ETV Bharat / state

Blackmailer Instagram Influencer Jasneet Kaur : ਕਸੂਤੀ ਫਸੀ ਇੰਸਟਾਗ੍ਰਾਮ ਸਟਾਰ ਜਸਨੀਤ ਕੌਰ, ਲੁਧਿਆਣਾ ਪੁਲਿਸ ਨੇ ਇਸ ਮਾਮਲੇ 'ਚ ਕੀਤਾ ਗ੍ਰਿਫਤਾਰ - Jasneet Kaur Videos

ਇੰਸਟਾਗ੍ਰਾਮ ਸਟਾਰ ਜਸਨੀਤ ਕੌਰ ਉਰਫ਼ ਰਾਜਵੀਰ ਕੌਰ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਸਨੀਤ ਕੌਰ ਉੱਤੇ ਬਲੈਕਮੇਲ ਕਰਨ ਦੇ ਦੋਸ਼ ਅਤੇ ਗੈਗਸਟਰਾਂ ਨਾਲ ਲਿੰਕ ਹੋਣ ਦੇ ਦੋਸ਼ ਲੱਗੇ ਹਨ। ਉਸ ਉੱਤੇ ਪਹਿਲਾਂ ਵੀ ਇਕ ਮਾਮਲਾ ਦਰਜ ਹੈ।

Blackmailer Instagram Influencer Jasneet Kaur

author img

By

Published : Apr 4, 2023, 10:28 AM IST

Updated : Apr 4, 2023, 10:34 AM IST

Blackmailer Instagram Influencer Jasneet Kaur : ਕਸੂਤੀ ਫਸੀ ਇੰਸਟਾਗ੍ਰਾਮ ਸਟਾਰ ਜਸਨੀਤ ਕੌਰ

ਲੁਧਿਆਣਾ: ਪੁਲਿਸ ਨੇ ਬਲੈਕਮੇਲਿੰਗ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਇਕ ਸੋਸ਼ਲ ਮੀਡੀਆ ਸਟਾਰ ਕੁੜੀ ਜਸਨੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਉਪਰ ਸੋਸ਼ਲ ਮੀਡੀਆ ਰਾਹੀਂ ਬਲੈਕਮੇਲ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਮਾਡਲ ਟਾਊਨ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਸਨੀਤ ਕੌਰ ਉਰਫ਼ ਰਾਜਵੀਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਸੋਸ਼ਲ ਮੀਡੀਆ ਉੱਤੇ ਆਪਣੀ ਵੀਡੀਓਜ਼ ਅਪਲੋਡ ਕਰਦੀ ਹੈ ਅਤੇ ਕਾਫੀ ਚਰਚਿਤ ਹੈ।

ਕੀ ਹੈ ਮਾਮਲਾ: ਜਾਣਕਾਰੀ ਦਿੰਦੇ ਹੋਏ ਮਾਡਲ ਟਾਊਨ ਦੀ ਥਾਣਾ ਇੰਚਾਰਜ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਲੋਕਲ ਵਾਸੀ ਤੇ ਕਾਰੋਬਾਰੀ ਗੁਰਬੀਰ ਸਿੰਘ ਗਰਚਾ ਦੀ ਸ਼ਿਕਾਇਤ ਆਉਣ ਉੱਤੇ ਜਸਨੀਤ ਕੌਰ ਉੱਤੇ ਧਮਕੀਆਂ ਦੇਣ ਦਾ ਮਾਮਲਾ ਦਰਜਾ ਕਰਵਾਇਆ ਹੈ। ਗੁਰਬੀਰ ਸਿੰਘ ਨੇ ਇਸ ਤੋਂ ਪਹਿਲਾਂ ਵੀ ਮੋਹਾਲੀ ਵਿਖੇ ਜਸਨੀਤ ਕੌਰ ਉੱਤੇ ਬਲੈਕਮੇਲ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਸ਼ਿਕਾਇਤ ਮਿਲਣ ਉੱਤੇ ਜਸਨੀਤ ਕੌਰ ਉਰਫ਼ ਰਾਜਵੀਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਰਾਜਵੀਰ ਕੌਰ, ਸੋਸ਼ਲ ਮੀਡੀਆ ਉੱਤੇ ਜਸਨੀਤ ਕੌਰ ਦੇ ਨਾਂਅ ਤੋਂ ਕਾਫੀ ਚਰਚਿਤ ਹੈ। ਇੰਸਟਾਗ੍ਰਾਮ ਉੱਤੇ ਹੈ ਅਕਸਰ ਆਪਣੀਆਂ ਵੀਡੀਓਜ਼ ਅਪਲੋਡ ਕਰਦੀ ਸੀ।

ਬਲੈਕ ਮੇਲਿੰਗ ਅਤੇ ਧਮਕੀਆਂ ਦੇਣ ਦੇ ਦੋਸ਼: ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਸਨੀਤ ਉੱਤੇ ਬਲੈਕ ਮੇਲਿੰਗ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਉਸ ਦੇ ਗੈਂਗਸਟਰਾਂ ਨਾਲ ਲਿੰਕ ਹੋਣ ਦੇ ਵੀ ਦੋਸ਼ ਹਨ। ਉਨ੍ਹਾਂ ਕਿਹਾ ਫਿਲਹਾਲ ਇਸ ਮਾਮਲੇ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਸਨੀਤ ਕੌਰ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਹੁਣ ਪੁੱਛਗਿਛ ਤੋਂ ਬਾਅਦ ਖੁਲਾਸੇ ਹੋਣਗੇ। ਜਸਨੀਤ ਕੌਰ ਸਣੇ ਉਸ ਦੇ ਹੋਰ ਸਾਥੀ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਗੁਰਬੀਰ, ਜਿਸ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਪੋਰੇਟਰ ਸੀ, ਨੂੰ ਫਿਰੌਤੀ ਦੀਆਂ ਕਾਲਾਂ ਕੀਤੀਆਂ ਸਨ। ਇਸ ਤੋਂ ਬਾਅਦ ਐਤਵਾਰ ਨੂੰ ਮਾਡਲ ਟਾਊਨ ਪੁਲਿਸ ਨੇ ਜਸਨੀਤ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ 2022 'ਚ ਵੀ ਮੁਲਜ਼ਮ ਕੁੜੀ ਨੇ ਹਨੀਟ੍ਰੈਪ ਵਿੱਚ ਫਸਾ ਕੇ, ਪੀੜਤ ਨੂੰ ਧਮਕੀ ਦੇ ਕੇ ਉਸ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਇਹ ਸੌਦਾ 35 ਲੱਖ ਰੁਪਏ ਵਿੱਚ ਹੋਇਆ ਖ਼ਤਮ ਹੋਇਆ ਸੀ। ਗੁਰਬੀਰ ਨੇ ਮੁਲਜ਼ਮਾਂ ਨੂੰ ਇੱਕ ਲੱਖ ਰੁਪਏ ਦਿੱਤੇ ਸਨ। ਜਦੋਂ ਮੁਲਜ਼ਮ ਕੁੜੀ ਅਤੇ ਉਸ ਦਾ ਸਾਥੀ ਬਾਕੀ ਰਕਮ ਵਸੂਲਣ ਲਈ ਗੁਰਬੀਰ ਨੂੰ ਮਿਲੇ, ਤਾਂ ਖਰੜ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਕਾਂਗਰਸੀ ਆਗੂ ਦਾ ਗੈਂਗਸਟਰਾਂ ਨਾਲ ਸਬੰਧ: ਥਾਣਾ ਮਾਡਲ ਟਾਊਨ ਦੀ ਐਸਐਚਓ ਗੁਰਸ਼ਿੰਦਰ ਕੌਰ ਅਨੁਸਾਰ ਗੁਰਬੀਰ ਨੇ 2022 ਵਿੱਚ ਜਸਨੀਤ ਕੌਰ ਖ਼ਿਲਾਫ਼ ਮੁਹਾਲੀ ਪੁਲਿਸ ਸਟੇਸ਼ਨ ਵਿੱਚ ਕੇਸ ਵੀ ਦਰਜ ਕਰਵਾਇਆ ਸੀ, ਜਿਸ ਦੀ ਜਾਣਕਾਰੀ ਪੁਲਿਸ ਕੋਲ ਵੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਧਮਕੀਆਂ ਦੇਣ ਵਾਲਾ ਵਿਅਕਤੀ ਸਾਹਨੇਵਾਲ ਦੇ ਰਹਿਣ ਵਾਲੇ ਕਾਂਗਰਸੀ ਨੇਤਾ ਲੱਕੀ ਸੰਧੂ ਦਾ ਕਰੀਬੀ ਦੋਸਤ ਹੈ। ਪੁਲਿਸ ਮੁਤਾਬਕ ਲੱਕੀ ਸੰਧੂ ਦੇ ਗੈਂਗਸਟਰਾਂ ਨਾਲ ਸਬੰਧ ਹਨ। ਪੁਲਿਸ ਲੱਕੀ ਸੰਧੂ ਦੇ ਕਾਲ ਡਿਟੇਲ ਦੀ ਵੀ ਜਾਂਚ ਕਰ ਰਹੀ ਹੈ।

ਕੌਣ ਹੈ ਜਸਨੀਤ ਕੌਰ: ਜਸਨੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਸ ਨੇ ਪੈਸੇ ਕਮਾਉਣ ਲਈ ਇੰਸਟਾਗ੍ਰਾਮ 'ਤੇ ਰੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੂੰ ਉਮੀਦ ਸੀ ਕਿ ਇਸ ਨਾਲ ਉਸ ਦੇ ਫਾਲੋਅਰਜ਼ ਵਧਣਗੇ ਅਤੇ ਉਹ ਮਸ਼ਹੂਰ ਹੋਣ ਦੇ ਨਾਲ-ਨਾਲ ਮੋਟੀ ਕਮਾਈ ਵੀ ਕਰੇਗੀ। ਹਾਲਾਂਕਿ, ਉਸ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ, ਤਾਂ ਉਸ ਨੇ ਬਲੈਕਮੇਲਿੰਗ ਦਾ ਸਹਾਰਾ ਲਿਆ।

ਇਹ ਵੀ ਪੜ੍ਹੋ: Coronavirus Update : ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦਾ ਅੰਕੜਾ 20 ਹਜ਼ਾਰ ਤੋਂ ਪਾਰ, ਪੰਜਾਬ 'ਚ ਕੋਰੋਨਾ ਨਾਲ 2 ਮੌਤਾਂ ਦਰਜ

Last Updated : Apr 4, 2023, 10:34 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.