ਲੁਧਿਆਣਾ: ਲੁਧਿਆਣਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦਾ ਕੁਲਦੀਪ ਵੈਦ (Kuldeep Vaid) ਨੇ ਗਾਣਾ ਗਾ ਕੇ ਸਵਾਗਤ ਕੀਤਾ, ਕਾਂਗਰਸ ਦੇ ਉਮੀਦਵਾਰ ਕੁਲਦੀਪ ਵੈਦ ਦਾ ਚੋਣ ਪ੍ਰਚਾਰ ਕਰਨ ਲਈ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਇਕ ਰੈਲੀ ਕੀਤੀ ਗਈ।
ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਝਾੜੂ ਨੂੰ ਖੜ੍ਹਾ ਕਰਕੇ ਕਲੇਸ਼ ਹੀ ਹੁੰਦਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਸ਼ਰਾਬੀ ਹੈ ਜਿਸ ਨੇ ਆਪਣਾ ਪਰਿਵਾਰ ਵੀ ਨਹੀਂ ਸਾਂਭਿਆ ਅਤੇ ਪਰਿਵਾਰ ਛੱਡ ਕੇ ਵਿਦੇਸ਼ ਚਲਾ ਗਿਆ, ਉਨ੍ਹਾਂ ਕਿਹਾ ਕਿ ਸਟੇਜ ਚਲਾਉਣੀ ਅਤੇ ਸਟੇਟ ਸਾਂਭਣੀ ਦੋਵਾਂ 'ਚ ਵੱਡਾ ਫਰਕ ਹੁੰਦਾ ਹੈ।
ਇਹ ਵੀ ਪੜ੍ਹੋ: 'ਹੌਬੀ ਧਾਲੀਵਾਲ ਨੂੰ ਜ਼ਿਲ੍ਹਾ ਚੋਣ ਆਈਕਨ ਪਟਿਆਲਾ ਦੀ ਨਿਯੁਕਤੀ ਤੋਂ ਕੀਤਾ ਲਾਂਬੇ'
ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਨੂੰ ਪੰਜਾਬੀ ਹੀ ਚਲਾਨ ਸਮਝਦੇ ਹਨ ਕਿ ਬਾਹਰੋਂ ਆਏ ਵਿਅਕਤੀ ਪੰਜਾਬ ਵਿੱਚ ਰਾਜ ਕਰਨਗੇ ਤਾਂ ਪੰਜਾਬ ਦਾ ਵੱਡਾ ਨੁਕਸਾਨ ਹੋਵੇਗਾ। ਚੰਨੀ ਨੇ ਮਜੀਠੀਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਨਸ਼ੇ ਦੇ ਮੁੱਦੇ ਤੇ ਪਰਚਾ ਦਿੱਤਾ ਹੈ..ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਮੇਰੀਆਂ ਰੀਸਾਂ ਕਰਦਾ ਹੈ।
ਉਧਰ ਇਸ ਦੌਰਾਨ ਕੁਲਦੀਪ ਵੈਦ ਵੱਲੋਂ ਗਾਣਾ ਗਾ ਕੇ ਚਰਨਜੀਤ ਚੰਨੀ ਦਾ ਸਵਾਗਤ ਕੀਤਾ ਗਿਆ ਤੇ ਕਿਹਾ ਬੱਲੇ ਬੱਲੇ ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਹਰਮਨ ਪਿਆਰੇ ਲੀਡਰ ਨੇ ਇਸ ਦੌਰਾਨ ਉਨ੍ਹਾਂ ਚੰਨੀ ਦੀਆਂ ਸਿਫ਼ਤਾਂ ਕੀਤੀਆਂ।
ਇਹ ਵੀ ਪੜ੍ਹੋ: ਭਗਵੰਤ ਮਾਨ ਦੀ ਸੁਰੱਖਿਆ 'ਚ ਸੇਂਧ, ਦੇਖੋ ਵੀਡੀਓ