ETV Bharat / state

ਕਿਸਾਨ ਯੂਨੀਅਨ ਲੱਖੋਵਾਲ ਨੇ ਲੁਧਿਆਣਾ ਸ਼ਹਿਰ ਵਿੱਚ ਲਿਆ ਕੇ ਛੱਡੇ ਅਵਾਰਾ ਪਸ਼ੂ - ਲੁਧਿਆਣਾ 'ਚ ਹੋਇਆ ਅਵਾਰਾ ਪਸ਼ੂਆਂ ਦਾ ਟ੍ਰੈਫ਼ਿਕ

ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਵੀਰਵਾਰ ਨੂੰ ਸੈਂਕੜਿਆਂ ਦੀ ਤਦਾਦ ਵਿੱਚ ਅਵਾਰਾ ਪਸ਼ੂ ਲੁਧਿਆਣਾ ਡੀਸੀ ਦਫ਼ਤਰ ਛੱਡਣ ਲਈ ਲਿਆਂਦੇ ਗਏ। ਕਿਸਾਨਾਂ ਨੂੰ ਰਾਹ ਵਿੱਚ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਰੋਕੇ ਜਾਣ ਤੋਂ ਬਾਅਦ ਐਸਡੀਐਮ ਨੇ ਇੱਕ ਗਰਾਊਂਡ ਵਿੱਚ 2-2 ਟਰਾਲੀਆਂ ਕਰਕੇ ਕਿਸਾਨਾਂ ਨੂੰ ਉਹ ਜਾਨਵਰ ਛੱਡਣ ਲਈ ਕਿਹਾ ਪਰ ਕਿਸਾਨਾਂ ਨੇ ਸਾਰੀਆਂ ਟਰਾਲੀਆਂ ਇੱਕ ਹੀ ਗਰਾਊਂਡ ਵਿੱਚ ਖਾਲੀ ਕਰ ਦਿੱਤੀਆਂ।

ਲੁਧਿਆਣਾ ਸ਼ਹਿਰ ਵਿੱਚ ਲਿਆ ਕੇ ਛੱਡੇ ਗਏ ਅਵਾਰਾ ਪਸ਼ੂ

author img

By

Published : Feb 6, 2020, 6:12 PM IST

ਲੁਧਿਆਣਾ: ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਵੀਰਵਾਰ ਨੂੰ ਸੈਂਕੜਿਆਂ ਦੀ ਤਦਾਦ ਵਿੱਚ ਅਵਾਰਾ ਪਸ਼ੂ ਡੀਸੀ ਦਫ਼ਤਰ ਛੱਡਣ ਲਈ ਲਿਆਂਦੇ ਗਏ। ਕਿਸਾਨਾਂ ਨੂੰ ਰਾਹ ਵਿੱਚ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਰੋਕ ਲਿਆ ਗਿਆ ਜਿਸ ਤੋਂ ਬਾਅਦ ਐਸਡੀਐਮ ਨੇ ਇੱਕ ਗਰਾਊਂਡ ਵਿੱਚ 2-2 ਟਰਾਲੀਆਂ ਕਰਕੇ ਕਿਸਾਨਾਂ ਨੂੰ ਉਹ ਜਾਨਵਰ ਛੱਡਣ ਲਈ ਕਿਹਾ ਪਰ ਕਿਸਾਨਾਂ ਨੇ ਸਾਰੀਆਂ ਟਰਾਲੀਆਂ ਗਰਾਊਂਡ ਵਿੱਚ ਖਾਲੀ ਕਰ ਦਿੱਤੀਆਂ।

ਕਿਸਾਨਾਂ ਦੇ ਅਜਿਹਾ ਕਰਨ ਤੋਂ ਬਾਅਦ ਸਾਰੇ ਹੀ ਅਵਾਰਾ ਪਸ਼ੂ ਸ਼ਹਿਰ ਵੱਲ ਨੂੰ ਤੁਰ ਪਏ ਅਤੇ ਸੈਕਟਰ 39 ਪਸ਼ੂਆਂ ਨਾਲ ਭਰ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ।

ਲੁਧਿਆਣਾ ਸ਼ਹਿਰ ਵਿੱਚ ਲਿਆ ਕੇ ਛੱਡੇ ਗਏ ਅਵਾਰਾ ਪਸ਼ੂ

ਇਲਾਕੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਨ੍ਹਾਂ ਤੋਂ ਪ੍ਰੇਸ਼ਾਨੀ ਹੈ ਤਾਂ ਸ਼ਹਿਰ ਵਾਸੀ ਵੀ ਇਨ੍ਹਾਂ ਤੋਂ ਦੁਖੀ ਹਨ ਕਿਉਂਕਿ ਅਵਾਰਾ ਪਸ਼ੂ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਦਾ ਕੋਈ ਹੱਲ ਲੱਭਣਾ ਚਾਹੀਦਾ ਸੀ ਪਰ ਇਸ ਦਾ ਹੱਲ ਲੱਭਣ ਦੀ ਥਾਂ ਸ਼ਹਿਰ ਦੇ ਵਿੱਚ ਇਨ੍ਹਾਂ ਜਾਨਵਰਾਂ ਨੂੰ ਛੱਡ ਦਿੱਤਾ।

ਇਹ ਵੀ ਪੜ੍ਹੋ: ਡੀਐਸਪੀ ਦਵਿੰਦਰ ਸਿੰਘ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

ਈਟੀਵੀ ਭਾਰਤ ਵੱਲੋਂ ਜਦੋਂ ਇਨ੍ਹਾਂ ਗਾਵਾਂ ਨੂੰ ਛੱਡਣ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਤਾਂ ਵੇਖਿਆ ਗਿਆ ਕਿ ਕਿਵੇਂ ਸਾਰੇ ਹੀ ਜਾਨਵਰਾਂ ਨੂੰ ਖੁੱਲ੍ਹੇ ਮੈਦਾਨ 'ਚ ਛੱਡ ਦਿੱਤਾ ਗਿਆ ਜਿੱਥੋਂ ਸਾਰੇ ਆਵਾਰਾ ਪਸ਼ੂ ਸ਼ਹਿਰ ਵੱਲ ਨੂੰ ਜਾ ਰਹੇ ਸਨ। ਇਸ ਮੌਕੇ ਕਿਸਾਨ ਆਪਣੀਆਂ ਟਰਾਲੀਆਂ ਗਰਾਊਂਡ ਵਿੱਚ ਖਾਲੀ ਕਰਕੇ ਉੱਥੋਂ ਤੁਰਦੇ ਬਣੇ ਕਿਉਂਕਿ ਗਰਾਊਂਡ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ ਅਤੇ ਨਾ ਹੀ ਪਸ਼ੂਆਂ ਨੂੰ ਟਰੱਕਾਂ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ ਗਿਆ ਸੀ।

ਪ੍ਰਸ਼ਾਸਨ ਅਤੇ ਕਿਸਾਨਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਲੁਧਿਆਣਾ ਦੇ ਸੈਕਟਰ 39 ਦੇ ਲੋਕਾਂ ਨੇ ਕਰੜਾ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬਜ਼ੁਰਗ ਤੇ ਬੱਚੇ ਗਰਾਊਂਡ 'ਚ ਖੇਡਦੇ ਹਨ ਅਤੇ ਨੇੜੇ ਦੇ ਇਲਾਕਿਆਂ 'ਚ ਰਹਿੰਦੇ ਹਨ, ਜੇਕਰ ਇਨ੍ਹਾਂ ਜਾਨਵਰਾਂ ਕਰਕੇ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੋਣ ਹੋਵੇਗਾ।

Intro:ਕਿਸਾਨੀ ਨੂੰ ਲੱਖੋਵਾਲ ਵੱਲੋਂ ਅੱਜ ਸੈਂਕੜੇ ਦੀ ਤਦਾਦ ਚ ਆਵਾਰਾ ਪਸ਼ੂ ਡੀਸੀ ਦਫ਼ਤਰ ਛੱਡਣ ਲਈ ਲਿਜਾਂਦੇ ਗਏ ਪਰ ਰਾਹ ਵਿੱਚ ਹੀ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਰੋਕ ਲਿਆ ਗਿਆ ਜਿਸ ਤੋਂ ਬਾਅਦ ਐਸਡੀਐਮ ਨੇ ਇੱਕ ਗਰਾਊਂਡ ਦੇ ਵਿੱਚ ਦੋ ਦੋ ਟਰਾਲੀਆਂ ਕਰਕੇ ਕਿਸਾਨਾਂ ਨੂੰ ਉਹ ਜਾਨਵਰ ਛੱਡਣ ਲਈ ਕਿਹਾ ਪਰ ਸਾਰੇ ਹੀ ਕਿਸਾਨਾਂ ਨੇ ਸਾਰੀਆਂ ਟਰਾਲੀਆਂ ਗਰਾਊਂਡ ਦੇ ਵਿੱਚ ਖਾਲੀ ਕਰ ਦਿੱਤੀਆਂ ਜਿਸ ਤੋਂ ਬਾਅਦ ਸਾਰੇ ਹੀ ਆਵਾਰਾ ਪਸ਼ੂ ਸ਼ਹਿਰ ਵੱਲ ਚਲੇ ਗਏ ਅਤੇ ਵੱਡੀ ਤਦਾਦ ਚ ਸੈਕਟਰ ਉਨਤਾਲੀ ਦੇ ਵਿੱਚ ਜਾਨਵਰਾਂ ਨੂੰ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਵੀ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਨ੍ਹਾਂ ਤੋਂ ਪ੍ਰੇਸ਼ਾਨੀ ਹੈ ਤਾਂ ਸ਼ਹਿਰ ਵਾਸੀ ਵੀ ਇਨ੍ਹਾਂ ਤੋਂ ਪ੍ਰੇਸ਼ਾਨ ਨੇ ਕਿਉਂਕਿ ਸੜਕ ਹਾਦਸੇ ਆਉਂਦਾ ਹੈ ਵੱਡਾ ਸਬੱਬ ਬਣਦੇ ਨੇ ਪਰ ਪ੍ਰਸ਼ਾਸਨ ਨੂੰ ਇਸ ਦਾ ਕੋਈ ਹੱਲ ਲੱਭਣਾ ਚਾਹੀਦਾ ਸੀ ਪਰ ਇਸ ਦਾ ਹੱਲ ਲੱਭਣ ਦੀ ਥਾਂ ਸ਼ਹਿਰ ਦੇ ਵਿੱਚ ਇਨ੍ਹਾਂ ਜਾਨਵਰਾਂ ਨੂੰ ਛੱਡ ਦਿੱਤਾ ਗਿਆ ਜੋ ਕਿ ਹੁਣ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਨਗੇ...

Body:ਈ ਟੀ ਵੀ ਭਾਰਤ ਵੱਲੋਂ ਜਦੋਂ ਇਨ੍ਹਾਂ ਗਾਵਾਂ ਨੂੰ ਛੱਡਣ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਤਾਂ ਵੇਖਿਆ ਗਿਆ ਕਿ ਕਿਵੇਂ ਸਾਰੇ ਹੀ ਜਾਨਵਰਾਂ ਨੂੰ ਖੁੱਲ੍ਹੇ ਮੈਦਾਨ ਚ ਛੱਡ ਦਿੱਤਾ ਗਿਆ ਜਿੱਥੋਂ ਸਾਰੇ ਆਵਾਰਾ ਪਸ਼ੂ ਸ਼ਹਿਰ ਵੱਲ ਦਾ ਰੁਖ ਕਰਨ ਲੱਗੇ...ਜਦੋਂ ਕਿ ਕਿਸਾਨ ਕਾਹਲੀ ਦੇ ਵਿੱਚ ਆਪਣੀਆਂ ਟਰਾਲੀਆਂ ਗਰਾਊਂਡ ਦੇ ਵਿੱਚ ਖਾਲੀ ਕਰਕੇ ਉੱਥੋਂ ਤੁਰਦੇ ਬਣੇ...ਕਿਉਂਕਿ ਜਿਸ ਗਰਾਊਂਡ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ ਅਤੇ ਨਾ ਹੀ ਕੋਈ ਟਰੱਕਾਂ ਵਿੱਚ ਲਿਜਾਣ ਦਾ ਪ੍ਰਬੰਧ ਕੀਤਾ ਗਿਆ ਸੀ...ਪ੍ਰਸ਼ਾਸਨ ਅਤੇ ਕਿਸਾਨਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਲੁਧਿਆਣਾ ਦੇ ਸੈਕਟਰ ਉਨਤਾਲੀ ਦੇ ਲੋਕਾਂ ਨੇ ਕੜਾ ਵਿਰੋਧ ਜਤਾਇਆ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਜ਼ੁਰਗ ਅਤੇ ਬੱਚੇ ਗਰਾਊਂਡ ਚ ਖੇਡਦੇ ਨੇ ਅਤੇ ਨੇੜੇ ਤੇੜੇ ਇਲਾਕਿਆਂ ਚ ਰਹਿੰਦੇ ਨੇ ਅਤੇ ਜੇਕਰ ਇਨ੍ਹਾਂ ਜਾਨਵਰਾਂ ਕਰਕੇ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ

Byte...ਸਥਾਨਕ ਵਾਸੀ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.