Bharat Logo

Copyright © 2025 Ushodaya Enterprises Pvt. Ltd., All Rights Reserved.