ਲੁਧਿਆਣਾ: ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਦੇ ਨਾਂ 'ਤੇ ਮਾਤਾ ਵਿਪਿਨਪ੍ਰੀਤ ਕੌਰ ਵੱਲੋਂ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ। ਖਾਸ ਕਰਕੇ ਛੋਟੇ ਬੱਚੀਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਲਈ ਟਰੱਸਟ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹੁਣ ਤੱਕ 200 ਦੇ ਕਰੀਬ ਲੜਕੀਆਂ ਦਾ ਵਿਆਹ ਵੀ ਮਾਤਾ ਵਿਪਿਨਪ੍ਰੀਤ ਕੌਰ ਵੱਲੋਂ ਕਰਵਾਇਆ ਗਿਆ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਛੋਟੇ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਛੋਟੇ ਬੱਚੀਆਂ ਵੱਲੋਂ ਗੁਰਬਾਣੀ ਦਾ ਜਾਪ ਵੀ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਸਾਹਮਣੇ ਕੀਤਾ ਗਿਆ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਵੱਲੋਂ ਬੱਚੀਆਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਦੌਰਾਨ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਵੱਲੋ ਮਾਤਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਗਈ।
ਜਫ਼ਰਨਾਮਾ ਅਤੇ ਬਸੰਤ ਰਾਗ: ਮਾਤਾ ਵਿਪਿਨਪ੍ਰੀਤ ਕੈਮਰੇ ਅੱਗੇ ਨਹੀਂ ਬੋਲਦੇ, ਪਰ ਉਨ੍ਹਾਂ ਦੀ ਸੇਵਾ ਦੇ ਚਾਰੇ ਪਾਸੇ ਚਰਚਾ ਹਨ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਗਈਆਂ ਬੱਚੀਆਂ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਹਿੱਸਾ ਵੀ ਲੈਂਦੀਆਂ ਹਨ ਅਤੇ ਨਾਮ ਵੀ ਜਿੱਤਦੀਆਂ ਹਨ। ਅਜਿਹੀ ਹੀ ਦੋ ਬੱਚੀਆਂ ਰੂਹਾਨੀਪ੍ਰੀਤ ਅਤੇ ਕਮਲਨਾਈਨ ਕੌਰ ਵੱਲੋਂ ਅੱਜ ਜਫ਼ਰਨਾਮਾ ਅਤੇ ਬਸੰਤ ਰਾਗ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਸੁਣਾਏ ਗਏ। ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਗੁਰਬਾਣੀ ਦੇ ਮੁਕਾਬਲਿਆਂ ਦੇ ਵਿੱਚ ਵੀ ਹਿੱਸਾ: ਬੱਚੀਆਂ ਨੇ ਦੱਸਿਆ ਕਿ ਉਹ ਸਕੂਲ ਦੇ ਪੱਧਰ 'ਤੇ ਗੁਰਬਾਣੀ ਦੇ ਮੁਕਾਬਲਿਆਂ ਦੇ ਵਿੱਚ ਵੀ ਹਿੱਸਾ ਲੈਂਦੀਆਂ ਹਨ ਅਤੇ ਬੀਤੇ ਦਿਨੀਂ 18 ਸਕੂਲਾਂ ਦੇ ਮੁਕਾਬਲੇ ਉਨ੍ਹਾਂ ਵਲੋਂ ਦੂਜਾ ਸਥਾਨ ਹਾਸਿਲ ਕੀਤਾ ਗਿਆ ਸੀ। ਇਨ੍ਹਾਂ ਬੱਚੀਆਂ ਦੇ ਮਾਤਾ ਮਨਪ੍ਰੀਤ ਕੌਰ ਨੇ ਕਿਹਾ ਕਿ ਮਾਤਾ ਵਿਪਿਨਪ੍ਰੀਤ ਦੇ ਯਤਨਾਂ ਸਦਕਾ ਉਨਾਂ ਦੀਆ ਬੱਚੀਆਂ ਇਸ ਕਾਬਲ ਬਣ ਸਕੀਆਂ ਹਨ ਉਨ੍ਹਾਂ ਦੱਸਿਆ ਕਿ ਅਸੀਂ ਖੁਦ ਵੀ ਮਾਤਾ ਜੀ ਕੋਲੋਂ ਸਿੱਖਦੀਆਂ ਰਹੀਆਂ ਹਨ। ਮਾਤਾ ਵੱਲੋਂ ਕਈ ਬੱਚੀਆਂ ਨੂੰ ਮੁਫ਼ਤ ਦੇ ਵਿਚ ਪੜ੍ਹਾਇਆ ਵੀ ਜਾ ਰਿਹਾ ਹੈ ਅਤੇ ਉਹਨਾਂ ਦਾ ਵੱਡੇ ਹੋ ਕੇ ਵਿਆਹ ਵੀ ਕੀਤਾ ਜਾਂਦਾ ਹੈ।
ਸਹੀ ਉਚਾਰਨ: ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਦੱਸਿਆ ਕਿ ਜਿਹੜੀ ਜਫਰਨਾਮੇ ਅਤੇ ਬਸੰਤ ਰਾਗ ਵਿੱਚ ਛੋਟੀਆਂ ਬੱਚੀਆਂ ਵੱਲੋਂ ਬਿਲਕੁਲ ਸਹੀ ਉਚਾਰਨ ਕੀਤਾ ਗਿਆ ਹੈ। ਇਹ ਤਾਂ ਵੱਡੇ ਵੱਡੇ ਪਾਠੀਆਂ ਤੋਂ ਵੀ ਨਹੀਂ ਹੁੰਦਾ ਇਨ੍ਹਾਂ ਬੱਚੀਆਂ ਨੇ ਜਿਸ ਤਰ੍ਹਾਂ ਗੁਰਬਾਣੀ ਦੀ ਸਿੱਖਿਆ ਹਾਸਲ ਕੀਤੀ ਹੈ ਉਸ ਤੋਂ ਉਹ ਕਾਫੀ ਹੈਰਾਨ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅਜਿਹੇ ਯਤਨ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਿੱਖੀ ਨਾਲ ਜੁੜ ਸਕੇ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਕੀਤਾ ਸਨਮਾਨਿਤ: ਮਾਤਾ ਵਿਪਨਪ੍ਰੀਤ ਵੱਲੋਂ ਤਿਆਰ ਕੀਤੀਆਂ ਗਈਆਂ ਬੱਚੀਆਂ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਗੁਰਬਾਣੀ ਵੀ ਸੁਣਾਈ ਗਈ ਅਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਮੁਕਾਬਲਿਆਂ ਦੇ ਵਿਚ ਹਿੱਸਾ ਲੈ ਕੇ ਇਨਾਮ ਜਿੱਤ ਰਹੀਆਂ ਹਨ ਅਤੇ ਇਹ ਸਾਰਾ ਕੁਝ ਉਹਨਾਂ ਨੂੰ ਮਾਤਾ ਜੀ ਨੇ ਹੀ ਸਿਖਾਇਆ ਹੈ। ਹਾਲਾਂ ਕਿ ਮਾਤਾ ਜੀ ਕੈਮਰੇ ਅੱਗੇ ਆਪਣੀ ਸੇਵਾ ਬਾਰੇ ਕਦੇ ਕੋਈ ਗੱਲ ਨਹੀਂ ਕਰਦੇ ਪਰ ਉਹਨਾ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਇਹ ਜ਼ਰੂਰ ਕਿਹਾ ਕਿ ਉਹਨਾਂ ਵੱਲੋਂ ਹੁਣ ਤੱਕ 200 ਬੱਚੀਆਂ ਦਾ ਵਿਆਹ ਕੀਤਾ ਗਿਆ ਹੈ, ਇਸ ਤੋਂ ਇਲਾਵਾ ਉਨ੍ਹਾਂ ਦੀ ਮਨੁੱਖਤਾ ਲਈ ਹੈ ਉਪਦੇਸ਼ ਕਾਮ ਚਲ ਰਹੀ ਹੈ ਲੰਗਰ 24 ਘੰਟੇ ਚਲਦਾ ਹੈ। ਕਰੋਨਾ ਕਾਲ ਵਿੱਚ ਵੀ ਉਨ੍ਹਾਂ ਵੱਲੋਂ ਹਜ਼ਾਰਾਂ ਹੀ ਲੋਕਾਂ ਦਾ ਖਾਣਾ ਤਿਆਰ ਕਰ ਕੇ ਉਹਨਾਂ ਦੇ ਘਰ ਘਰ ਤੱਕ ਪਹੁੰਚਾਇਆ ਜਾਂਦਾ ਸੀ ਤਾਂ ਜੋ ਕੋਈ ਵੀ ਭੁੱਖਾ ਨਾ ਰਹੇ। ਅੱਜ ਟਰੱਸਟ ਵੱਲੋਂ ਕੀਤੇ ਜਾ ਰਹੇ ਯਤਨਾਂ ਦੇ ਸਦਕਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ।