ਲੁਧਿਆਣਾ: ਏਐੱਸਆਈ ਅਸ਼ੋਕ ਕੁਮਾਰ ਗ਼ਰੀਬ ਬੱਚਿਆਂ ਨੂੰ ਮੁਫ਼ਤ ਚੱਪਲਾਂ ਵੰਡਦੇ ਹਨ ਅਤੇ ਉਨ੍ਹਾਂ ਦੀ ਸੇਵਾ ਸਕਦੇ ਹਨ। ਉਨ੍ਹਾਂ ਦੀ ਗੱਡੀ ਵਿੱਚ ਹਮੇਸ਼ਾ ਹੀ ਵੱਖ-ਵੱਖ ਸਾਈਜ਼ ਦੀਆਂ ਚੱਪਲਾਂ ਮੌਜੂਦ ਹੁੰਦੀਆਂ ਹਨ ਅਤੇ ਜਿੱਥੇ ਵੀ ਉਹ ਲੋੜਵੰਦ ਨੂੰ ਵੇਖਦੇ ਹਨ ਤਾਂ ਉਨ੍ਹਾਂ ਨੂੰ ਉਹ ਚੱਪਲਾਂ ਦੇ ਦਿੰਦੇ ਹਨ।
ਉਨ੍ਹਾਂ ਨਾਲ ਉਨ੍ਹਾਂ ਦਾ ਇੱਕ ਮੁਲਾਜ਼ਮ ਵੀ ਮੌਜੂਦ ਹੁੰਦਾ ਹੈ ਜੋ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ। ਇਹ ਸਭ ਵੇਖ ਕੇ ਸਿੱਧ ਹੁੰਦਾ ਹੈ ਕਿ ਜੇ ਮਨ ਵਿੱਚ ਸੇਵਾ ਭਾਵਨਾ ਹੋਵੇ ਤਾਂ ਉਹ ਕਿਸੇ ਵੀ ਉਮਰ ਜਾਂ ਫਿਰ ਅੜਚਨ ਦਾ ਮੁਹਤਾਜ ਨਹੀਂ ਹੈ।
ਅਕਸਰ ਸੁਰੱਖਿਆ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਮੁੜ ਤੋਂ ਆਪਣੇ ਚੰਗੇ ਕੰਮਾਂ ਲਈ ਸੁਰੱਖੀਆਂ 'ਚ ਹੈ ਜਿਨ੍ਹਾਂ ਤੋਂ ਬਾਕੀਆਂ ਨੂੰ ਵੀ ਸੇਧ ਲੈਣ ਦੀ ਲੋੜ ਹੈ।