ਲੁਧਿਆਣਾ: ਸਿਵਲ ਹਸਪਤਾਲ ਦੇ ਵਿੱਚ ਬੜੀ ਪੁਰਾਣੀ ਪਾਣੀ ਦੀ ਵੱਡੀ ਟੈਂਕੀ ਲੋਕਾਂ ਲਈ ਹੁਣ ਜੀਅ ਦਾ ਜੰਜਾਲ ਬਣ ਗਈ ਹੈ ਦਰਅਸਲ ਇਹ ਟੈਂਕੀ ਥਾਂ ਥਾਂ ਤੋਂ ਲੀਕ ਹੋ ਰਹੀ (The tank is leaking from place to place) ਹੈ ਅਤੇ ਇਸ ਦੀਆਂ ਪੌੜੀਆਂ ਟੁੱਟ ਚੁੱਕੀਆਂ ਨੇ, ਪਿਲਰਾਂ ਦੇ ਸਰੀਏ ਬਾਹਰ ਨਿਕਲ ਚੁੱਕੇ ਹਨ ਅਤੇ ਕਿਸੇ ਵੀ ਵੇਲੇ ਇਹ ਟੈਂਕੀ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ, ਟੈਂਕੀ ਤੋਂ ਪਾਣੀ ਲੀਕ ਹੋ ਕੇ ਹੇਠਾਂ ਇੱਕ ਛੋਟਾ ਜਿਹਾ ਛੱਪੜ ਬਣ ਗਿਆ ਹੈ ਜਿੱਥੇ ਡੇਂਗੂ ਅਤੇ ਮਲੇਰੀਏ ਦਾ ਲਾਰਵਾ ਪਲ ਰਿਹਾ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਇਸ ਟੈਂਕੀ ਦੀ ਸਫਾਈ ਨਹੀਂ ਹੋਈ (The tank was not cleaned) ਇਹੀ ਗੰਦਾ ਪਾਣੀ ਅੱਗੇ ਸਪਲਾਈ ਹੋ ਰਿਹਾ ਹੈ ਜੋ ਕਿ ਬਿਮਾਰੀਆਂ ਵੰਡ ਰਿਹਾ ਹੈ। ਇਸ ਟੈਂਕੀ ਦੇ ਹੇਠਾਂ ਬਣੀ ਕੁਆਟਰ ਦੇ ਵਿੱਚ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਕਈ ਵਾਰ ਅਸੀਂ ਇਸ ਸਬੰਧੀ ਲਿਖ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਹੋਈ।
ਪਾਣੀ ਦੀ ਟੈਂਕੀ ਲੁਧਿਆਣਾ ਦੇ ਸਿਵਲ ਹਸਪਤਾਲ (The tank is located in the hospital of Ludhiana) ਦੇ ਵਿਚ ਸਥਿਤ ਹੈ ਅਤੇ ਪਾਣੀ ਟੈਂਕੀ ਵਿਚੋਂ ਹੀ ਹੋ ਰਿਹਾ ਹੈ ਜੋ ਕਿਸੇ ਵੀ ਵੇਲੇ ਡਿੱਗ ਸਕਦੀ ਹੈ ਟੈਂਕੀ ਦੇ ਕੋਲ ਬਣੇ ਕੁਆਟਰ ਰਹਿਣ ਵਾਲੀ ਇਕ ਮਹਿਲਾ ਨੇ ਦੱਸਿਆ ਕਿ ਪਿਛਲੇ ਚਾਰ ਪੰਜ ਸਾਲ ਤੋਂ ਇਸ ਪਾਣੀ ਵਾਲੀ ਟੈਂਕੀ ਦੀ ਸਫਾਈ ਨਹੀਂ ਹੋਈ ਕਿਉਂਕਿ ਉਪਰ ਜਾਣ ਲਈ ਜੋ ਪੌੜੀਆਂ ਨੇ ਉਹ ਪੂਰੀ ਤਰਾਂ ਟੁੱਟ ਚੁੱਕੀਆਂ ਨੇ। ਇਸ ਕਰਕੇ ਇਸ ਦੇ ਉੱਤੇ ਜਾਣਾ ਸੰਭਵ ਨਹੀਂ ਹੈ ਇਹ ਪਾਣੀ ਅੱਗੇ ਪੀਣ ਦੀ ਸਪਲਾਈ ਹੁੰਦਾ ਹੈ।
ਇਸ ਸਬੰਧੀ ਜਦੋਂ ਸੀ ਲੁਧਿਆਣਾ ਦੇ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਧਿਆਨ ਹੇਠ ਹੈ ਪਾਣੀ ਦੀ ਟੈਂਕੀ ਕਾਫ਼ੀ ਪੁਰਾਣੀ ਹੋ ਚੁੱਕੀ ਹੈ ਅਤੇ ਇਸ ਦੀ ਮੁਰੰਮਤ ਲਈ ਸਬੰਧਤ ਮਹਿਕਮੇ ਨੂੰ ਲਿਖਿਆ ਜਾ ਚੁੱਕਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਕੰਮ ਸ਼ੁਰੂ ਹੋ ਜਾਵੇਗਾ ਇਸ ਦੀ ਮੁਰੰਮਤ ਹੋ ਸਕੇਗੀ ਉਨਾਂ ਕਿਹਾ ਕਿ ਇਸ ਬਾਰੇ ਹੋਰ ਜ਼ਿਆਦਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਹੀ ਦਸ ਸਕਦੀ ਹੈ l ਪਰ ਫਿਲਹਾਲ ਇਹ ਟੈਂਕੀ ਆਮ ਲੋਕਾਂ ਦੀ ਜੀ ਦਾ ਜੰਜਾਲ ਬਣ ਹੀ ਹੋਈ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ।
ਇਹ ਵੀ ਪੜ੍ਹੋ: ਵੱਖ ਵੱਖ ਹਿੰਦੂ ਸੰਗਠਨਾਂ ਵੱਲੋਂ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ