ETV Bharat / state

ਇੰਡੀਆ ਗੱਠਜੋੜ 'ਤੇ ਬੋਲੇ ਭਾਰਤ ਭੂਸ਼ਣ ਆਸ਼ੂ, ਕਿਹਾ- ਨਹੀਂ ਰਹਿਣਗੇ ਫਿਰ ਨਤੀਜੇ ਸਾਰਥਕ, ਸਿੱਧੂ ਨੂੰ ਵੀ ਦੇ ਦਿੱਤੀ ਇਹ ਸਲਾਹ - ਕਾਂਗਰਸ ਪਾਰਟੀ ਵਿੱਚ ਆਪਸੀ ਖਿੱਚੋਤਾਣ

Bharat Bhushan Ashu on INDIA Alliance: ਕਾਂਗਰਸ ਅਤੇ 'ਆਪ' ਦੇ ਸੰਭਾਵੀ ਗੱਠਜੋੜ ਨੂੰ ਲੈਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਇਕੱਲਿਆਂ ਚੋਣਾਂ ਲੜੇਗੀ। ਇਸ ਦੌਰਾਨ ਉਹ ਨਵਜੋਤ ਸਿੱਧੂ ਨੂੰ ਵੀ ਨਸੀਹਤ ਦਿੰਦੇ ਨਜ਼ਰ ਆਏ।

Bharat Bhushan Ashu spoke on India alliance
ਇੰਡੀਆ ਗੱਠਜੋੜ 'ਤੇ ਬੋਲੇ ਭਾਰਤ ਭੂਸ਼ਣ ਆਸ਼ੂ
author img

By ETV Bharat Punjabi Team

Published : Dec 23, 2023, 5:05 PM IST

ਭਾਰਤ ਭੂਸ਼ਣ ਆਸ਼ੂ ਮੀਡੀਆ ਨਾਲ ਗੱਲਬਾਤ ਕਰਦੇ ਹੋਏ

ਲੁਧਿਆਣਾ: ਇੱਕ ਵਾਰ ਫਿਰ ਤੋਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਆਪਸੀ ਖਿੱਚੋਤਾਣ ਨਜ਼ਰ ਆ ਰਹੀ ਹੈ। ਇਹ ਇੰਡੀਆ ਗੱਠਜੋੜ ਨੂੰ ਲੈ ਕੇ ਪਾਰਟੀ ਦੇ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੋਂ ਬਾਅਦ ਸਾਹਮਣੇ ਆਇਆ ਹੈ। ਉੱਥੇ ਹੀ ਇੰਡੀਆ ਗੱਠਜੋੜ ਦੇ ਹੱਕ ਵਿੱਚ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਖਿਲਾਫ ਵੀ ਕਾਂਗਰਸੀਆਂ ਵੱਲੋਂ ਮੋਰਚਾ ਖੁੱਲ੍ਹਦਾ ਨਜ਼ਰ ਆ ਰਿਹਾ ਹੈ। ਇਸ ਨੂੰ ਲੈਕੇ ਜਿਥੇ ਬੀਤੇ ਦਿਨ ਵੀ ਜਗਰਾਉਂ ਹਲਕੇ ਵਿੱਚ ਹੋਈ ਰੈਲੀ ਵਿੱਚ ਜਿੱਥੇ ਕਾਂਗਰਸੀ ਇੰਡੀਆ ਗੱਠਜੋੜ ਖਿਲਾਫ ਬੋਲਦੇ ਨਜ਼ਰ ਆਏ ਤਾਂ ਉੱਥੇ ਹੀ ਬਿਨਾਂ ਨਾਮ ਲਏ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਉਪਰ ਨਿਸ਼ਾਨਾ ਵੀ ਸਾਧਿਆ ਸੀ। ਇਸ ਦੇ ਨਾਲ ਹੀ ਜਦੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ 'ਚ ਇੰਡੀਆ ਗੱਠਜੋੜ ਸਬੰਧੀ ਸਵਾਲ ਕੀਤਾ ਗਿਆ ਤਾਂ ਉਹ ਵੀ ਗੱਠਜੋੜ ਦੇ ਖਿਲਾਫ਼ ਭੁਗਤਦੇ ਦਿਖਾਈ ਦਿੱਤੇ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਇੰਡੀਆ ਗੱਠਜੋੜ ਦੀ ਥਾਂ ਇਕੱਲਿਆਂ ਚੋਣ ਲੜਨ ਦੀ ਗੱਲ ਕਰਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਵੀ ਬਿਆਨ ਦਿੱਤਾ।

ਇੰਡੀਆ ਗੱਠਜੋੜ ਨੂੰ ਲੈਕੇ ਸਾਬਕਾ ਮੰਤਰੀ ਦੀ ਨਾਂਹ: ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਦੀਆਂ ਕਾਂਗਰਸ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਇੰਡੀਆ ਗੱਠਜੋੜ ਨੂੰ ਲੈ ਕੇ ਕੋਰੀ ਨਾਂਹ ਪ੍ਰਗਟਾਈ ਅਤੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਇਕੱਲੀਆਂ ਹੀ ਲੋਕ ਸਭਾ ਚੋਣ ਲੜੇਗੀ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਗੱਠਜੋੜ ਹੁੰਦਾ ਹੈ ਤਾਂ ਇਸ ਦੇ ਨਤੀਜੇ ਸਾਰਥਕ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਵਿਰੋਧੀ ਧਿਰ 'ਚ ਹੈ ਤਾਂ ਆਪਣਾ ਰੋਲ ਵੀ ਵਿਰੋਧੀ ਧਿਰ ਵਾਲਾ ਹੀ ਨਿਭਾਏਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਕੇਂਦਰ 'ਚ ਆਪਣੀਆਂ ਏਜੰਸੀਆਂ ਵਰਤ ਕੇ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਤਾਂ ਉਸ ਤਰ੍ਹਾਂ ਹੀ ਪੰਜਾਬ ਦੀ ਸਰਕਾਰ ਵੀ ਆਪਣੀ ਏਜੰਸੀ ਵਿਜੀਲੈਂਸ ਨੂੰ ਵਰਤ ਰਹੀ ਹੈ। ਇਸ ਲਈ ਜੇ ਭਾਜਪਾ ਦਾ ਉਥੇ ਵਿਰੋਧ ਜ਼ਰੂਰੀ ਹੈ ਤਾਂ ਇਥੇ ਇੰਨ੍ਹਾਂ ਦਾ ਵਿਰੋਧ ਵੀ ਜ਼ਰੂਰੀ ਹੈ।

ਪੰਜਾਬ ਸਰਕਾਰ 'ਤੇ ਸਾਧਿਆ ਨਿਸ਼ਾਨਾ: ਇੰਨਾ ਹੀ ਨਹੀਂ ਉਹਨਾਂ ਨੇ ਕਾਰਪੋਰੇਸ਼ਨ ਚੋਣਾਂ ਨਾ ਕਰਵਾਉਣ ਨੂੰ ਲੈ ਕੇ ਵੀ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਕੋਲ ਉਮੀਦਵਾਰ ਹੀ ਨਹੀਂ ਹਨ, ਜਿਸ ਕਾਰਨ ਉਹ ਕਾਂਗਰਸੀ ਵਰਕਰਾਂ ਉੱਪਰ ਡੋਰੇ ਪਾ ਰਹੇ ਹਨ ਤਾਂ ਜੋ ਉਹਨਾਂ ਦੀ ਪਾਰਟੀ ਨੂੰ ਉਮੀਦਵਾਰ ਮਿਲ ਸਕੇ। ਉਹਨਾਂ ਨੇ ਕਿਹਾ ਕਿ ਕਾਂਗਰਸ ਰਾਜਨੀਤੀ ਦੀ ਨਰਸਰੀ ਵਾਂਗ ਕੰਮ ਕਰ ਰਹੀ ਹੈ।

ਨਵਜੋਤ ਸਿੱਧੂ ਨੂੰ ਦਿੱਤੀ ਨਸੀਹਤ: ਉੱਥੇ ਹੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਭਾਰਤ ਭੂਸ਼ਣ ਆਸ਼ੂ ਬੋਲਦੇ ਨਜ਼ਰ ਆਏ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਆਸ਼ੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਜਗਰਾਉਂ ਰੈਲੀ ਵਿੱਚ ਆਉਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ ਇਕੱਲਿਆਂ ਰੈਲੀਆਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਟੀਮ ਨਾਲ ਹੀ ਕੰਮ ਵੱਡੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਜੇ ਬੋਲਣ ਦਾ ਸ਼ੌਂਕ ਹੈ ਤਾਂ ਉਹ ਕਾਂਗਰਸ ਦੀਆਂ ਰੈਲੀਆਂ 'ਚ ਆਉਣ 'ਤੇ ਮਾਈਕ ਸਾਂਭ ਲੈਣ 'ਤੇ ਫਿਰ ਵਰਕਰਾਂ ਨੂੰ ਆਪਣਾ ਭਾਸ਼ਣ ਦੇ ਸਕਦੇ ਹਨ। ਇਸ ਤਰ੍ਹਾਂ ਇਕੱਲਿਆਂ ਰੈਲੀ ਕਰਕੇ ਪਾਰਟੀ ਦੇ ਅਕਸ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.